ਅਮਰੀਕਾ ਨੇ ਇਰਾਨ ਵਿੱਚ ਵਿਆਹ ਸਮਾਰੋਹ ‘ਤੇ ਕੀਤਾ ਹਮਲਾ, 5 ਮੌਤਾਂ, 50 ਤੋਂ ਵੱਧ ਜ਼ਖ਼ਮੀ
ਵਾਸ਼ਿੰਗਟਨ, 2 ਸਤੰਬਰ – ਅਮਰੀਕਾ ਨੇ ਇੱਕ ਵਾਰ ਫਿਰ ਇਰਾਨ ‘ਤੇ ਹਮਲਾ ਕੀਤਾ ਹੈ। ਅਮਰੀਕੀ ਸੈਂਟਰਲ ਕਮਾਂਡ ਨੇ ਇਰਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚ ਹਵਾਈ ਰੱਖਿਆ ਸਥਾਨ, ਰਾਡਾਰ ਪ੍ਰਣਾਲੀਆਂ, ਸਮੁੰਦਰੀ ਸਹੂਲਤਾਂ, ਬਾਰੂਦੀ ਸੁਰੰਗਾਂ ਵਿਛਾਉਣ ਦੀਆਂ ਸਮਰੱਥਾਵਾਂ ਅਤੇ ਸੰਚਾਰ ਕੇਂਦਰ ਸ਼ਾਮਲ ਹਨ। ਇਰਾਨ ਦੇ ਅਨੁਸਾਰ, ਦੱਖਣੀ ਇਰਾਨ ਦੇ ਸਿਰਿਕ ਖੇਤਰ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ ਅਮਰੀਕਾ ਵੱਲੋਂ ਹਮਲਾ ਕੀਤਾ ਗਿਆ। ਇਸ ਵਿੱਚ ਪੰਜ ਲੋਕ ਮਾਰੇ ਗਏ ਅਤੇ 50 ਤੋਂ ਵੱਧ ਜ਼ਖ਼ਮੀ ਹੋ ਗਏ। ਹਮਲੇ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਅਤੇ ਤਸਵੀਰਾਂ ਵਿੱਚ ਜ਼ਖ਼ਮੀ ਬੱਚੇ ਹਸਪਤਾਲ ਵਿੱਚ ਇਲਾਜ ਕਰਵਾਉਂਦੇ ਹੋਏ ਦਿਸ ਰਹੇ ਹਨ।
ਰਿਪੋਰਟਾਂ ਅਨੁਸਾਰ, ਇਰਾਨ ਦੇ ਖੁਜ਼ੇਸਤਾਨ ਸੂਬੇ ਵਿੱਚ ਅਮਰੀਕਾ ਦੇ ਇੱਕ ਹਮਲੇ ਵਿੱਚ ਸੱਤ ਲੋਕ ਮਾਰੇ ਗਏ ਅਤੇ ਅੱਠ ਜ਼ਖ਼ਮੀ ਹੋ ਗਏ। ਇਸ ਦੇ ਜਵਾਬ ਵਿੱਚ, ਇਰਾਨ ਨੇ ਜੌਰਡਨ ਅਤੇ ਬਹਿਰੀਨ ਵਿੱਚ ਅਮਰੀਕੀ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਰਾਨ ਨਾਲ ਕਿਸੇ ਸਮਝੌਤੇ ਦੀ ਕੋਈ ਲੋੜ ਨਹੀਂ ਹੈ। ਟਰੰਪ ਅਨੁਸਾਰ, ਅਮਰੀਕਾ ਦਾ ‘ਸਟਰੇਟ ਆਫ਼ ਹੋਰਮੁਜ਼’ ‘ਤੇ ਲਗਭਗ ਪੂਰਾ ਕੰਟਰੋਲ ਹੈ ਅਤੇ ਇਰਾਨ ਦੀ ਆਰਥਿਕਤਾ ਡਿੱਗ ਰਹੀ ਹੈ।
Share this content:



Post Comment