ਅਮਰੀਕਾ ਦੇ ਲਾਸ ਏਂਜਲਸ ਵਿੱਚ ਪੁਲਿਸ ਸਿਖਲਾਈ ਕੇਂਦਰ ਵਿੱਚ ਧਮਾਕਾ ਕਾਰਨ 3 ਅਧਿਕਾਰੀਆਂ ਦੀ ਮੌਤ
ਲਾਸ ਏਂਜਲਸ, 26 ਜੁਲਾਈ – ਅਮਰੀਕਾ ਦੇ ਲਾਸ ਏਂਜਲਸ ਕਾਉਂਟੀ ਟ੍ਰੇਨਿੰਗ ਸੈਂਟਰ ਵਿੱਚ 18 ਜੁਲਾਈ ਨੂੰ ਹੋਏ ਧਮਾਕੇ ਵਿੱਚ ਤਿੰਨ ਸੀਨੀਅਰ ਪੁਲਿਸ ਕਰਮਚਾਰੀ ਮਾਰੇ ਗਏ ਸਨ। ਇਹ ਸਾਰੇ ਅੱਗਜ਼ਨੀ ਅਤੇ ਵਿਸਫੋਟਕ ਟੀਮ ਵਿੱਚ ਸਨ। ਸ਼ੈਰਿਫ਼ ਰੌਬਰਟ ਲੂਨਾ ਦੇ ਅਨੁਸਾਰ, ਅਧਿਕਾਰੀ ਦੋ ਗ੍ਰਨੇਡਾਂ ‘ਤੇ ਕੰਮ ਕਰ ਰਹੇ ਸਨ। ਇੱਕ ਗ੍ਰਨੇਡ ਫਟ ਗਿਆ, ਜਦੋਂ ਕਿ ਦੂਜਾ ਅਜੇ ਵੀ ਲਾਪਤਾ ਹੈ। ਲਾਸ ਏਂਜਲਸ ਸ਼ੈਰਿਫ਼ ਵਿਭਾਗ ਅਤੇ ਅਮਰੀਕੀ ਹਥਿਆਰ ਬਿਊਰੋ ਘਟਨਾ ਦੀ ਜਾਂਚ ਕਰ ਰਹੇ ਹਨ। ਧਮਾਕੇ ਵਾਲੀ ਥਾਂ, ਦਫ਼ਤਰਾਂ, ਜਿੰਮ ਅਤੇ ਸੁਰੱਖਿਆ ਵਾਹਨਾਂ ਦੀ ਤਲਾਸ਼ੀ ਲਈ ਗਈ ਪਰ ਕੋਈ ਦੂਜਾ ਗ੍ਰਨੇਡ ਨਹੀਂ ਮਿਲਿਆ। ਤਿੰਨੋਂ ਮ੍ਰਿਤਕ ਅਧਿਕਾਰੀ ਤਜਰਬੇਕਾਰ ਸਨ ਅਤੇ ਸੁਰੱਖਿਆ ਬਲਾਂ ਦੀ ਇੱਕ ਵਿਸ਼ੇਸ਼ ਯੂਨਿਟ ਵਿੱਚ ਸਨ।
Share this content:



Post Comment