Loading Now

ਅਮਰੀਕਾ ‘ਚ ਫੌਜੀਆਂ ਦੇ ਦਾੜ੍ਹੀ ਰੱਖਣ ਦੇ ਫੈਸਲੇ ‘ਤੇ ਮੁੜ ਵਿਚਾਰਨ ਦੀ ਅਪੀਲ

ਅਮਰੀਕਾ ‘ਚ ਫੌਜੀਆਂ ਦੇ ਦਾੜ੍ਹੀ ਰੱਖਣ ਦੇ ਫੈਸਲੇ ‘ਤੇ ਮੁੜ ਵਿਚਾਰਨ ਦੀ ਅਪੀਲ

ਵਾਸ਼ਿੰਗਟਨ, 24 ਅਕਤੂਬਰ – ਅਮਰੀਕਾ ‘ਚ ਫੌਜੀਆਂ ਦੇ ਦਾੜ੍ਹੀ ਰੱਖਣ ‘ਤੇ ਪਾਬੰਦੀ ਨੂੰ ਲੈ ਕੇ ਲਏ ਗਏ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਟਰੰਪ ਦੀ ਆਪਣੀ ਹੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੈ। ਸਾਂਸਦ ਥਾਮਸ ਆਰ ਸੁਓਜ਼ੀ ਨੇ ਸਰਕਾਰ ਦੇ ਦਾੜ੍ਹੀ ਰੱਖਣ ‘ਤੇ ਪਾਬੰਦੀ ਵਾਲੇ ਫੈਸਲੇ ‘ਤੇ ਮੁੜ ਵਿਚਾਰ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਸ ਤੇ ਦਾੜ੍ਹੀ ਸਿੱਖਾਂ ਦੀ ਆਸਥਾ ਦ ਮੂਲ ਸਿਧਾਂਤ ਹੈ।

ਇਸ ਨੂੰ ਲੈ ਕੇ ਸਾਂਸਦ ਥਾਮਲ ਆਰ ਸੁਓਜ਼ੀ ਰੱਖਿਆ ਮੰਤਰੀ ਪੀਟ ਹੇਗਸੇਥ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਕਿਹਾ ਹੈ ਕਿ ਸਿੱਖ ਦਹਾਕਿਆਂ ਤੋਂ ਅਮਰੀਕੀ ਫੌਜ ਵਿਚ ਸੇਵਾ ਕਰ ਰਹੇ ਹਨ। ਦੋਵੇਂ ਵਿਸ਼ਵ ਜੰਗਾਂ ਵਿਚ ਵੀ ਸਿੱਖ ਅਮਰੀਕੀ ਫੌਜ ਵਿਚ ਸ਼ਾਮਲ ਰਹੇ ਹਨ। ਇਸ ਇਤਿਹਾਸ ਨੂੰ ਧਿਆਨ ਵਿਚ ਰੱਖਦੇ ਹੋਏ ਦਾੜ੍ਹੀ-ਦਸਤਾਰ ਨਾਲ ਜੁੜੇ ਨਿਯਮਾਂ ਵਿਚ ਛੋਟ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਸਿੱਖਾਂ ਦੇ ਧਰਮ ਦੇ ਲਿਹਾਜ ਨਾਲ ਬਹੁਤ ਅਹਿਮ ਹੈ।

ਅਮਰੀਕਾ ਵਿੱਚ ਸਿੱਖ ਭਾਈਚਾਰੇ ਦੇ ਸੈਨਿਕਾਂ ਦੀਆਂ ਚਿੰਤਾਵਾਂ ਨੂੰ ਉਜਾਗਰ ਕਰਦੇ ਹੋਏ ਥਾਮਸ ਨੇ ਪੈਂਟਾਗਨ ਰੱਖਿਆ ਮੁੱਖ ਦਫਤਰ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਫੌਜੀ ਕਰਮਚਾਰੀਆਂ ਨੂੰ ਆਪਣੀ ਦਾੜ੍ਹੀ ਅਤੇ ਮੁੱਛਾਂ ਮੁੰਨਣ ਦੀ ਲੋੜ ਵਾਲੀ ਨੀਤੀ ‘ਤੇ ਮੁੜ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਵਾਲ ਅਤੇ ਦਾੜ੍ਹੀ ਨਾ ਕੱਟਣਾ ਸਿੱਖ ਧਰਮ ਦਾ ਇੱਕ ਬੁਨਿਆਦੀ ਸਿਧਾਂਤ ਹੈ ਅਤੇ ਇਸਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।

Share this content:

Post Comment