ਅਮਰੀਕਾ ‘ਚ ਪੰਜਾਬੀਆਂ ਲਈ ਵੱਡਾ ਝਟਕਾ, ਡਰਾਈਵਿੰਗ ਲਾਈਸੈਂਸ ਨੂੰ ਲੈ ਕੇ ਕੀਤੇ ਬਦਲਾਅ
ਵਾਸ਼ਿੰਗਟਨ, 2 ਅਕਤੂਬਰ – ਟਰੰਪ ਵੱਲੋਂ ਭਾਰਤੀਆਂ ਨੂੰ ਲੈ ਕੇ ਦਿਨੋਂ ਦਿਨ ਸਖਤੀ ਵਰਤੀ ਜਾ ਰਹੀ ਹੈ। ਹੁਣ ਪੰਜਾਬੀਆਂ ਲਈ ਚੌਕਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਅਸਲ ਵਿੱਚ, ਅਮਰੀਕਾ ਸਰਕਾਰ ਨੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ, ਅਮਰੀਕਾ ਵਿੱਚ ਵਾਪਰ ਰਹੀਆਂ ਸੜਕ ਦੁਰਘਟਨਾਵਾਂ ਦੇ ਮੱਦੇਨਜ਼ਰ, ਪ੍ਰਸ਼ਾਸਨ ਨੇ ਪ੍ਰਵਾਸੀਆਂ ਲਈ ਟਰੱਕ ਡਰਾਈਵਿੰਗ ਲਾਇਸੈਂਸ ਦੇ ਨਿਯਮ ਸਖਤ ਕਰ ਦਿੱਤੇ ਹਨ। ਹੁਣ ਸਿਰਫ਼ ਗ੍ਰੀਨ ਕਾਰਡ ਧਾਰਕ ਜਾਂ ਅਮਰੀਕੀ ਨਾਗਰਿਕ ਹੀ ਹੈਵੀ ਡਿਊਟੀ ਵਾਲੇ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ ਦੇ ਸਕਣਗੇ। ਇਸ ਨਵੇਂ ਨਿਯਮ ਦੇ ਕਾਰਨ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਅਤੇ ਟੈਂਸ਼ਨ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸ ਕਰਕੇ ਉਹ ਲੋਕ ਜੋ ਅਮਰੀਕਾ ਵਿੱਚ ਲੰਬੀ ਮਿਆਦ ਲਈ ਟਰੱਕਿੰਗ ਜਾਂ ਹੈਵੀ ਡਿਊਟੀ ਦੇ ਕੰਮ ਵਿੱਚ ਲਗੇ ਹੋਏ ਹਨ। ਇਸ ਨਿਯਮ ਨਾਲ ਨੌਕਰੀਆਂ ਤੇ ਰਿਹਾਇਸ਼ ਸਬੰਧੀ ਮਾਮਲੇ ਵੀ ਪ੍ਰਭਾਵਿਤ ਹੋ ਸਕਦੇ ਹਨ ਅਤੇ ਲੋਕਾਂ ਨੂੰ ਆਪਣੀਆਂ ਯੋਜਨਾਵਾਂ ਵਿੱਚ ਵੱਡੇ ਬਦਲਾਅ ਕਰਨ ਪੈਣਗੇ।
ਵਰਕ ਪਰਮਿਟ ਵਾਲੇ ਟਰੱਕ ਡਰਾਈਵਰਾਂ ਖਿਲਾਫ ਵੱਡੀ ਕਾਰਵਾਈ
ਇਸ ਵੇਲੇ ਅਮਰੀਕਾ ਨੇ ਵਰਕ ਪਰਮਿਟ ਵਾਲੇ ਟਰੱਕ ਡਰਾਈਵਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਅਤੇ 130 ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਘੱਟੋ-ਘੱਟ 28 ਪੰਜਾਬੀ ਹਨ। ਟਰੰਪ ਸਰਕਾਰ ਨੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ, ਜਿਸ ਅਨੁਸਾਰ ਗ੍ਰੀਨ ਕਾਰਡ ਜਾਂ ਅਮਰੀਕੀ ਨਾਗਰਿਕਤਾ ਤੋਂ ਬਿਨਾਂ ਵਪਾਰਕ ਡਰਾਈਵਿੰਗ ਲਾਇਸੈਂਸ ਨਹੀਂ ਮਿਲੇਗਾ। ਇਸ ਕਾਰਵਾਈ ਵਿੱਚ ਪਹਿਲਾਂ ਓਕਲਾਹੋਮਾ ਰਾਜ ਦੇ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਧਿਆਨ ਵਿੱਚ ਰੱਖੋ ਕਿ ਅਮਰੀਕਾ ਵਿੱਚ ਲਗਭਗ 2 ਲੱਖ ਟਰੱਕ ਡਰਾਈਵਰ ‘ਕੱਚੇ’ ਹਨ ਅਤੇ ਉਹਨਾਂ ਵਿੱਚ ਹਜ਼ਾਰਾਂ ਪੰਜਾਬੀ ਨੌਜਵਾਨ ਵੀ ਸ਼ਾਮਲ ਹਨ। ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਡੇ ਪੈਮਾਨੇ ‘ਤੇ ਸ਼ਰਨ ਦੇ ਮਾਮਲੇ ਰੱਦ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਲੱਖਾਂ ਪ੍ਰਵਾਸੀਆਂ ਲਈ ਹੋਰ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ।
Share this content:



Post Comment