Loading Now

ਅਮਰੀਕਾ ‘ਚ ਨਸ਼ਾ ਤੱਸਕਰੀ ਦੇ ਅਪਰਾਧ ਵਿੱਚ ਪੰਜਾਬੀ ਨੂੰ 10 ਸਾਲ ਦੀ ਹੋਈ ਕੈਦ

ਅਮਰੀਕਾ ‘ਚ ਨਸ਼ਾ ਤੱਸਕਰੀ ਦੇ ਅਪਰਾਧ ਵਿੱਚ ਪੰਜਾਬੀ ਨੂੰ 10 ਸਾਲ ਦੀ ਹੋਈ ਕੈਦ

ਸੈਕਰਾਮੈਂਟੋ, 8 ਅਕਤੂਬਰ – ਅਮਰੀਕਾ ਵਿਚ ਕੋਕੀਨ, ਹੈਰੋਇਨ, ਅਫ਼ੀਮ ਅਤੇ ਕਟਾਮਾਈਨ ਵਰਗੇ ਨਸ਼ੀਲੇ ਪਦਾਰਥਾਂ  ਦੀ ਸਰਹੱਦ ਪਾਰ ਤਸਕਰੀ ਕਰਨ ਵਾਲੇ ਗਿਰੋਹ ਦੇ ਮਾਮਲੇ ‘ਚ 3 ਪੰਜਾਬੀਆਂ  ਵਿਰੁਧ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ‘ਚ ਗਰੋਹ ਦੇ 60 ਸਾਲਾ ਗੁਰਗੇ ਪਰਮਪ੍ਰੀਤ ਸਿੰਘ ਨੂੰ ਅਮਰੀਕੀ ਜ਼ਿਲ੍ਹਾ ਕੋਰਟ ਨੇ 10 ਸਾਲ ਕੈਦ ਦੀ ਸਜ਼ਾ ‘ਸੁਣਾਈ ਹੈ। ਇਸ ਤੋਂ ਇਲਾਵਾ ਉਸ ਦੀ 2 ਮਿਲੀਅਨ ਅਮਰੀਕੀ ਡਾਲਰ (ਕਰੀਬ 19 ਕਰੋੜ 29 ਲੱਖ) ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਅਮਰੀਕੀ ਅਟਾਰਨੀ ਏਰਿਕ ਗ੍ਰਾਂਟ ਅਨੁਸਾਰ, ਪਰਮਪ੍ਰੀਤ ਸਿੰਘ ਕੈਲੀਫੋਰਨੀਆ ‘ਚ ਬੈਠ ਕੇ ਕੈਨੇਡਾ ‘ਚ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਸੀ। ਪਰਮਪ੍ਰੀਤ  ਸਿੰਘ ਨਾਲ ਇਸ ਗਿਰੋਹ ‘ਚ ਸੈਕਰਾਮੈਂਟ  ਦਾ ਰਣਵੀਰ ਸਿੰਘ (43) ਅਤੇ ਰੋਜਵਿਲ ਦਾ ਅਮਨਦੀਪ ਮੁਲਤਾਨੀ (38) ਸ਼ਾਮਲ ਸੀ।

Share this content:

Post Comment