ਅਮਰੀਕਾ ‘ਚ ਇਕ ਹੋਰ ਪੰਜਾਬ ਨੌਜਵਾਨ ਦੀ ਟਰੱਕ ਹਾਦਸੇ ‘ਚ ਮੌਤ
ਫਤਿਹਗੜ੍ਹ ਸਾਹਿਬ, 23 ਜੁਲਾਈ – ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਇੱਕ ਨੌਜਵਾਨ ਦੀ ਅਮਰੀਕਾ ਦੇ ਕੈਲਿਫੋਰਨੀਆ ‘ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਪਿੰਡ ਸ਼ਿਵਦਾਸਪੁਰ ਦੇ 24 ਸਾਲਾ ਕਰਨਵੀਰ ਸਿੰਘ ਵਜੋਂ ਹੋਈ ਹੈ। ਚੰਗੇ ਭਵਿੱਖ ਦੇ ਸੁਨਹਿਰੀ ਸੁਫਨੇ ਲੈ ਕੇ ਕਰਨਵੀਰ ਤਿੰਨ ਸਾਲ ਪਹਿਲਾਂ ਪੜ੍ਹਾਈ ਲਈ ਅਮਰੀਕਾ ਗਿਆ ਸੀ। ਇਸ ਸਮੇਂ ਉਹ ਵਰਕ ਪਰਮਿਟ ‘ਤੇ ਇੱਕ ਕੰਪਨੀ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।
ਇੰਝ ਹੋਇਆ ਭਿਆਨਕ ਟਰੱਕ ਹਾਦਸਾ
ਦੱਸ ਜਾ ਰਿਹਾ ਹੈ ਕਿ 18 ਜੁਲਾਈ ਨੂੰ ਕੈਲਿਫੋਰਨੀਆ ਦੇ ਹਾਈਵੇ ‘ਤੇ ਕਰਨਵੀਰ ਦਾ ਟਰੱਕ ਬੇਕਾਬੂ ਹੋ ਕੇ ਅਤੇ ਇੱਕ ਡਿਵਾਈਡਰ ਨਾਲ ਜਾ ਟਕਰਾਇਆ। ਟੱਕਰ ਤੋਂ ਬਾਅਦ ਟਰੱਕ ਉਲਟ ਗਿਆ ਅਤੇ ਉਸ ਵਿੱਚ ਭਿਆਨਕ ਅੱਗ ਲੱਗ ਗਈ। ਮੰਦਭਾਗੀ ਗੱਲ ਇਹ ਰਹੀ ਕਿ ਟਰੱਕ ਦਾ ਕੈਬਿਨ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਕਰਨਵੀਰ ਜ਼ਿੰਦਾ ਸੜ ਗਿਆ। ਉਸਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ। ਜਦੋਂ ਇਹ ਖਬਰ ਪਰਿਵਾਰ ਵਾਲਿਆਂ ਨੂੰ ਮਿਲੀ ਤਾਂ ਉਨ੍ਹਾਂ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਪਿੰਡ ਦੇ ਵਿੱਚ ਸੋਗ ਪਸਰ ਗਿਆ। ਕਰਨਵੀਰ ਦੇ ਪਿਤਾ ਦਲਜੀਤ ਸਿੰਘ ਅਤੇ ਚਾਚਾ ਕੁਲਦੀਪ ਸਿੰਘ ਨੂੰ 20 ਜੁਲਾਈ ਨੂੰ ਇਸ ਹਾਦਸੇ ਦੀ ਸੂਚਨਾ ਮਿਲੀ। ਪਰਿਵਾਰ ਨੇ ਸਰਕਾਰ ਤੋਂ ਕਰਨਵੀਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਵਿੱਚ ਮਦਦ ਦੀ ਅਪੀਲ ਕੀਤੀ ਹੈ। ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਅੰਤਿਮ ਸੰਸਕਾਰ ਲਈ ਮ੍ਰਿਤਕ ਦੇਹ ਦੀ ਵਾਪਸੀ ਦੀ ਉਡੀਕ ਕਰ ਰਿਹਾ ਹੈ।
Share this content:



Post Comment