Loading Now

ਅਧਿਆਪਕ ਭਲਾਈ ਕਮੇਟੀ ਫਗਵਾੜਾ ਵੱਲੋਂ 20ਵਾਂ ਸਾਲਾਨਾ ਅਧਿਆਪਕ-ਵਿਦਿਆਰਥੀ ਸਨਮਾਨ ਸਮਾਰੋਹ

ਅਧਿਆਪਕ ਭਲਾਈ ਕਮੇਟੀ ਫਗਵਾੜਾ ਵੱਲੋਂ 20ਵਾਂ ਸਾਲਾਨਾ ਅਧਿਆਪਕ-ਵਿਦਿਆਰਥੀ ਸਨਮਾਨ ਸਮਾਰੋਹ

ਫਗਵਾੜਾ, 5 ਅਕਤੂਬਰ – ਅਧਿਆਪਕ ਭਲਾਈ ਕਮੇਟੀ ਫਗਵਾੜਾ ਵੱਲੋਂ ਅੰਤਰ ਰਾਸ਼ਟਰੀ ਅਧਿਆਪਕ ਦਿਵਸ ਦੇ ਸੰਬੰਧ ਵਿੱਚ 20ਵਾਂ ਸਾਲਾਨਾ ਅਧਿਆਪਕ ਵਿਦਿਆਰਥੀ ਸਨਮਾਨ ਸਮਾਰੋਹ ਸਰਕਾਰੀ ਪ੍ਰਾਇਮਰੀ ਸਕੂਲ ਖੇੜਾ ਦੇ ਵੇਹੜੇ ਵਿੱਚ ਪ੍ਰਧਾਨ ਸ਼੍ਰੀ ਤਜਿੰਦਰ ਸਿੰਘ ਸੈਣੀ ਜੀ ਦੀ ਸਰਪ੍ਰਸਤੀ ਵਿੱਚ ਕਰਵਾਇਆ ਗਿਆ ਜਿਸ ਵਿੱਚ 2 ਅਧਿਆਪਕਾਂ ਸ਼੍ਰੀਮਤੀ ਬਲਵਿੰਦਰ ਕੌਰ ਐਸ ਡੀ ਕੇ ਐਮ ਵੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਅਤੇ ਸ਼੍ਰੀਮਤੀ ਨੀਲਮ ਰਾਣੀ ਈ ਟੀ ਟੀ ਅਧਿਆਪਕਾ ਗ ਪ੍ਰਾ ਸਕੂਲ ਖੇੜਾ ਨੂੰ ਓਹਨਾ ਦੀਆਂ ਸਿੱਖਿਆ ਖੇਤਰ ਨੂੰ ਦਿੱਤੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਤਿੰਨ ਹੋਣਹਾਰ ਵਿਦਿਆਥੀਆਂ ਨੂੰ ਉਹਨਾਂ ਦੀ ਵਧੀਆ ਕਾਰਗੁਜਾਰੀ ਲਈ ਮਾਸਟਰ ਸਾਧੂ ਸਿੰਘ ਯਾਦਗਾਰੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸ਼੍ਰੀ ਯਸ਼ ਬੰਗੜ੍ਹ SOE ਸਕੂਲ ਫਗਵਾੜਾ ਤੋਂ ਨੇ ਨੀਟ ਪ੍ਰੀਖਿਆ ਪਾਸ ਕੀਤੀ। ਸ਼੍ਰੀ ਸੁਖਮਨ ਸਿੰਘ ਨੇ ਮੈਟ੍ਰਿਕ ਪ੍ਰੀਖਿਆ ਪੰਜਾਬ ਬੋਰਡ ਮੈਰਿਟ ਚ 97.5 ਪ੍ਰੀਤਸ਼ਤ ਨੰਬਰ ਲੈ ਕੇ ਰਾਜ ਚੋਂ ਗਿਆਰਾਵਾਂ ਸਥਾਨ ਹਾਸਲ ਕੀਤਾ।

ਮਿਸ ਤਿੰਨਸ਼ਕਾ ਸ਼ਰਮਾ ਨੇ 10+2 ਚੋਂ 98.2 ਪ੍ਰਤੀਸ਼ਤ ਨੰਬਰ ਲੈ ਕੇ ਸੀ ਬੀ ਐਸ ਸੀ ਬੋਰਡ ਚੋਂ ਮੈਰਿਟ ਚ ਥਾਂ ਹਾਸਲ ਕੀਤੀ। ਇਸ ਸਾਰੇ ਸਮਾਗਮ ਚ ਸਰਵ ਸ਼੍ਰੀ/ਸ਼੍ਰੀਮਤੀ ਹਰਮੇਸ਼ ਪਾਠਕ, ਹੰਸ ਰਾਜ ਬੰਗੜ੍ਹ, ਐਸ ਡੀ ਓ ਲੁਪਿੰਦਰ ਕੁਮਾਰ, ਰਵਿੰਦਰ ਬੰਗੇ, ਤੀਰਥ ਸਿੰਘ, ਮਲਕੀਤ ਸਿੰਘ ਚਾਨਾ, ਲੈਕ ਅਵਤਾਰ ਲਾਲ ਮਹਿਸਮਪੁਰ, ਸੁਖਦੇਵ ਮਾਹੀ, ਕੁਲਦੀਪ ਕੌੜਾ, ਮੱਖਣ ਰੱਤੂ, ਲੈਕ ਜੀਵਨ ਜੋਤੀ, ਲੈਕ ਵਿਜੈ ਸੂਦ, ਮਨਦੀਪ ਮਹਿਰਾਮ, ਹਰਮਨ ਆਰਟਿਸਟ, ਵਿਜੈ ਕੁਮਾਰ ਪ੍ਰੀਤਨਗਰ, ਸਟੇਟ ਆਵਾਰਡੀ ਅਸ਼ੋਕ ਕੁਮਾਰ ਚਚਰਾੜੀ, ਸ ਨਿਰਮੋਲਕ ਸਿੰਘ,ਦਲਜੀਤ ਕੌਰ, ਮਨਜੀਤ ਸੈਣੀ, ਰਮਣੀ ਸ਼ਰਮਾ, ਪ੍ਰਵੀਨ ਬਾਲਾ, ਰੇਣੁਕਾ ਭਾਨੋਕੀ, ਕੁਲਵਿੰਦਰ ਕੌਰ CHT, SMC ਚੇਅਰਪਰਸਨ ਪਰਮਿੰਦਰ ਕੌਰ ਬੁਲਾਰਿਆਂ ਨੇ ਸੰਬੋਧਨ ਕੀਤਾ | ਸਕੂਲ ਦੀਆਂ ਵਿਦਿਆਰਥਣਾਂ ਵਲੋਂ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ | ਸਕੱਤਰ ਮਲਕੀਅਤ ਸਿੰਘ ਅੱਪਰਾ ਵਲੋਂ ਸਾਰੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਚਲਾਇਆ ਗਿਆ | ਸਟੇਜ ਸਕੱਤਰ ਦੀ ਭੂਮਿਕਾ ਮੈਡਮ ਪਰਮਜੀਤ ਕੌਰ ਅੱਪਰਾ ਨੇ ਬਾਖੂਬੀ ਨਿਭਾਈ

Share this content:

Post Comment