ਅਦਾਕਾਰਾ ਦਿਸ਼ਾ ਪਾਟਨੀ ਦੇ ਘਰ ‘ਤੇ ਗੋਲ਼ੀਬਾਰੀ ਕਰਨ ਵਾਲੇ ਦੋ ਅਪਰਾਧੀਆਂ ਦੀ ਪੁਲਿਸ ਮੁਕਾਬਲੇ ‘ਚ ਮੌਤ
ਸਹਿਬਾਬਾਦ, 18 ਸਤੰਬਰ – ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ‘ਤੇ ਫਾਇਰਿੰਗ ਕਰਨ ਵਾਲਿਆਂ ਦਾ ਐਨਕਾਊਂਟਰ ਕੀਤਾ ਗਿਆ ਤੇ ਇਸ ਮੁਕਾਬਲੇ ਵਿਚ 4 ਪੁਲਿਸ ਮੁਲਾਜ਼ਮਾਂ ਨੂੰ ਵੀ ਗੋਲੀ ਲੱਗੀ ਤੇ ਉਹ ਜ਼ਖਮੀ ਹੋ ਗਏ। ਬਦਮਾਸ਼ਾਂ ਦੀ ਗੋਲੀ ਨਾਲ ਦਿੱਲੀ ਦੀ ਸਪੈਸ਼ਲ ਸੈੱਲ ਦੇ 2 ਤੇ ਨੋਇਡਾ STF ਦੇ 2 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਬਦਮਾਸ਼ਾਂ ਤੇ ਪੁਲਿਸ ਵਿਚਾਲੇ ਲਗਭਗ 15 ਮਿੰਟ ਤੱਕ ਫਾਇਰਿੰਗ ਹੋਈ ਸੀ। ਪੁਲਿਸ ਵੱਲੋਂ ਇਸ ਕਾਰਵਾਈ ਨੂੰ ਬੀਤੀ ਦੇਰ ਸ਼ਾਮ ਯੂਪੀ ਐੱਸਟੀਐੱਫ, ਸਪੈਸ਼ਲ ਸੈਲ ਦਿੱਲੀ, ਐੱਸਟੀਐੱਫ ਹਰਿਆਣਾ ਤੇ ਯੂਪੀ ਪੁਲਿਸ ਦੀ ਟੀਮ ਨੇ ਅੰਜਾਮ ਦਿੱਤਾ ਹੈ।
ਨੋਇਡਾ STF ਯੂਨਿਟ ਦੇ ਐਡੀਸ਼ਨਲ ਐੱਸਪੀ ਰਾਜਕੁਮਾਰ ਮਿਸ਼ਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਦਮਾਸ਼ਾਂ ਦੀ ਪਛਾਣ ਰਵਿੰਦਰ ਉਰਫ ਬਿੰਦਰ ਵਾਸੀ ਰੋਹਤਕ, ਹਰਿਆਣਾ ਤੇ ਅਰੁਣ ਵਾਸੀ ਸੋਨੀਪਤ ਹਰਿਆਣਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਂਝੀ ਕਾਰਵਾਈ ਦੌਰਾਨ ਹੋਏ ਮੁਕਾਬਲੇ ਵਿਚ ਦੋਵੇਂ ਬਦਮਾਸ਼ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਯੂਪੀ ਐੱਸਟੀਐੱਫ ਏਐੱਸਪੀ ਮਿਸ਼ਰਾ ਨੇ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਰੋਹਤਕ ਦੇ ਰਵਿੰਦਰ ਉਰਫ ਕੁਲੂ ਤੇ ਸੋਨੀਪਤ ਦੇ ਅਰੁਣ ਬਰੇਲੀ ਕੋਲ ਪਹੁੰਚਣ ਵਾਲੇ ਹਨ, ਪੁਲਿਸ ਨੇ ਪਹਿਲਾਂ ਤੋਂ ਜਾਲ ਵਿਛਾਇਆਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਦੇ ਫੜਨ ਦੀ ਕੋਸ਼ਿਸ਼ ਦੌਰਾਨ ਦੋਵਾਂ ਨੇ ਪੁਲਿਸ ਨੂੰ ਹੀ ਚੁਣੌਤੀ ਦਿੰਦੇ ਹੋਏ ਫਾਇਰਿੰਗ ਸ਼ੁਰੂ ਕਰ ਦਿੱਤੀ।
Share this content:



Post Comment