Loading Now

ਅਟਾਰੀ-ਵਾਹਗਾ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਦਾ ਸਮਾਂ ਬਦਲਿਆ

ਅਟਾਰੀ-ਵਾਹਗਾ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਦਾ ਸਮਾਂ ਬਦਲਿਆ

ਚੰਡੀਗੜ੍ਹ, 19 ਨਵੰਬਰ – ਭਾਰਤ ਅਤੇ ਪਾਕਿਸਤਾਨ ਦੀ ਸਾਂਝੀ ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ’ਤੇ ਦੋਵਾਂ ਦੇਸ਼ਾਂ ਦੇ ਸਰਹੱਦੀ ਜਵਾਨਾਂ ਦਰਮਿਆਨ ਰੋਜ਼ਾਨਾ ਹੋਣ ਵਾਲੀ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰੇਮਨੀ) ਦਾ ਸਮਾਂ ਅੱਜ ਤੋਂ ਬਦਲ ਕੇ ਸ਼ਾਮ 4.30 ਵਜੇ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਅਟਾਰੀ ਸਰਹੱਦ ’ਤੇ ਰਸਮ ਦੇਖਣ ਆਉਣ ਵਾਲੇ ਸੈਲਾਨੀਆਂ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਬੀਐੱਸਐੱਫ ਨੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੱਡੇ ਪਰਸ, ਇਲੈਕਟ੍ਰਾਨਿਕ ਸਾਮਾਨ, ਬੈਟਰੀਆਂ ਅਤੇ ਮੋਬਾਈਲ ਚਾਰਜਰ ਆਦਿ ਆਪਣੀਆਂ ਗੱਡੀਆਂ ਵਿੱਚ ਹੀ ਰੱਖ ਕੇ ਸਰਹੱਦ ’ਤੇ ਪਹੁੰਚਣ।

ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਕੇ ਨਾ ਆਉਣ ਸੈਲਾਨੀ

ਬੀਐੱਸਐੱਫ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਰਹੱਦ ’ਤੇ ਆਉਣ ਵਾਲੇ ਸੈਲਾਨੀ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਦਾ ਸੇਵਨ ਕਰਕੇ ਨਾ ਆਉਣ। ਝੰਡਾ ਉਤਾਰਨ ਦੀ ਰਸਮ ਦੇਖਣ ਸਮੇਂ ਆਪਣੇ ਪਰਸ, ਬਟੂਏ ਅਤੇ ਖ਼ਾਸ ਕਰਕੇ ਮੋਬਾਈਲ ਫੋਨਾਂ ਦਾ ਧਿਆਨ ਰੱਖਣ। ਬੀਐੱਸਐੱਫ ਵੱਲੋਂ ਸੈਲਾਨੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।

Share this content:

Post Comment