Loading Now

ਪੁਸਤਕ ਰਿਵਿਊ: ਡਾ ਅਮਰ ਕੋਮਲ / ਅਜੋਕਾ ਜਲਵਾਯੂ ਸੰਕਟ ਅਤੇ ਸਿਹਤ ਸਮੱਸਿਆਵਾਂ 

ਪੁਸਤਕ ਰਿਵਿਊ: ਡਾ ਅਮਰ ਕੋਮਲ / ਅਜੋਕਾ ਜਲਵਾਯੂ ਸੰਕਟ ਅਤੇ ਸਿਹਤ ਸਮੱਸਿਆਵਾਂ 

 ਪੰਨੇ 160 ਮੁੱਲ 100 ਰੁਪਏ ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ

ਲੋਕਾਂ ਅਤੇ ਸਰਕਾਰਾਂ ਵੱਲੋਂ ਮੁਨਾਫੇ ਹਿੱਤ ਤੇ ਆਪਣੀ ਗਰਜ ਪੂਰੀ ਕਰਨ ਲਈ ਧਾਰਨ ਕੀਤੀਆਂ ਗਲਤ ਨੀਤੀਆਂ ਜਾਂ ਸਰਕਾਰਾਂ ਦੀ ਬੇਧਿਆਨੀ ਅਤੇ ਉਹਨਾਂ ਦਾ ਲੋਕ ਹਿੱਤਾਂ ਦੇ ਉਲਟ ਹੋਣਾ,ਆਖਰਕਾਰ ਅਜਿਹੇ ਸਰਭਪੱਖੀ ਸੰਕਟ ਤੇ ਲੋਕ ਤਬਾਹੀ ਦੇ ਜਿਉਂਦੇ ਜਾਗਦੇ ਕਾਰਣ ਹਨ ਜਿਨਾਂ ਕਰਕੇ ਮੌਜੂਦਾ ਗਰੀਨ ਹਾਊਸ ਗੈਸ ਕਾਰਨ ਗਲੋਬਲ ਵਾਰਨਿੰਗ ਵਧੀ ਹੈ/ਆਲਮੀ ਤਪਸ਼ ਚ ਵਾਧਾ ਹੋਇਆ ਹੈ  l ਜਲਵਾਯੂ ਬਦਲ ਗਿਆ ਹੈ l ਹਾਕਮਾਂ ਕੋਲ ਜਲਵਾਯੂ ਸੰਕਟ ਦੂਰ ਕਰਨ ਲਈ ਕੋਈ ਇੱਕ ਠੋਸ ਦ੍ਰਿਸ਼ਟੀਕੋਨ ਨਹੀਂ ਹੈ l ਗੰਗਾ,ਜਮਨਾਂ ਵਰਗੇ ਵੱਡੇ ਦਰਿਆ ਪ੍ਰਦੂਸ਼ਿਤ ਹੋ ਚੁੱਕੇ ਹਨ। ਅਤੇ ਉਹ ਅੱਗੇ ਪ੍ਰਦੂਸ਼ਨ ਫੈਲਾ ਰਹੇ ਹਨ। ਚੰਬਲ ਖੇਤਰ ਦੇ ਪਾਣੀ ਦੀ ਜਹਿਰ ਕਿਉਂ ਕੁਲ ਗਿਆ ਹੈ ? ਜਿਸ ਨਾਲ ਮੋਰ ਵਰਗੇ ਪੰਛੀ ਮਰ ਜਾਂਦੇ ਹਣ l ਪੇਂਡੂ ਸਿਹਤ ਮਿਸ਼ਨ ਕੀ ਹੈ ? ਅਸਫਲ ਕਿਉਂ ਹੈ ? ਜੀਨ ਪਰਵਰਤਿਤ ਬੀਜ ਤੇ ਇਹਨਾਂ ਦਾ ਸਿਹਤ ਤੇ ਮਾੜਾ ਅਸਰ,ਬਿਜਲੀ-ਪਾਣੀ ਦੀ ਸਮੱਸਿਆ ਨਿਜੀ ਜਾਂ ਸਮੂਹਕ ? ਕੁ bਰਪਸ਼ਨ ਤੇ ਬੱਚੇ, ਤਪਦਿਕ ਤੇ ਗੁਰਦੇ,ਹੱਡੀਆਂ ਦੀ ਤਪਦਿਕ, ਪਿੱਤੇ ਦੀਆਂ ਬਿਮਾਰੀਆਂ,ਫੇਫੜਿਆਂ ਦੀਆਂ ਬਿਮਾਰੀਆਂ,ਨਮੋਨੀਆਂ,ਸਲਿਪ ਡਿਸਕ ਦਾ ਰੋਗ,ਪਿੱਠ ਦਰਦ, ਸ਼ੂਗਰ ਦੀ ਬਿਮਾਰੀ,ਦਿਲ ਦੀ ਝਿੱਲੀ ਦੀ ਤਪਦਿਕ,ਪੇਟ ਦੀ ਤਪਦਿਕ,ਨੱਕ ਕੰਨ ਤੇ ਗਲੇ ਦੀ ਟੀਬੀ,ਹਲਕਾਅ ਦੀ ਬਿਮਾਰੀ, ਬਾਂਝਪਣ, ਲਕੋਰੀਆ,ਔਰਤਾਂ ਦੇ ਜਨਣ ਅੰਗਾ ਦੀ ਟੀਬੀ,ਮਾਂ ਦਾ ਦੁੱਧ,ਗਾਂਧੀਵਾਦੀ ਹਿੰਸਾ ਤੇ ਹਥਿਆਰਾਂ ਦਾ ਵਪਾਰ ਆਦਿ ਚਲੰਤ ਸਮੱਸਿਆਵਾਂ ਉੱਪਰ ਲੇਖਕ ਨੇ ਇਸ ਪੁਸਤਕ ਵਿੱਚ ਚਾਰ ਦਰਜਨ ਦੇ ਕਰੀਬ ਲੇਖ ਲਿਖੇ ਹਨ l ਡਾਕਟਰ ਹੋਣ ਦੇ ਨਾਤੇ ਲੇਖਕ ਤਨ ਮਨ,ਸਮਾਜ,ਸਿਆਸਤ,ਪ੍ਰਦੂਸ਼ਣ,ਪ੍ਰਕਿਰਤੀ ਅਤੇ ਨਿਆ ਪ੍ਰਣਾਲੀ,ਸਿਹਤ ਸੰਭਾਲ ਬਾਰੇ ਆਪਣੇ ਤਰਕ ਬੌਧਿਕ ਤੇ ਮਨੋਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਸੁਝਾਅ ਦੇ ਕੇ ਇਲਾਜ ਕਰਨ ਦਾ ਯਤਨ ਕਰਦਾ ਹੈ। ਪਾਠਕ ਪੁਸਤਕ ਵਿੱਚ ਜਿੰਨਾ ਬਿਮਾਰੀਆਂ ਤੇ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ ਜੇ ਖੁਦ ਇਲਾਜ ਕਰਨ ਦੀ ਹਿੰਮਤ ਨਾ ਜਟਾ ਸਕਦੇ ਹੋਣ ਤਾਂ ਉਹ ਇਸ ਪੁਸਤਕ ਨੂੰ ਪੜ੍ਹ ਕੇ ਆਪਣੀ ਸੋਚ/ਵਿਚਾਰਧਾਰਾ ਤਾਂ ਬਦਲ ਹੀ ਸਕਦੇ ਹਾਂ ਜਾਂ ਘੱਟੋ ਘੱਟ ਗਿਆਨ ਪ੍ਰਾਪਤ ਕਰਕੇ ਸੁਚੇਤ ਹੋ ਕੇ ਲਾਪ੍ਰਵਾਹੀਆਂ ਕਰਨ

ਤੋਂ ਬਚ ਸਕਦੇ ਹਨ l ਇਹਨਾਂ ਲੇਖਾਂ ਚ ਭਾਵੇਂ ਰਾਜਨੀਤਿਕ ਪਾਰਟੀਆਂ,ਨੇਤਾਵਾਂ/ਆਗੂਆਂ,ਸਰਕਾਰੀ ਨੀਤੀਆਂ ਦਾ ਖੰਡਨ ਮੰਡਣ ਹੈ,ਪਰ, ਇਹ ਸਭ ਲੋਕ ਨੀਤੀਆਂ ਪ੍ਰਤੀ ਉਹਨਾਂ ਦੀ ਸੋਚ ਨੂੰ ਸਿਰਜਨਾਤਮਿਕ ਬਣਾਉਣ ਲਈ ਹੈ,ਜੋ ਕਿਸੇ ਰਾਜਨੀਤਿਕ ਪਾਰਟੀ ਦੇ ਪ੍ਰਚਾਰ ਹਿੱਤ ਇੱਕਪਾਸੜ ਨਹੀਂ l ਸੁਧਾਰਵਾਦੀ ਦ੍ਰਿਸ਼ਟੀਕੋਣ ਤੋਂ ਇਹਨਾਂ ਲੇਖਾਂ ਦਾ ਉਦੇਸ਼ ਲੋਕ ਸੋਚ ਬਦਲਣ ਤੇ ਆਪਣੀ ਜ਼ਿੰਦਗੀ ਦੇ ਤਰਜ਼ੇਫ਼ਿਕਰ ਅਤੇ ਤਰਜੇਅਮਲ ch ਵਿਗਿਆਨਕ ਦ੍ਰਿਸ਼ਟੀ ਦਾ ਪਸਾਰਾ ਕਰਨਾ ਹੈ। ਪੱਤਰਕਾਰੀ ਦੇ ਪਿੜ ਵਿੱਚ ਅਜਿਹੀ ਸੋਚ ਦਾ ਸੰਚਾਰ ਕੀਤੇ ਜਾਣਾ ਇੱਕ ਉਸਾਰੂ ਲਹਿਰ ਦਾ ਸ਼ੁੱਭ ਆਗਮਾਨ ਹੈ ਤੇ ਜਿਹੜਾ ਸ਼ੁਭ ਸ਼ਗਨ ਵੀ l

Share this content:

Post Comment