Loading Now

ਅਗਨੀਵੀਰ ਭਰਤੀ ਲਈ ਪ੍ਰੀਖਿਆ 30 ਜੂਨ ਤੋਂ

ਅਗਨੀਵੀਰ ਭਰਤੀ ਲਈ ਪ੍ਰੀਖਿਆ 30 ਜੂਨ ਤੋਂ

ਨਵੀਂ ਦਿੱਲੀ, 24 ਜੂਨ – ਭਾਰਤੀ ਫੌਜ ਵਿਚ ਅਗਨੀਵੀਰ ਭਰਤੀ ਸਾਲ 2025-26 ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਔਨਲਾਈਨ ਕਾਮਨ ਐਂਟਰੈਂਸ ਪ੍ਰੀਖਿਆ (ਸੀਈਈ) 30 ਜੂਨ ਤੋਂ 10 ਜੁਲਾਈ ਦੇ ਵਿਚਕਾਰ ਲਈ ਜਾਵੇਗੀ। ਇਹ ਪ੍ਰੀਖਿਆ ਆਈਓਐਨ ਡਿਜੀਟਲ ਜ਼ੋਨ, ਬਹਾਦਰਗੜ੍ਹ ਪਟਿਆਲਾ ਅਤੇ ਰਿਮਟ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਲਈ ਜਾਵੇਗੀ। ਫ਼ੌਜ ਦੀ ਅਧਿਕਾਰਤ ਵੈਬਸਾਈਟ ’ਤੇ ਮਿਤੀ ਅਨੁਸਾਰ ਪ੍ਰੀਖਿਆ ਸ਼ਡਿਊਲ ਜਾਰੀ ਕੀਤਾ ਗਿਆ ਹੈ।

ਉਮੀਦਵਾਰਾਂ ਨੂੰ ਐਡਮਿਟ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ, ਅਤੇ ਪ੍ਰੀਖਿਆ ਦਾ ਨਤੀਜਾ ਜੁਲਾਈ 2025 ਵਿਚ ਘੋਸ਼ਿਤ ਕੀਤਾ ਜਾਵੇਗਾ। ਇਹ ਔਨਲਾਈਨ ਪ੍ਰੀਖਿਆ ਭਰਤੀ ਪ੍ਰਕਿਰਿਆ ਦਾ ਪਹਿਲਾ ਪੜਾਅ ਹੈ। ਇਸ ਤੋਂ ਬਾਅਦ, ਦੂਜੇ ਪੜਾਅ ਵਿਚ ਭਰਤੀ ਰੈਲੀਆਂ ਕੀਤੀਆਂ ਜਾਣਗੀਆਂ, ਜਿਸ ਵਿਚ ਸੀਈਈ ਵਿਚ ਪ੍ਰਦਰਸ਼ਨ ਦੇ ਆਧਾਰ ’ਤੇ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਬੁਲਾਇਆ ਜਾਵੇਗਾ।

ਨਤੀਜੇ ਦੇ ਆਧਾਰ ’ਤੇ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ

ਅੰਤਿਮ ਮੈਰਿਟ ਸੂਚੀ ਸੀਈਈ ਦੇ ਨਤੀਜਿਆਂ ਅਤੇ ਭਰਤੀ ਰੈਲੀ ਦੌਰਾਨ ਕਰਵਾਏ ਗਏ ਸਕ੍ਰੀਨਿੰਗ ਟੈਸਟ ਵਿਚ ਪ੍ਰਦਰਸ਼ਨ ਦੇ ਆਧਾਰ ’ਤੇ ਤਿਆਰ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਅੱਪਡੇਟ ਲਈ ਨਿਯਮਿਤ ਤੌਰ ’ਤੇ ਫੌਜ ਦੀ ਵੈੱਬਸਾਈਟ ਦੀ ਜਾਂਚ ਕਰਦੇ ਰਹਿਣ ਅਤੇ ਸਮੇਂ ਸਿਰ ਪ੍ਰੀਖਿਆ ਕੇਂਦਰ ਪਹੁੰਚਣ।

Share this content:

Post Comment