Loading Now

ਹੱਦ/ਯਸ਼ਪਾਲ

ਹੱਦ/ਯਸ਼ਪਾਲ

ਇੱਕ ਅਦਾਲਤ ‘ਚ ਮੁਕੱਦਮਾ ਆਇਆ:
“ਇਹ ਪਾਕਿਸਤਾਨੀ ਹੈ,ਸਾਬ੍ਹ!ਆਪਣੇ ਮੁਲਕ ਦੀ ਹੱਦ ਟਪਦਾ ਫੜਿਆ ਗਿਆ ਹੈ।

“ਤੂੰ ਇਸ ਦੋਸ਼ ਬਾਰੇ ਕੁਸ਼ ਕਹਿਣਾ ਹੈ?”ਜੱਜ ਨੇ ਪੁੱਛਿਆ।

“ਮੈਂ ਕੀ ਕਹਿਣੈ ਜਨਾਬ?ਮੈਂ ਤਾਂ ਆਪਣੇ ਖੇਤ ਨੂੰ ਪਾਣੀ ਲਾ ਕੇ ਬੈਠਾ ਸੀ।ਮੈਨੂੰ ਕਿਸੇ ਦੀ ਸੁਰੀਲੀ ਆਵਾਜ਼ ‘ਚ ‘ਹੀਰ’ ਦੇ ਬੋਲ ਸੁਣਾਈ ਦਿੱਤੇ।ਮੈਂ ਉਸ ਆਵਾਜ਼ ਨੂੰ ਸੁਣਦਾ ਸੁਣਦਾ ਚਲਾ ਆਇਆ।ਮੈਨੂੰ ਤਾਂ ਕੋਈ ਹੱਦ ਨਜ਼ਰ ਨਹੀਂ ਆਈ।”

ਮੂਲ:
ਡਾ.ਸ਼ਿਆਮ ਸੁੰਦਰ ਦੀਪਤੀ

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)

Share this content:

Post Comment