Loading Now

ਹੜ੍ਹ ਪੀੜਤਾਂ ਲਈ ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕ ਵੀ ਦੇਣਗੇ ਅਪਣੀਆਂ ਤਨਖ਼ਾਹਾਂ : ਪ੍ਰਤਾਪ ਬਾਜਵਾ

ਹੜ੍ਹ ਪੀੜਤਾਂ ਲਈ ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕ ਵੀ ਦੇਣਗੇ ਅਪਣੀਆਂ ਤਨਖ਼ਾਹਾਂ : ਪ੍ਰਤਾਪ ਬਾਜਵਾ

29, ਅਗਸਤ – ਹੜ੍ਹ ਪੀੜਤਾਂ ਲਈ ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ 1 ਮਹੀਨੇ ਦੀ ਤਨਖ਼ਾਹ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਪ੍ਰਤਾਪ ਬਾਜਵਾ ਨੇ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕ “ਮੁੱਖ ਮੰਤਰੀ ਹੜ੍ਹ ਰਾਹਤ ਫੰਡ” ’ਚ 1 ਮਹੀਨੇ ਦੀਆਂ ਆਪਣੀਆਂ ਤਨਖ਼ਾਹਾਂ ਦੇਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਆਏ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਮੱਦੇਨਜ਼ਰ ਸਰਬਸੰਮਤੀ ਨਾਲ ਇਹ ਤਨਖਾਹਾਂ ਵਿਧਾਇਕਾਂ ਵਲੋਂ ਦਾਨ ਕੀਤੀ ਗਈ ਹੈ।

Share this content:

Post Comment