ਹੁਣ SSC ਪੈਟਰਨ ‘ਤੇ ਆਧਾਰਿਤ ਹੋਵੇਗੀ RPF ਭਰਤੀ
28, ਅਕਤੂਬਰ – ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਇਸ ਖ਼ਬਰ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਭਾਰਤ ਦਾ ਸਭ ਤੋਂ ਵੱਧ ਨੌਕਰੀਆਂ ਦੇਣ ਵਾਲਾ ਵਿਭਾਗ ‘ਰੇਲਵੇ’ ਨੇ ਆਪਣੇ ਨਿਯਮਾਂ ਵਿੱਚ ਬਦਲਾਅ ਕੀਤੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਭਰਤੋ ਰੇਲਵੇ ਵੱਡੇ ਪੱਧਰ ‘ਤੇ ਸਰਕਾਰੀ ਨੌਕਰੀਆਂ ਦੀ ਪੇਸ਼ਕਸ਼ ਕਰਦਾ ਹੈ ਜਿਸ ਵਿੱਚ RPF ਦਾ ਇੱਕ ਵੱਡਾ ਹਿੱਸਾ ਹੁੰਦਾ ਹੈ। ਪਹਿਲਾਂ ਇਹ ਭਰਤੀ ਰੇਲਵੇ ਵੱਲੋਂ ਸਿੱਧੀ ਕੀਤੀ ਜਾਂਦੀ ਸੀ ਪਰ ਹੁਣ ਇਸ ਵਿੱਚ ਬਦਲਾਅ ਕੀਤੇ ਗਏ ਹਨ। ਰੇਲਵੇ ਨੇ ਰੇਲਵੇ ਸੁਰੱਖਿਆ ਬਲ (RPF) ਵਿੱਚ ਸਬ-ਇੰਸਪੈਕਟਰ ਅਤੇ ਕਾਂਸਟੇਬਲ (ਕਾਰਜਕਾਰੀ) ਭਰਤੀ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ। ਰੇਲਵੇ ਮੰਤਰਾਲੇ ਨੇ ਸੋਧੇ ਹੋਏ ਨਿਯਮ ਜਾਰੀ ਕੀਤੇ ਹਨ, ਜਿਸ ਵਿੱਚ ਸਰੀਰਕ ਮਾਪਦੰਡ, ਉਮਰ ਸੀਮਾ ਅਤੇ ਪ੍ਰੀਖਿਆ ਪੈਟਰਨ ਵਰਗੀ ਜਾਣਕਾਰੀ ਸ਼ਾਮਲ ਹੈ। ਵਿੱਦਿਅਕ ਯੋਗਤਾਵਾਂ ਦੇ ਸੰਬੰਧ ਵਿੱਚ, ਕਾਂਸਟੇਬਲ ਭਰਤੀ ਲਈ 10ਵੀਂ ਜਮਾਤ ਪਾਸ ਹੋਣਾ ਜ਼ਰੂਰੀ ਹੈ ਅਤੇ SI ਅਹੁਦਿਆਂ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ।
ਬਦਲ ਗਏ ਸਰੀਰਕ ਮਾਪਦੰਡ
RPF ਭਰਤੀ ਲਈ ਸਰੀਰਕ ਮਾਪਦੰਡ ਵੀ ਬਦਲ ਗਏ ਹਨ। ਹੁਣ ਤੱਕ, ਘੱਟੋ-ਘੱਟ ਉਚਾਈ ਦੀ ਲੋੜ 165 ਸੈਂਟੀਮੀਟਰ ਸੀ। ਹੁਣ ਇਸਨੂੰ ਵਧਾ ਕੇ 170 ਸੈਂਟੀਮੀਟਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਛਾਤੀ ਨੂੰ ਬਿਨਾਂ ਫੈਲਾਅ ਦੇ 80 ਸੈਂਟੀਮੀਟਰ ਅਤੇ ਫੈਲਾਅ ਦੇ ਨਾਲ 85 ਸੈਂਟੀਮੀਟਰ ਕਰ ਦਿੱਤਾ ਗਿਆ ਹੈ।
ਮੈਡੀਕਲ ਟੈਸਟ ਪ੍ਰਕਿਰਿਆ ਵਿੱਚ ਬਦਲਾਅ
ਹੁਣ ਤੱਕ, RPF ਮੈਡੀਕਲ ਅਫਸਰ ਮੁੱਖ ਤੌਰ ‘ਤੇ RPF ਭਰਤੀ ਲਈ ਮੈਡੀਕਲ ਟੈਸਟ ਕਰਦੇ ਸਨ। ਹੁਣ, ਇਹ ਪ੍ਰਕਿਰਿਆ CAPF ਮੈਡੀਕਲ ਅਫਸਰਾਂ ਜਾਂ ਗ੍ਰੇਡ 1 ਸਰਕਾਰੀ ਮੈਡੀਕਲ ਅਫਸਰਾਂ ਦੁਆਰਾ ਕੀਤੀ ਜਾਵੇਗੀ।
Share this content:



Post Comment