Loading Now

ਹਿਮਾਚਲ ਪ੍ਰਦੇਸ਼ ’ਚ ਨਾਲਾਗੜ੍ਹ ਦੀ ਰਾਮਸ਼ਹਿਰ-ਸਾਈ-ਬੱਦੀ ਸੜਕ ਬੰਦ

ਹਿਮਾਚਲ ਪ੍ਰਦੇਸ਼ ’ਚ ਨਾਲਾਗੜ੍ਹ ਦੀ ਰਾਮਸ਼ਹਿਰ-ਸਾਈ-ਬੱਦੀ ਸੜਕ ਬੰਦ

ਸੋਲਨ, 2 ਸਤੰਬਰ – ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ’ਚ ਨਾਲਾਗੜ੍ਹ ਦੀ ਰਾਮਸ਼ਹਿਰ-ਸਾਈ-ਬੱਦੀ ਸੜਕ ਨਾਬਾਰਡ ਬੈਂਕ ਦੀ ਮਦਦ ਨਾਲ ਕਰੋੜਾਂ ਰੁਪਏ ਖ਼ਰਚ ਕਰ ਕੇ ਬਣਾਈ ਗਈ ਸੀ ਪਰ ਲਗਾਤਾਰ ਭਾਰੀ ਬਾਰਿਸ਼ ਨੇ ਰਾਮਸ਼ਹਿਰ ਤੋਂ ਤਲਦ ਪਿੰਡ ਤਕ ਕਰੋੜਾਂ ਦਾ ਨੁਕਸਾਨ ਕੀਤਾ ਹੈ, 50-50 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਭਾਰੀ ਖੰਭੇ ਤਬਾਹ ਹੋ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੜਕ ਵਿਚ ਵੱਡੀਆਂ ਤਰੇੜਾਂ ਪੈ ਗਈਆਂ ਹਨ। ਸੜਕ ਟੁੱਟਣ ਕਾਰਨ ਬਾਇਲ ਪਿੰਡ ਅਤੇ ਸਕੂਲ ਖ਼ਤਰੇ ਵਿਚ ਹਨ। ਕਈ ਲੋਕਾਂ ਦੀਆਂ ਜ਼ਮੀਨਾਂ ਤਬਾਹ ਹੋ ਗਈਆਂ ਹਨ। ਕਿਸਾਨਾਂ ਫ਼ਸਲ ਖ਼ਰਾਬ ਹੋ ਰਹੀ ਹੈ। ਪਹਾੜੀ ਖੇਤਰ ਰਾਮਸ਼ਹਿਰ ਦੇ ਲੋਕਾਂ ਕੋਲ ਨਾਲਗੜ੍ਹ ਅਤੇ ਬੱਦੀ ਜਾਣ ਲਈ ਇਸ ਰਸਤੇ ਦਾ ਹੀ ਵਿਕਲਪ ਸੀ।

ਹੁਣ ਇਹ ਰਸਤਾ ਵੀ ਖ਼ਰਾਬ ਹੋ ਗਿਆ ਹੈ, ਜਿਸ ਨਾਲ ਲੋਕਾਂ ਦਾ ਸ਼ਹਿਰ ਨਾਲੋਂ ਸੰਪਰਕ ਟੁੱਟ ਗਿਆ ਹੈ ਤੇ ਲੋਕਾਂ ਦਾ ਆਉਣਾ-ਜਾਣਾ ਵੀ ਬੰਦ ਹੋ ਗਿਆ ਹੈ। ਇਲਾਕਾ ਵਾਸੀ ਨਰੇਸ਼ ਕੁਮਾਰ, ਮਹਿੰਦਰ ਪਾਲ ਤੇ ਦੇਵੀਦਿਆਲ ਸ਼ਰਮਾ ਨੇ ਦਸਿਆ ਕਿ ਲਗਾਤਾਰ ਮੀਂਹ ਕਾਰਨ ਕਈ ਥਾਵਾਂ ‘ਤੇ ਚਿੱਕੜ ਡਿੱਗ ਰਿਹਾ ਹੈ, ਜਿਸ ਕਾਰਨ ਸਾਰੀਆਂ ਸੜਕਾਂ ਬੰਦ ਹੋ ਰਹੀਆਂ ਹਨ, ਲੋਕਾਂ ਦੇ ਘਰ ਵੀ ਨੁਕਸਾਨੇ ਗਏ ਹਨ, ਕਈ ਲੋਕਾਂ ਨੂੰ ਅਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣਾ ਪਿਆ ਹੈ।

Share this content:

Post Comment