Loading Now

ਸਿਹਤ ਵਿਭਾਗ ਵਿੱਚ ਬੇਹਤਰੀਨ ਸੇਵਾਵਾ ਪ੍ਰਦਾਨ ਕਰਨ ਵਾਲੇ ਡਾਕਟਰ ਤੇ ਸਟਾਫ ਸਨਮਾਨਿਤ

ਸਿਹਤ ਵਿਭਾਗ ਵਿੱਚ ਬੇਹਤਰੀਨ ਸੇਵਾਵਾ ਪ੍ਰਦਾਨ ਕਰਨ ਵਾਲੇ ਡਾਕਟਰ ਤੇ ਸਟਾਫ ਸਨਮਾਨਿਤ

ਫ਼ਿਰੋਜ਼ਪੁਰ, 29 ਜਨਵਰੀ ( ਗਿਆਨ ਸਿੰਘ/ਏ.ਡੀ.ਪੀ) – ਸਿਹਤ ਵਿਭਾਗ ਵਿੱਚ ਚੰਗੀਆ ਸੇਵਾਵਾ ਲੋਕਾਂ ਨੂੰ ਪ੍ਰਦਾਨ ਕਰਨ ਵਾਲੇ ਡਾਕਟਰ, ਸਿਹਤ ਸਟਾਫ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਅੱਜ ਮਾਣਯੋਗ ਸਿਵਲ ਸਰਜਨ ਫ਼ਿਰੋਜ਼ਪੁਰ ਡਾ ਰਾਜੀਵ ਪਰਾਸ਼ਰ ਵਲੋ ਦਫ਼ਤਰ ਸਿਵਲ ਸਰਜਨ ਵਿਖੇ ਪ੍ਰਸ਼ੰਸਾ ਪੱਤਰ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਸਨਮਾਨ ਪ੍ਰਾਪਤ ਡਾਕਟਰ, ਸਿਹਤ ਸਟਾਫ ਅਤੇ ਪੈਰਾ ਮੈਡੀਕਲ ਸਟਾਫ ਨੂੰ ਮੁਬਾਰਕ ਦਿੱਤੀ ਤੇ ਭਵਿੱਖ ਵਿੱਚ ਹੋਰ ਵਧੀਆ ਢੰਗ ਨਾਲ ਲੋਕ ਸੇਵਾ ਵਿੱਚ ਯੋਗਦਾਨ ਲਈ ਉਤਸ਼ਾਹਿਤ ਕੀਤਾ। ਡਾ ਰਾਜੀਵ ਪਰਾਸ਼ਰ ਸਿਵਲ ਸਰਜਨ ਨੇ ਦੱਸਿਆ ਕਿ ਉਹਨਾਂ ਵਲੋ ਬੀਤੇ ਇਕ ਮਹੀਨਾ ਤੋ ਲਗਾਤਾਰ ਸਿਹਤ ਸੇਵਾਵਾ ਵਿੱਚ ਸੁਧਾਰ ਲਈ ਫੀਲਡ ਵਿੱਚ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਜੋ ਡਾਕਟਰ ਤੇ ਸਿਹਤ ਸਟਾਫ  ਬਿਹਤਰੀਨ ਸੇਵਾਵਾ ਪ੍ਰਦਾਨ ਕਰ ਰਹੇ ਹਨ ਤੇ ਪ੍ਰੋਗਰਾਮ ਅਫ਼ਸਰ  ਵਲੋ ਜਿਨ੍ਹਾਂ ਇੰਪਲਾਇਜ ਦੇ ਕੰਮ ਤੇ ਮੋਹਰ ਲਗਾਈ ਗਈ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋ ਲੋਕਾਂ ਨੂੰ ਮਿਆਰੀ ਪੱਧਰ ਦੀਆ ਸਿਹਤ ਸੇਵਾਵਾ ਮੁਹਈਆ ਕਰਵਾਉਣ ਲਈ ਦਿਨ ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਹਿਤ ਓਹਨਾ ਵਲੋ ਲਗਾਤਾਰ ਸਿਹਤ ਕੇਂਦਰ ਦੇ ਦੌਰੇ ਕਰਕੇ ਵੱਧ ਤੋ ਵੱਧ ਸੁਧਾਰ ਕੀਤਾ ਜਾ ਰਿਹਾ ਹੈ ਅਤੇ ਮਰੀਜ਼ਾ ਨੂੰ ਕਿਸੇ ਵੇ ਤਰ੍ਹਾਂ ਦੀ ਮੁਸਕਿਲ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਗਰਭਵਤੀ ਔਰਤਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੀ ਸਿਹਤ, ਹਾਈ ਰੀਸਕ ਕੇਸਾਂ ਦੀ ਪਹਿਚਾਣ ਕਰਕੇ ਮੈਡੀਕਲ ਨਿਗਰਾਨੀ ਅਤੇ ਜਣੇਪੇ ਵੇਲੇ ਮਾਂ ਅਤੇ ਬੱਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਦਾਇਤ ਕੀਤੀ ਗਈ ਹੈ ।ਸਿਵਲ ਸਰਜਨ  ਨੇ ਕਿਹਾ ਕਿ ਗਰਭਵਤੀ ਔਰਤਾਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਜਣੇਪੇ ਦੌਰਾਨ ਹੋਣ ਵਾਲੀ ਮੌਤ ਦਰ ਨੂੰ ਘਟਾਇਆ ਜਾ ਸਕੇ।
ਇਸਤੋਂ ਇਲਾਵਾ ਹਾਈ-ਰਿਸਕ ਗਰਭ ਅਵਸਥਾ ਵਾਲੇ ਕੇਸਾਂ ਦੀ ਜਲਦੀ ਪਛਾਣ ਕਰਨਾ ਅਤੇ ਉਨ੍ਹਾਂ ਦਾ ਵਿਸ਼ੇਸ਼ ਇਲਾਜ ਯਕੀਨੀ ਬਣਾਇਆ ਜਾਵੇ। ਉਹਨਾਂ ਵਲੋ  ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਵੱਧ ਤੋਂ ਵੱਧ ਜਣੇਪੇ ਸਰਕਾਰੀ ਹਸਪਤਾਲਾਂ ਵਿੱਚ ਕਰਵਾਏ ਜਾਣ ਤਾਂ ਜੋ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਰਹਿਣ। ਇਸ ਮੌਕੇ ਡਾ ਗੁਰਮੇਜ ਰਾਮ ਡੀ ਐਮ ਸੀ ,ਡਾ  ਮਨਦੀਪ ਖੰਗੂਰਾ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਹਰਪ੍ਰੀਤ ਤੇ ਡਾ ਮਨਮੀਤ ਸਕੂਲ ਹੈਲਥ ਇੰਚਾਰਜ, ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ, ਹਰੀਸ਼ ਕਟਾਰੀਆ ਡੀ ਪੀ ਐਮ, ਵਿਕਾਸ ਕਾਲੜਾ ਪੀ ਏ ਟੂ ਸਿਵਲ ਸਰਜਨ ਸਮੇਤ ਸਟਾਫ ਹਾਜ਼ਰ ਸੀ ।

Share this content:

Previous post

ਮਾਨ ਸਰਕਾਰ ਦਾ ਗਰੀਬ ਅਤੇ ਹਾਸੀਏ ’ਤੇ ਖੜ੍ਹੇ ਵਰਗਾਂ ਲਈ ਵੱਡਾ ਕਦਮ; ਅਸ਼ੀਰਵਾਦ ਸਕੀਮ ਹੁਣ ਸਿਰਫ਼ ਸੇਵਾ ਕੇਂਦਰਾਂ ਰਾਹੀਂ ਲਾਗੂ ਹੋਵੇਗੀ : ਡਾ. ਬਲਜੀਤ ਕੌਰ

Next post

ਜਿਲ੍ਹਾ ਫਰੀਦਕੋਟ ਵਿਖੇ  “ਬੇਟੀ ਬਚਾਓ ਬੇਟੀ ਪੜ੍ਹਾਓ ” ਸਕੀਮ ਅਧੀਨ “ਧੀ ਅਣਮੁੱਲੀ ਦਾਤ” ਦਿਵਸ ਮਨਾਇਆ ਗਿਆ

Post Comment