Loading Now

ਸਾਲ 2026 ਵਿੱਚ ਇਹ ਕਾਰ ਨਿਰਮਾਤਾ ਕੰਪਨੀ ਕਰੇਗੀ ਗਲੋਬਲ ਡੈਬਿਊ

ਸਾਲ 2026 ਵਿੱਚ ਇਹ ਕਾਰ ਨਿਰਮਾਤਾ ਕੰਪਨੀ ਕਰੇਗੀ ਗਲੋਬਲ ਡੈਬਿਊ

ਹੈਦਰਾਬਾਦ, 17 ਦਸੰਬਰ – ਜਰਮਨ ਕਾਰ ਨਿਰਮਾਤਾ ਕੰਪਨੀ Volkswagen ਨੇ ਆਪਣੀ ਇਲੈਕਟ੍ਰਿਕ Volkswagen ID.Polo ਦਾ ਪਰਦਾਫਾਸ਼ ਕਰ ਦਿੱਤਾ ਹੈ। ਇਸਦਾ ਪ੍ਰੋਡਕਸ਼ਨ ਸਾਲ 2026 ਵਿੱਚ ਸ਼ੁਰੂ ਕੀਤਾ ਜਾਵੇਗਾ। ਇਹ ਕੰਪੈਕਟ ਈਵੀ ਸੈਂਗਮੇਂਟ ਵਿੱਚ ਚਾਰ ਨਵੇਂ ਇਲੈਕਟ੍ਰਿਕ ਮਾਡਲਾਂ ਵਿੱਚੋ ਪਹਿਲਾ ਹੋਣ ਵਾਲਾ ਹੈ। ਵੋਲਫਸਬਰਗ-ਅਧਾਰਤ ਆਟੋ ਕਾਰ ਨਿਰਮਾਤਾ ਹੁਣ ਸਾਲ 2026 ਦੀ ਸ਼ੁਰੂਆਤ ਵਿੱਚ ਇਸ ਕਾਰ ਦਾ ਗਲੋਬਲ ਡੈਬਿਊ ਕਰ ਸਕਦੀ ਹੈ। ਪਰ ਇਸ ਤੋਂ ਪਹਿਲਾ ਕੰਪਨੀ ਨੇ ਆਪਣੇ ਆਉਣ ਵਾਲੇ ਮਾਡਲ ਦੀ ਤਕਨੀਕੀ ਜਾਣਕਾਰੀ ਦਾ ਖੁਲਾਸਾ ਕਰ ਦਿੱਤਾ ਹੈ। ਇਸ ਨਾਲ ਪਹਿਲਾ ਮਿਊਨਿਖ ਵਿੱਚ IAA ਮੋਬਿਲਿਟੀ 2025 ਵਿੱਚ ਦਿਖਾਏ ਗਏ ਵੋਲਕਸਵੈਗਨ ਪੋਲੋ ਈਵੀ ਦੇ ਨਾਲ ਕੰਪਨੀ ਦੀ ਵਿਰਾਸਤ ਦੇ ਜਾਣੇ-ਪਛਾਣੇ ਨਾਵਾਂ ਨੂੰ ਇਲੈਕਟ੍ਰਿਕ ਪਾਵਰ ਵਿੱਚ ਬਦਲਣ ਦੀ ਸ਼ੁਰੂਆਤ ਕਰ ਦਿੱਤੀ ਹੈ।

Volkswagen ID.Polo ਦੀ ਬੈਟਰੀ ਅਤੇ ਪਾਵਰ

ਜਾਣਕਾਰੀ ਅਨੁਸਾਰ, Volkswagen ਗਰੁੱਪ ਦੇ MEB+ ਪਲੇਟਫਾਰਮ ‘ਤੇ ਬਣਨ ਵਾਲੀ ਪਹਿਲੀ ਈਵੀ ਹੋਣ ਵਾਲੀ ਹੈ ਅਤੇ ਇਹ ਇੱਕ ਖਾਸ ਆਰਕੀਟੈਕਚਰ ਹੈ, ਜਿਸ ‘ਤੇ ਸਪੋਰਟੀ Volkswagen ID.Polo GTI ਨੂੰ ਵੀ ਬਣਾਇਆ ਜਾਵੇਗਾ। ਇਹ ਪਲੇਟਫਾਰਮ ਦੋ ਬੈਟਰੀ ਪੈਕ ਆਪਸ਼ਨ ਪੇਸ਼ ਕਰਦਾ ਹੈ, ਜੋ ਫਰੰਟ ਵਿੱਚ ਲੱਗੀ ਇਲੈਕਟ੍ਰਿਕ ਮੋਟਰ ਨੂੰ ਪਾਵਰ ਦਿੰਦੇ ਹਨ। ਇਹ ਇਲੈਕਟ੍ਰਿਕ ਮੋਟਰ ਮਾਡਲ ਦੇ ਹਿਸਾਬ ਨਾਲ ਤਿੰਨ ਅਲੱਗ-ਅਲੱਗ ਪਾਵਰ ਆਊਟਪੁੱਟ ਪ੍ਰਦਾਨ ਕਰਦੀ ਹੈ, ਜਿਸ ਵਿੱਚ 85kW, 99kW ਅਤੇ 155kW ਸ਼ਾਮਲ ਹੈ। ਦੂਜੇ ਪਾਸੇ GTI-ਬੈਜ ਵਾਲੇ ਮਾਡਲ ਵਿੱਚ ਇਹ ਇਲੈਕਟ੍ਰਿਕ ਮੋਟਰ 166kW ਪਾਵਰ ਪ੍ਰਦਾਨ ਕਰਨ ਵਾਲੀ ਹੈ।

85kW ਅਤੇ 99kW ਵਰਜਨ ਵਿੱਚ 32 kWh ਦੀ ਹਾਈ-ਵੋਲਟੇਜ LFP ਬੈਟਰੀ ਇਸਤੇਮਾਲ ਹੋਵੇਗੀ, ਜੋ 90kW ਤੱਕ ਦੀ ਸਪੀਡ DC ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ, 155kW ਅਤੇ 166kW ਮਾਡਲ ਵਿੱਚ 52 kWh ਦੀ NMC ਬੈਟਰੀ ਮਿਲਦੀ ਹੈ, ਜਿਸਨੂੰ 120 kW DC ਤੱਕ ਚਾਰਜ ਕੀਤਾ ਜਾ ਸਕਦਾ ਹੈ, ਜਿਸ ਨਾਲ ਇੱਕ ਵਾਰ ਚਾਰਜ ਕਰਨ ‘ਤੇ 450 km ਤੱਕ ਦੀ ਡਰਾਈਵਿੰਗ ਰੇਜ ਮਿਲਦੀ ਹੈ।

Volkswagen ID.Polo ਦਾ ਆਕਾਰ

Volkswagen ID.Polo ਦੇ ਆਕਾਰ ਦੀ ਗੱਲ ਕਰੀਏ, ਤਾਂ ਇਹ 4,053 mm ਲੰਬੀ, 1,816 mm ਚੌੜੀ ਅਤੇ 1,530 mm ਉੱਚੀ ਹੋਣ ਵਾਲੀ ਹੈ ਜਦਕਿ ਇਸਦਾ ਵ੍ਹੀਲਬੇਸ 2,600 mm ਰੱਖਿਆ ਜਾਵੇਗਾ, ਜਿਸ ਨਾਲ ਕੰਪੈਕਟ ਸਾਈਜ਼ ਬਣਾਏ ਰੱਖਦੇ ਹੋਏ ਵੀ ਅੰਦਰ ਜ਼ਿਆਦਾ ਸਪੇਸ ਮਿਲਦਾ ਹੈ। ਹੁਣ ਬੰਦ ਹੋ ਚੁੱਕੀ ICE- ਪਾਵਰਡ Polo ਦੀ ਤੁਲਨਾ ਵਿੱਚ ਇਸ ਈਵੀ ਵਿੱਚ ਅੰਦਰ ਦੀ ਲੰਬਾਈ 19mm ਜ਼ਿਆਦਾ ਹੈ ਅਤੇ ਚੌੜਾਈ ਅਤੇ ਹੈੱਡਰੂਮ ਵੀ ਵੱਡਾ ਹੈ। ਇਲੈਕਟ੍ਰਿਕ Volkswagen Polo ਦਾ ਟਰੰਕ ਵਾਲੀਅਮ 435 ਲੀਟਰ ਹੈ, ਜੋ ICE ਵਰਜਨ ਦੇ 351 ਲੀਟਰ ਤੋਂ 25 ਫੀਸਦੀ ਜ਼ਿਆਦਾ ਹੈ। ਪਿੱਛੇ ਦੀਆਂ ਸੀਟਾਂ ਨੂੰ ਫੋਲਡ ਕਰਕੇ ਇਸਨੂੰ 1,243 ਲੀਟਰ ਤੱਕ ਹੋਰ ਵਧਾਇਆ ਜਾ ਸਕਦਾ ਹੈ।

Volkswagen ID.Polo ਦੀ ਕੀਮਤ

Volkswagen ID.Polo ਦਾ ਪ੍ਰੋਡਕਸ਼ਨ ਸਾਲ 2026 ਵਿੱਚ ਸਪੇਨ ਦੇ ਮਾਰਟੋਰੇਲ ਵਿੱਚ SEAT ਅਤੇ CUPRA ਪਲਾਂਟ ਵਿੱਚ ਸ਼ੁਰੂ ਹੋਵੇਗਾ। ਇਸਨੂੰ 26.74 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਜਾਵੇਗਾ ਅਤੇ ਇਸਨੂੰ ਛੋਟੀ ਅਤੇ ਕੰਪੈਕਟ ਕਾਰ ਸੈਗਮੇਂਟ ਵਿੱਚ ਚਾਰ ਨਵੇਂ ਮਾਡਲਾਂ ਵਿੱਚੋ ਪਹਿਲੇ ਮਾਡਲ ਦੇ ਤੌਰ ‘ਤੇ ਪੇਸ਼ ਕੀਤਾ ਜਾਵੇਗਾ।

Share this content:

Post Comment