ਸਰਵਿਕਸ ਕੈਂਸਰ ਟੀਕਾਕਰਨ ਸਬੰਧੀ ਸਿਹਤ ਵਿਭਾਗ ਦੇ ਸਟਾਫ਼ ਨੂੰ ਦਿੱਤੀ ਟ੍ਰੇਨਿੰਗ
*ਔਰਤਾਂ ਨੂੰ ਬੱਚੇਦਾਨੀ ਦੇ ਹੋਣ ਵਾਲੇ ਕੈਂਸਰ ਤੋ ਬਚਾਉਣ ਲਈ ਸਹਾਈ ਹੋਵੇਗਾ ਇਹ ਟੀਕਾ – ਜਿਲਾ ਟੀਕਾਕਰਨ ਅਫ਼ਸਰ
ਮੋਗਾ, 17 ਜਨਵਰੀ ( ਗਿਆਨ ਸਿੰਘ/ਏ ਡੀ ਪੀ ਨਿਊਜ) – ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਅੰਦਰ ਸਰਵਿਕਸ ਕੈਂਸਰ ਟੀਕਾਕਰਨ ਸਬੰਧੀ ਟ੍ਰੇਨਿੰਗਾਂ ਨੂੰ ਲਗਾਤਾਰ ਸ਼ੁਰੂ ਕੀਤਾ ਜਾ ਚੁੱਕਾ ਹੈ। ਅੱਜ ਬਲਾਕ ਕੋਟ ਇਸੇ ਖ਼ਾਂ ਸੀਂ ਐਚ ਸੀਂ, ਢੁੱਡੀਕੇ, ਸਿਵਲ ਹਸਪਤਾਲ ਮੋਗਾ, ਪਤੋ ਹੀਰਾ ਸਿੰਘ, ਡਰੋਲੀ ਭਾਈ ਵਿਖੇ ਸਰਵਿਕਸ ਕੈਂਸਰ ਟੀਕਾਕਰਨ ਸਬੰਧੀ ਸਿਹਤ ਵਿਭਾਗ ਦੇ ਸਟਾਫ਼ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਦਾ ਉਦੇਸ਼ ਮਹਿਲਾਵਾਂ ਨੂੰ ਸਰਵਿਕਸ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਬਾਰੇ ਸਟਾਫ਼ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਸੀ।
ਇਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਅਸ਼ੋਕ ਸਿੰਗਲਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਸਟਾਫ਼ ਨੂੰ ਟੀਕਾਕਰਨ ਦੇ ਤਰੀਕਿਆਂ, ਲਾਭਾਂ ਅਤੇ ਸੁਰੱਖਿਆ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ। ਡਾ. ਅਸ਼ੋਕ ਸਿੰਗਲਾ ਨੇ ਕਿਹਾ ਸਰਵਿਕਸ ਕੈਂਸਰ ਇੱਕ ਗੰਭੀਰ ਬਿਮਾਰੀ ਹੈ ਪਰ ਸਮੇਂ ਸਿਰ ਟੀਕਾਕਰਨ ਅਤੇ ਜਾਗਰੂਕਤਾ ਰਾਹੀਂ ਇਸ ਤੋਂ ਬਚਾਅ ਸੰਭਵ ਹੈ। ਇਹ ਟੀਕਾ 14 ਸਾਲ ਤੋ ਸ਼ੁਰੂ ਹੋਣੇ 15 ਸਾਲ ਤੱਕ ਦੀਆ ਲੜਕੀਆ ਦੀ ਉਮਰ ਨੂੰ ਹੀ ਲਗ ਸਕੇਗਾ। ਸਿਹਤ ਵਿਭਾਗ ਦਾ ਸਟਾਫ਼ ਇਸ ਮੁਹਿੰਮ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਸਟਾਫ਼ ਨੂੰ ਆਮ ਲੋਕਾਂ, ਖ਼ਾਸ ਕਰਕੇ ਮਹਿਲਾਵਾਂ ਅਤੇ ਕਿਸ਼ੋਰੀਆਂ ਵਿੱਚ ਟੀਕਾਕਰਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਿਪੁਦਮਨ ਕੌਰ, ਡਾਕਟਰ ਸਿਮਰਨਜੀਤ ਧਾਲੀਵਾਲ ਅਤੇ ਸਮੂਹ ਪੈਰਾ ਮੈਡੀਕਲ ਸਟਾਫ ਵੀ ਹਾਜ਼ਿਰ ਸਨ।
Share this content:



Post Comment