Loading Now

ਸਰਬ ਨੌਜਵਾਨ ਸਭਾ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਸਰਬ ਨੌਜਵਾਨ ਸਭਾ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

*ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤੇ ਬਿਨਾਂ ਸਮਾਜ ਤਰੱਕੀ ਨਹੀਂ ਕਰ ਸਕਦਾ – ਪਵਨ ਬੀਸਲਾ
* ਐਸ.ਐਮ.ਓ. ਸਮੇਤ ਪੰਜ ਸਫਲ ਔਰਤਾਂ ਨੂੰ ਕੀਤਾ ਸਨਮਾਨਤ
ਫਗਵਾੜਾ, 13 ਮਾਰਚ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਹੋਟਲ ਹੇਅਰ ਪੈਲੇਸ, ਜੀ.ਟੀ. ਰੋਡ ਫਗਵਾੜਾ ਵਿਖੇ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਪਵਨ ਬੀਸਲਾ ਡਿਪਟੀ ਚੀਫ਼ ਇੰਜੀਨੀਅਰ ਪੀ.ਐੱਸ.ਪੀ.ਸੀ.ਐੱਲ., ਨਵਾਂ ਸ਼ਹਿਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਮੈਡਮ ਮੁਕਤੀ ਗੁਪਤਾ ਈ.ਟੀ.ਓ. ਫਗਵਾੜਾ, ਸੰਤੋਸ਼ ਕੁਮਾਰ ਗੋਗੀ ਜਿਲਾ ਸਕੱਤਰ ਆਮ ਆਦਮੀ ਪਾਰਟੀ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ, ਕੁਲਵਿੰਦਰ ਚੱਠਾ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ ਮੌਜੂਦ ਰਹੇ।

ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿਚ ਸਫਲਤਾ ਹਾਸਲ ਕਰਨ ਵਾਲੀਆਂ ਪੰਜ ਔਰਤਾਂ ਨੂੰ ਸ਼ਾਲ ਦੇ ਨਾਲ ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਸਨਮਾਨਤ ਸ਼ਖਸੀਅਤਾਂ ਵਿਚ ਮੈਡਮ ਮਨਿੰਦਰ ਕੌਰ ਵਿਰਦੀ ਸਹਾਇਕ ਕਮਿਸ਼ਨਰ ਸਟੇਟ ਟੈਕਸ ਕਪੂਰਥਲਾ, ਡਾ: ਸਿਮਰਦੀਪ ਕੌਰ ਐੱਸ.ਐੱਮ.ਓ. ਫਗਵਾੜਾ, ਪ੍ਰਿਤਪਾਲ ਕੌਰ ਤੁੱਲੀ ਕੌਂਸਲਰ, ਕੁਲਦੀਪ ਕੌਰ ਸਰਪੰਚ ਖਲਵਾੜਾ ਅਤੇ ਸੰਦੀਪ ਕੌਰ ਘੁੰਮਣ ਨੈਸ਼ਨਲ ਪਾਵਰ ਲਿਫਟਰ ਸ਼ਾਮਲ ਸਨ। ਮੁੱਖ ਮਹਿਮਾਨ ਪਵਨ ਬੀਸਲਾ ਡਿਪਟੀ ਚੀਫ਼ ਇੰਜੀਨੀਅਰ ਪੀ.ਐੱਸ.ਪੀ.ਸੀ.ਐੱਲ., ਨਵਾਂ ਸ਼ਹਿਰ ਨੇ ਸਨਮਾਨਤ ਸ਼ਖਸੀਅਤਾਂ ਅਤੇ ਸਮੂਹ ਔਰਤਾਂ ਨੂੰ ਮਹਿਲਾ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਔਰਤ ਨੂੰ ਸਮਾਜ ਵਿੱਚ ਬਰਾਬਰੀ ਦੀ ਪ੍ਰਤੀਨਿਧਤਾ ਦਿੱਤੇ ਬਿਨਾਂ ਦੇਸ਼ ਤਰੱਕੀ ਨਹੀਂ ਕਰ ਸਕਦਾ।

ਮਾਂ, ਭੈਣ, ਸਾਥੀ, ਧੀ ਦੇ ਰੂਪ ਵਿੱਚ ਔਰਤ ਦੀ ਭੂਮਿਕਾ ਪੰਜਾਬੀ ਸਮਾਜ ਵਿੱਚ ਵਿਲੱਖਣ ਹੈ ਅਤੇ ਨੌਕਰੀ-ਪੇਸ਼ਾ ਔਰਤਾਂ ਖ਼ਾਸ ਤੌਰ ‘ਤੇ ਸਮਾਜ ‘ਚ ਵਿਸ਼ੇਸ਼ ਥਾਂ ਬਣਾ ਰਹੀਆਂ ਹਨ। ਉਹਨਾਂ ਕਿਹਾ ਕਿ ਮਹਿਲਾ ਦਿਵਸ ਦੇ ਮੌਕੇ ਵੱਖੋ-ਵੱਖਰੇ ਖੇਤਰਾਂ ’ਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਤ ਕਰਕੇ ਹੌਸਲਾ ਅਫ਼ਜਾਈ ਕਰਨਾ ਉੱਤਮ ਕਾਰਜ ਹੈ। ਉਹਨਾਂ ਸਰਬ ਨੌਜਵਾਨ ਸਭਾ ਦੇ ਇਸ ਵਿਲੱਖਣ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਭਾਰਤੀ ਸਮਾਜ ਵਿੱਚ ਹਾਲੇ ਵੀ ਔਰਤਾਂ ਨੂੰ ਬਰਾਬਰ ਦਾ ਦਰਜ਼ਾ ਨਹੀਂ ਮਿਲ ਪਾਇਆ ਹਾਲਾਂਕਿ ਉਹਨਾਂ ਵੱਲੋਂ ਸਵੈ-ਨਿਰਭਰ ਹੋਣ ਲਈ ਡਿਜ਼ੀਟਲ ਯੁੱਗ ‘ਚ ਵੱਡੇ ਉਪਰਾਲੇ ਹੋ ਰਹੇ ਹਨ। ਉਹਨਾਂ ਕਿਹਾ ਕਿ ਜਦ ਤੱਕ ਔਰਤਾਂ ਸਵੈ-ਨਿਰਭਰ ਨਹੀਂ ਹੁੰਦੀਆਂ, ਉਹਨਾਂ ਨੂੰ ਮਰਦ ਬਰਾਬਰ ਸਥਾਨ ਮਿਲਣ ‘ਚ ਔਕੜਾਂ ਆਉਂਦੀਆਂ ਰਹਿਣਗੀਆਂ। ਮਨਿੰਦਰ ਕੌਰ ਵਿਰਦੀ ਨੇ ਕਿਹਾ ਕਿ ਅਜੋਕੇ ਸਮੇਂ ’ਚ ਲੜਕੀਆਂ, ਔਰਤਾਂ ਤਰੱਕੀ ਦੇ ਰਾਹ ਪਈਆਂ ਹਨ ਅਤੇ ਹਰ ਚੈਲਿੰਜ ਕਬੂਲ ਰਹੀਆਂ ਹਨ।

ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਅਤੇ ਪ੍ਰੀਆ ਸੰਤੋਸ਼ ਗੋਗੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੇ ਪਿਛੋਕੜ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਭਾਰਤੀ ਔਰਤਾਂ ਨੂੰ ਹਰ ਖੇਤਰ ਵਿੱਚ ਅੱਗੇ ਲਿਆਉਣਾ ਚਾਹੀਦਾ ਹੈ। ਅਖੀਰ ਵਿਚ ਪ੍ਰਧਾਨ ਸੁਖਵਿੰਦਰ ਸਿੰਘ ਨੇ ਮੁੱਖ ਮਹਿਮਾਨ ਪਵਨ ਬੀਸਲਾ ਅਤੇ ਸਮੂਹ ਸਨਮਾਨਤ ਸਖ਼ਸ਼ੀਅਤਾਂ ਅਤੇ ਪਤਵੰਤਿਆਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਭਾ ਵੱਲੋਂ ਪ੍ਰੀਆ ਸੰਤੋਸ਼ ਗੋਗੀ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ: ਵਿਜੈ ਕੁਮਾਰ, ਹਰਚਰਨ ਭਾਰਤੀ ਕਵੀ, ਵਿੱਕੀ ਸਿੰਘ, ਰਘਬੀਰ ਕੌਰ ਹਲਕਾ ਕੋਆਰਡੀਨੇਟਰ, ਰਮਨ ਨਹਿਰਾ ਪ੍ਰਧਾਨ ਖ਼ਤਰੀ ਸਭਾ, ਗੁਰਦੀਪ ਕੰਗ ਐਂਟੀ ਕੁਰੱਪਸ਼ਨ, ਸੁਧਾ ਬੇਦੀ, ਰਾਕੇਸ਼ ਕੋਛੜ, ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਉਪ ਪ੍ਰਧਾਨ ਰਾਜ ਕੁਮਾਰ ਕਨੌਜੀਆ, ਜਗਜੀਤ ਸੇਠ, ਮਦਨ ਲਾਲ ਕੋਰੋਟਾਨੀਆ, ਦਿਲਪ੍ਰੀਤ ਸਿੰਘ ਚੱਠਾ ਬਲਾਕ ਪ੍ਰਧਾਨ, ਪਰਮਜੀਤ ਰਾਏ, ਗੁਲਸ਼ਨ ਕਪੂਰ, ਨਰਿੰਦਰ ਸੈਣੀ, ਆਰ.ਪੀ. ਸ਼ਰਮਾ, ਅਨੂਪ ਦੁੱਗਲ, ਰਣਜੀਤ ਸਿੰਘ ਬੇਦੀ, ਗੁਰਦੀਪ ਸਿੰਘ ਤੁੱਲੀ, ਅਨੰਦ ਸੋਨੀ, ਕੁਲਦੀਪ ਜਸਵਾਲ, ਸੁਸ਼ੀਲ ਸ਼ਰਮਾ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਮੈਡਮ ਨਵਜੋਤ ਕੌਰ, ਮੈਡਮ ਸੁਖਪ੍ਰੀਤ ਕੌਰ, ਮੈਡਮ ਲਕਸ਼ਮੀ, ਜਤਿੰਦਰ ਨਾਹਰ, ਦਰਸ਼ਨ ਸਿੰਘ ਮਠਾਰੂ, ਜੋਤੀ ਰਾਣੀ, ਜੋਗਿੰਦਰ ਪਾਲ ਮੈਨੇਜਰ, ਕੋਮਲਪ੍ਰੀਤ, ਮੋਨਿਕਾ, ਰਜਨੀ, ਅਨੁਰਾਧਾ, ਤਾਨੀਆ, ਅਰਾਧਨਾ, ਅਸ਼ਪ੍ਰੀਤ, ਆਸ਼ਾ ਕੁਮਾਰੀ, ਦਿਵਿਆ, ਗੋਮਤੀ, ਕਾਜਲ, ਅਮਨਜੋਤ, ਸੁਖਮਨ, ਰੁਪਿੰਦਰ, ਨਿਸ਼ਾ, ਜਾਚਨਾ, ਨਵਨੀਤ ਆਦਿ ਹਾਜ਼ਰ ਸਨ।

Share this content:

Post Comment