ਸਰਕਾਰੀ ਮੁਲਾਜ਼ਮਾਂ ਨੂੰ 4 ਦਿਨਾਂ ਦਾ ਲੰਬਾ ਵੀਕਐਂਡ ਮਿਲੇਗਾ, ਜਾਣੋ ਕਿੱਥੇ ਰਹਿਣਗੇ ਸਕੂਲ-ਕਾਲਜ ਬੰਦ ?
ਨਵੀਂ ਦਿੱਲੀ, 13 ਫਰਵਰੀ – ਜਨਵਰੀ ਤੋਂ ਬਾਅਦ ਫਰਵਰੀ ਮਹੀਨਾ ਵੀ ਤਿਉਹਾਰਾਂ ਨਾਲ ਭਰਪੂਰ ਰਿਹਾ। ਦੱਸ ਦੇਈਏ ਕਿ ਰਵੀਦਾਸ ਜਯੰਤੀ ਤੋਂ ਬਾਅਦ ਹੁਣ ਮਹਾਸ਼ਿਵਰਾਤਰੀ ਸਣੇ ਹੋਣ ਕਈ ਤਿਉਹਾਰਾਂ ਦੇ ਚਲਦਿਆਂ ਸਕੂਲ ਬੰਦ ਰਹਿਣਗੇ। ਇਸਦੇ ਨਾਲ ਹੀ ਅਕਾਦਮਿਕ ਤੌਰ ਉਤੇ ਜ਼ਿਆਦਾਤਰ ਸਕੂਲਾਂ ਵਿੱਚ ਪ੍ਰੀ-ਬੋਰਡ, ਰੀਵਿਜ਼ਨ ਕਲਾਸਾਂ ਅਤੇ ਬੋਰਡ ਪ੍ਰੀਖਿਆ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਵਿਚਾਲੇ ਅਸੀ ਤੁਹਾਨੂੰ ਦੱਸਾਂਗੇ ਕਿਫਰਵਰੀ 2026 ਵਿੱਚ ਅਜਿਹੀਆਂ ਕਿਹੜੀਆਂ ਤਰੀਕਾਂ ਹਨ, ਜਿਨ੍ਹਾਂ ਉਤੇ ਕਈ ਸੂਬਿਆਂ ਵਿੱਚ ਸਕੂਲ ਬੰਦ ਹੋ ਸਕਦੇ ਹਨ। ਫਰਵਰੀ 2026 ਵਿੱਚ ਆਉਣ ਵਾਲੇ ਮੁੱਖ ਤਿਉਹਾਰਾਂ ਅਤੇ ਮੌਕਿਆਂ ਉਤੇ ਕਈ ਰਾਜਾਂ ਵਿੱਚ ਛੁੱਟੀਆਂ ਆ ਰਹੀਆਂ ਹਨ। ਅੰਤਿਮ ਫੈਸਲਾ ਸੂਬਾ ਸਰਕਾਰ, ਸਿੱਖਿਆ ਵਿਭਾਗ, ਜਾਂ ਜ਼ਿਲ੍ਹਾ ਮੈਜਿਸਟ੍ਰੇਟ ਦੇ ਆਦੇਸ਼ ‘ਤੇ ਨਿਰਭਰ ਕਰੇਗਾ।
ਜਾਣੋ ਕਿੱਥੇ ਵੀਰਵਾਰ ਨੂੰ ਹੋਇਆ ਛੁੱਟੀ ਦਾ ਐਲਾਨ?
ਜਾਣਕਾਰੀ ਲਈ ਦੱਸ ਦੇਈਏ ਕਿ ਬੰਗਾਲ ਸਰਕਾਰ ਨੇ ਸ਼ਬ-ਏ-ਬਾਰਾਤ ਮੌਕੇ 13 ਫਰਵਰੀ, ਵੀਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਛੁੱਟੀ ਨਾਲ ਸੂਬਾ ਸਰਕਾਰ ਦੇ ਕਰਮਚਾਰੀਆਂ ਨੂੰ 13 ਫਰਵਰੀ ਤੋਂ 16 ਫਰਵਰੀ ਤੱਕ ਚਾਰ ਦਿਨਾਂ ਦਾ ਲੰਬਾ ਵੀਕਐਂਡ ਮਿਲੇਗਾ। 14 ਫਰਵਰੀ ਨੂੰ ਠਾਕੁਰ ਪੰਚਾਨਨ ਬਰਮਾ ਜਯੰਤੀ ਕਾਰਨ ਪਹਿਲਾਂ ਹੀ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਸ ਤਰ੍ਹਾਂ 13 ਅਤੇ 14 ਫਰਵਰੀ ਨੂੰ ਐਲਾਨੀਆਂ ਗਈਆਂ ਛੁੱਟੀਆਂ ਦੇ ਨਾਲ, ਕਰਮਚਾਰੀਆਂ ਨੂੰ ਚਾਰ ਦਿਨ ਦੀ ਛੁੱਟੀ ਮਿਲੇਗੀ, ਜਿਸ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਨਿਯਮਤ ਛੁੱਟੀਆਂ ਸ਼ਾਮਲ ਹਨ।
ਵਿਧਾਨ ਸਭਾ 16 ਫਰਵਰੀ ਤੱਕ ਰਹੇਗੀ ਬੰਦ
ਇਸਦੇ ਨਾਲ ਹੀ ਰਾਜ ਵਿਧਾਨ ਸਭਾ ਦੀ ਕਾਰਵਾਈ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਕਿਉਂਕਿ 13 ਫਰਵਰੀ ਸ਼ਬ-ਏ-ਬਰਾਤ ਕਾਰਨ ਛੁੱਟੀ ਹੈ, ਇਸ ਲਈ ਰਾਜਪਾਲ ਦੇ ਭਾਸ਼ਣ ‘ਤੇ ਚਰਚਾ ਸੋਮਵਾਰ 17 ਫਰਵਰੀ ਨੂੰ ਹੋਵੇਗੀ। ਇਸ ਤੋਂ ਬਾਅਦ 18 ਫਰਵਰੀ ਨੂੰ ਬਜਟ ‘ਤੇ ਚਾਰ ਘੰਟੇ ਦੀ ਚਰਚਾ ਅਤੇ 19 ਫਰਵਰੀ ਨੂੰ ਤਿੰਨ ਘੰਟੇ ਦੀ ਚਰਚਾ ਹੋਵੇਗੀ। ਵਿਧਾਨ ਸਭਾ 16 ਫਰਵਰੀ ਤੱਕ ਬੰਦ ਰਹੇਗੀ।
ਸੀਬੀਐਸਈ ਬੋਰਡ ਪ੍ਰੀਖਿਆਵਾਂ 2026
ਇਸਦੇ ਨਾਲ ਹੀ ਦੱਸ ਦੇਈਏ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੇ ਅਨੁਸਾਰ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ 2026 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਲਈ ਪ੍ਰੀਖਿਆਵਾਂ ਤੋਂ ਠੀਕ ਪਹਿਲਾਂ ਜਾਂ ਦੌਰਾਨ ਛੁੱਟੀਆਂ ਵਿਦਿਆਰਥੀਆਂ ਲਈ ਰਾਹਤ ਅਤੇ ਚੁਣੌਤੀ ਦੋਵੇਂ ਹੋ ਸਕਦੀਆਂ ਹਨ। ICSE ਅਤੇ ਵੱਖ-ਵੱਖ ਰਾਜ ਬੋਰਡਾਂ ਦੀਆਂ ਪ੍ਰੀਖਿਆਵਾਂ ਵੀ ਫਰਵਰੀ 2026 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਵੱਖ-ਵੱਖ ਬੋਰਡ ਵੱਖ-ਵੱਖ ਸਮੇਂ ‘ਤੇ ਆਪਣੀਆਂ ਤਾਰੀਖਾਂ ਜਾਰੀ ਕਰਦੇ ਹਨ, ਇਸ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਧਿਕਾਰਤ ਵੈੱਬਸਾਈਟ ‘ਤੇ ਨਜ਼ਰ ਰੱਖਣੀ ਚਾਹੀਦੀ ਹੈ।
Share this content:



Post Comment