Loading Now

ਸਕੂਲ, ਕਾਲਜ ਤੇ ਦਫ਼ਤਰ 23 ਸਤੰਬਰ ਨੂੰ ਰਹਿਣਗੇ ਬੰਦ

ਸਕੂਲ, ਕਾਲਜ ਤੇ ਦਫ਼ਤਰ 23 ਸਤੰਬਰ ਨੂੰ ਰਹਿਣਗੇ ਬੰਦ

ਫ਼ਰੀਦਕੋਟ, 19 ਸਤੰਬਰ – ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਪੂਰੇ ਜ਼ਿਲ੍ਹੇ ਵਿੱਚ 23 ਸਤੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਸ ਦਿਨ ਜ਼ਿਲ੍ਹੇ ਦੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਡੀਸੀ ਮੁਤਾਬਕ, ਇਹ ਛੁੱਟੀ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੇ ਮੱਦੇਨਜ਼ਰ ਕੀਤੀ ਗਈ ਹੈ।

ਬੈਂਕਿੰਗ ਸੇਵਾਵਾਂ ਨਹੀਂ ਹੋਣਗੀਆਂ ਪ੍ਰਭਾਵਿਤ

ਹਾਲਾਂਕਿ, ਬੈਂਕਿੰਗ ਸੇਵਾਵਾਂ ਇਸ ਛੁੱਟੀ ਤੋਂ ਪ੍ਰਭਾਵਿਤ ਨਹੀਂ ਹੋਣਗੀਆਂ ਅਤੇ ਸਾਰੇ ਬੈਂਕ ਪਹਿਲਾਂ ਦੀ ਤਰ੍ਹਾਂ ਹੀ ਖੁੱਲ੍ਹੇ ਰਹਿਣਗੇ।

Share this content:

Post Comment