ਵੱਡੀ ਸਿਆਸੀ ਖੇਡ/ਜਯੋਤੀ ਮਲਹੋਤਰਾ
ਵਿੱਤ ਮਾਮਲਿਆਂ ਬਾਰੇ ਉੱਘੇ ਪੱਤਰਕਾਰ ਟੀ.ਐੱਨ. ਨੈਨਾਨ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਦੱਸਿਆ ਸੀ ਕਿ ਅਰਥਚਾਰੇ ਬਾਰੇ ਪਰ੍ਹੇ ’ਚ ਗੱਲ ਨਾ ਹੀ ਕਰੀਏ ਤਾਂ ਬਿਹਤਰ ਹੋਵੇਗਾ, ਪਰ ਸਰਕਾਰ ਦੀ ਸੱਭਿਆਚਾਰਕ ਉਚਾਈਆਂ ਤੱਕ ਪਹੁੰਚਣ ਦੀ ਅਟੱਲ ਇੱਛਾ ਅਜੇ ਵੀ ਕਾਇਮ ਹੈ। ਅਜਿਹੇ ਸਮੇਂ ’ਤੇ ਭਾਰਤ ਆਪਣੇ ਸਭ ਤੋਂ ਅਹਿਮ ਵਿਦੇਸ਼ੀ ਭਾਈਵਾਲ ਸੰਯੁਕਤ ਰਾਜ ਅਮਰੀਕਾ ਨਾਲ ਸਿਆਸੀ ਖਿੱਚੋਤਾਣ ਵਿੱਚ ਉਲਝਿਆ ਹੋਇਆ ਹੈ। ਆਸ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਅਜਾਇਬਘਰ ਦੀ ਪਹਿਲੀ ਗੈਲਰੀ ‘ਯੁਗੇ ਯੁਗੀਨ ਭਾਰਤ’ ਸਾਲ ਦੇ ਅੰਤ ਤੱਕ ਖੁੱਲ੍ਹ ਜਾਵੇਗੀ।
ਇਸ ਦਾ ਪੈਮਾਨਾ ਨਿਸ਼ਚਿਤ ਤੌਰ ’ਤੇ ਬਹੁਤ ਵੱਡਾ ਹੈ। ਲੁਟੀਅਨ’ਜ਼ ਦਿੱਲੀ ਦੇ ਕੇਂਦਰ ਵਿੱਚ ਸਥਿਤ ਬਰਤਾਨਵੀ ਰਾਜ ਦੀਆਂ ਜਿਹੜੀਆਂ ਇਮਾਰਤਾਂ ਵਿੱਚ ਪਿਛਲੇ ਸੌ ਸਾਲਾਂ ਤੋਂ ਦੇਸ਼ ਦੇ ਸਿਖਰਲੇ ਅਫਸਰਸ਼ਾਹ ਰਹਿੰਦੇ ਰਹੇ ਹਨ, ਨੌਰਥ ਬਲਾਕ ਤੇ ਸਾਊਥ ਬਲਾਕ ਦੀਆਂ ਉਨ੍ਹਾਂ ਇਮਾਰਤਾਂ ’ਚ 30 ਗੈਲਰੀਆਂ ਵਿੱਚ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਅਜੋਕੇ ਭਾਰਤ ਦੀ ਕਹਾਣੀ ਦੱਸਣ ਵਾਲੀਆਂ 1,00,000 ਕਲਾਕ੍ਰਿਤਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਅਜਾਇਬਘਰ ’ਚ ਕੁਝ ਤਾਂ ਅਜਿਹਾ ਹੈ, ਜੋ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੇ ਦਿਲ ਨੂੰ ਛੂਹ ਗਿਆ ਹੈ। ਸ਼ਾਇਦ, ਬਹੁਜਨ ਸਮਾਜ ਪਾਰਟੀ ਦੀ ਦਲਿਤ ਆਗੂ ਮਾਇਆਵਤੀ, ਜਿਨ੍ਹਾਂ ਦੀਆਂ ਆਪਣੀਆਂ ਅਤੇ ਉਨ੍ਹਾਂ ਦੇ ਸਿਆਸੀ ਉਸਤਾਦਾਂ ਬਾਬੂ ਕਾਂਸ਼ੀ ਰਾਮ ਤੇ ਬਾਬਾ ਸਾਹਿਬ ਅੰਬੇਡਕਰ ਦੀਆਂ ਲਖਨਊ ਤੇ ਦਿੱਲੀ ਦੇ ਬਾਹਰਵਾਰ ਬਣੀਆਂ ਮੂਰਤੀਆਂ ਸਾਫ਼ ਸਫ਼ਾਈ ਨਾ ਹੋੋਣ ਕਾਰਨ ਗੰਦੀਆਂ-ਮੰਦੀਆਂ ਹਨ, ਵਾਂਗੂੰ ਸ੍ਰੀ ਮੋਦੀ ਵੀ ਇਹੋ ਮੰਨਦੇ ਹਨ ਕਿ ਕਿਸੇ ਨੂੰ ਇਹ ਚੰਗੀਆਂ ਲੱਗਣ ਜਾਂ ਨਾ, ਪਰ ਯਾਦਗਾਰਾਂ ਸਦਾ ਕਾਇਮ ਰਹਿੰਦੀਆਂ ਹਨ। (ਜਦੋਂ 1991 ਦੇ ਅਖੀਰ ਵਿੱਚ ਸੋਵੀਅਤ ਯੂਨੀਅਨ ਦਾ ਪਤਨ ਤੈਅ ਸੀ ਤਾਂ ਸ਼ਾਇਦ ਇਸੇ ਲਈ ਇਨਕਲਾਬ ਵਿਰੋਧੀਆਂ ਨੇ ਸਭ ਤੋਂ ਪਹਿਲਾਂ ਲੈਨਿਨ ਅਤੇ ਮਾਰਕਸ ਦੇ ਬੁੱਤਾਂ ਨੂੰ ਨਿਸ਼ਾਨਾ ਬਣਾਇਆ।) ਇਸੇ ਲਈ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਪਿਛਲੇ 11 ਸਾਲਾਂ ਵਿੱਚ ਨਵੀਂ ਦਿੱਲੀ ਨੂੰ ਹੌਲੀ-ਹੌਲੀ ਨਵਾਂ ਰੂਪ ਦਿੱਤਾ ਜਾਂਦਾ ਰਿਹਾ ਹੈ।
Share this content:



Post Comment