Loading Now

ਵੱਖਰੀ ਸੋਚ ਲੈ ਕੇ ਘਰਾਂ ਤੋਂ ਜੋ ਤੁਰਦੇ ਨੇ, ਅਕਸਰ ਉਹੀ ਇਤਿਹਾਸ ਦੇ ਸੁਨਹਿਰੀ ਪੰਨੇ ਲਿਖਦੇ ਨੇ।

ਵੱਖਰੀ ਸੋਚ ਲੈ ਕੇ ਘਰਾਂ ਤੋਂ ਜੋ ਤੁਰਦੇ ਨੇ, ਅਕਸਰ ਉਹੀ ਇਤਿਹਾਸ ਦੇ ਸੁਨਹਿਰੀ ਪੰਨੇ ਲਿਖਦੇ ਨੇ।

ਅੰਮ੍ਰਿਤਸਰ, 20 ਨਵੰਬਰ – 10ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ – 2025 ਵਿੱਚ ‘ਨਵੀਆਂ ਕਲਮਾਂ ਨਵੀਂ ਉਡਾਣ’ ਪ੍ਰੋਜੈਕਟ ਨੇ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ। ਸ਼ੁਰੂਆਤ 100 ਨੰਬਰ ਸਟਾਲ ‘ਤੇ ਪੁਸਤਕ ਪ੍ਰਦਰਸ਼ਨੀ ਦੇ ਰੂਪ ਵਿੱਚ ਹੋਈ ਅਤੇ ਅੰਤਿਮ ਪੜਾਅ ਕਵੀ ਦਰਬਾਰ ਦੇ ਰੂਪ ਵਿੱਚ ਸਿਖਰ ਹੋ ਨਿਬੜਿਆ। ਸ਼ੁਰੂ ਤੋਂ ਹੀ ਪੁਸਤਕ ਪ੍ਰਦਰਸ਼ਨੀ ਵਿੱਚ ਬੱਚਿਆਂ, ਵੱਡਿਆਂ ਹਰ ਉਮਰ ਦੇ ਪਾਠਕਾਂ ਦੀ ਭੀੜ ਵੇਖਣ ਨੂੰ ਮਿਲੀ।ਵੱਡੀ ਗਿਣਤੀ ਵਿੱਚ ਪਾਠਕ ਕਿਤਾਬਾਂ ਆਪਣੇ ਘਰਾਂ ਨੂੰ ਵੀ ਲੈ ਕੇ ਵੀ ਗਏ। ਪੁਸਤਕ ਪ੍ਰਦਰਸ਼ਨੀ ਵਿੱਚ ਆਉਣ ਵਾਲਾ ਹਰ ਇੱਕ ਵਿਅਕਤੀ ਦਿਲੋਂ ਇਸ ਪ੍ਰੋਜੈਕਟ ਦੀ ਤਾਰੀਫ ਕਰਦਾ ਨਜ਼ਰ ਆਇਆ। ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਤਰਨ ਤਾਰਨ ਸਾਹਿਬ ਅਤੇ ਗੁਰਦਾਸਪੁਰ ਤਿੰਨਾਂ ਜ਼ਿਲਿਆਂ ਦੇ ਟੀਮ ਮੈਂਬਰਾਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੀਆਂ ਡਿਊਟੀਆਂ ਨਿਭਾਈਆਂ ਗਈਆਂ। ਕਵੀ ਦਰਬਾਰ ਵਾਲੇ ਦਿਨ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਪ੍ਰੋਜੈਕਟ ਇੰਚਾਰਜ ਸ. ਉਕਾਰ ਸਿੰਘ ਤੇਜੇ ਜੀ ਵੱਲੋਂ ਸਭ ਦਾ ਉਤਸ਼ਾਹ ਵਧਾਇਆ ਗਿਆ। ਬਾਲ ਕਵੀਆਂ ਦੀ ਪੇਸ਼ਕਾਰੀ ਅਤੇ ਲੇਖਣੀ ਨੂੰ ਵੇਖ ਕੇ ਦਰਸ਼ਕ ਅਤੇ ਸਰੋਤੇ ਅਸ਼ ਅਸ਼ ਕਰ ਉੱਠੇ। ਕਵੀ ਦਰਬਾਰ ਮੌਕੇ ਜਿੱਥੇ ਬਹੁਤ ਜਿਆਦਾ ਵਿਅਸਤ ਹੋਣ ਕਾਰਨ ਕੁਝ ਟੀਮ ਮੈਂਬਰਾਂ ਦੀ ਘਾਟ ਰੜਕਦੀ ਰਹੀ, ਉੱਥੇ ਹੀ ਇਸ ਪ੍ਰੋਜੈਕਟ ਦੇ ਰੂਹੇ ਰਵਾਂ ਸ੍ਰੀ ਸੁੱਖੀ ਬਾਠ ਜੀ ਨੂੰ ਵੀ ਸਭ ਨੇ ਬਹੁਤ ਯਾਦ ਕੀਤਾ। ਇਸ ਇਤਿਹਾਸਿਕ ਪ੍ਰਾਪਤੀ ਅਤੇ ਮੀਲ ਪੱਥਰ ਦੀ ਸਿਰਜਣਾ ਕਰਨ ਲਈ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਸ਼ਾਲਾ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਸਾਡਾ ਇਹ ਕਾਫਲਾ ਮਾਂ ਬੋਲੀ ਦੀ ਸੇਵਾ ਵਿੱਚ ਨਵੀਨ ਪੈੜਾਂ ਦਾ ਸਿਰਜਕ ਬਣਦਾ ਰਹੇ……….ਟੀਮ ਤਰਨ ਤਾਰਨ
ਡਾ. ਨਿਰਮ ਜੋਸਨ (ਜ਼ਿਲ੍ਹਾ ਪ੍ਰਧਾਨ)

Share this content:

Post Comment