ਲੁਧਿਆਣਾ ਵਿਚ ਇਕ ਘਰ ਨੂੰ ਲੱਗੀ ਅੱਗ, ਦਾਦੀ ਪੋਤੇ ਦੀ ਦਮ ਘੁੱਟਣ ਨਾਲ ਹੋਈ ਮੌਤ
ਲੁਧਿਆਣਾ, 24 ਸਤੰਬਰ – ਲੁਧਿਆਣਾ ਵਿਚ ਹੁਣੇ-ਹੁਣੇ ਵੱਡਾ ਹਾਦਸਾ ਵਾਪਰਿਆ ਹੈ। ਜਿਥੇ ਇਕ ਕੋਠੀ ਵਿਚ ਭਿਆਨਕ ਅੱਗ ਲੱਗ ਗਈ। ਸਾਰਾ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਜਦੋਂ ਕੋਠੀ ਵਿਚ ਅੱਗ ਲੱਗੀ ਤਾਂ ਉਸ ਸਮੇਂ ਪਰਿਵਾਰਕ ਜੀਅ ਵੀ ਘਰ ਵਿਚ ਮੌਜੂਦ ਸਨ। ਜਿਨ੍ਹਾਂ ਨੂੰ ਇਲਾਕਾ ਨਿਵਾਸੀਆਂ ਵੱਲੋਂ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਕਾਰਨ ਦੱਸਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਹਾਦਸੇ ਵਿਚ ਦਾਦੀ-ਪੁੱਤ ਦੀ ਮੌਤ ਹੋ ਚੁੱਕੀ ਹੈ। ਕੋਠੀ ਵਿਚ ਅੱਗ ਲੱਗਦੇ ਹੀ ਸਾਰੇ ਲੋਕਾਂ ਨੂੰ ਕੱਢਿਆ ਗਿਆ ਪਰ 2 ਲੋਕ ਫਸੇ ਰਹਿ ਗਏ ਜਿਨ੍ਹਾਂ ਦੀ ਧੂੰਏਂ ਵਿਚ ਦਮ ਘੁਟਣ ਨਾਲ ਮੌਤ ਹੋ ਗਈ। ਕੋਠੀ ਵਿਚ ਅੱਗ ਲੱਗਣ ਕਾਰਨ ਨਾਲ ਵਾਲੀ ਕੋਠੀ ਤੋਂ ਵੀ ਧੂੰਆਂ ਉਠਣ ਲੱਗਾ ਸੀ. ਧੂੰਆਂ ਨਿਕਲਦਾ ਦੇਖ ਲੋਕਾਂ ਨੇ ਸ਼ੋਰ ਮਚਾਇਆ ਤੇ ਦੋਵੇਂ ਕੋਠੀਆਂ ਵਿਚ ਰਹਿਰਹੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ ਅੱਗ ਉਤੇ ਕਾਬੂ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੋਠੀ ਵਿਚ ਵੂਲੈਨ ਉੱਨ ਦਾ ਗੋਦਾਮ ਵੀ ਬਣਿਆ ਹੋਇਆ ਸੀ। ਸ਼ਾਰਟ ਸਰਕਟ ਕਰਕੇ ਸਾਰੇ ਘਰ ਵਿਚ ਹੀ ਅੱਗ ਫੈਲ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਅਹਿਤਿਆਤ ਦੇ ਤੌਰ ;ਤੇ ਆਸ-ਪਾਸ ਦੇ ਲੋਕਾਂ ਨੂੰ ਵੀ ਬਾਹਰ ਕੱਢਿਆ। ਅੱਗ ਕਰਕੇ ਸਾਰੇ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਕੋਠੀ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਕੋਠੀ ਦੇ ਹੇਠਾਂ ਹੌਜਰੀ ਦਾ ਧਾਗਾ ਵੀ ਰੱਖਿਆ ਹੋਇਆ ਸੀ। ਅੱਗ ਸਭ ਤੋਂ ਪਹਿਲਾਂ ਧਾਗੇ ਨੂੰ ਲੱਗੀ।
Share this content:



Post Comment