ਰੈਪਰ ਬਾਦਸ਼ਾਹ ਦੇ ਨਵੇਂ ਗਾਣੇ ‘Tateeree’ ‘ਤੇ ਛਿੜਿਆ ਵਿਵਾਦ
ਮੁੰਬਈ, 6 ਮਾਰਚ – ਰੈਪਰ ਬਾਦਸ਼ਾਹ ਦੇ ਨਵੇਂ ਗੀਤ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਬਾਦਸ਼ਾਹ ਦੇ ਨਵੇਂ ਗੀਤ Badshah ਦੇ New ਗਾਣੇ ‘Tateeree’ ‘ਤੇ ਵਿਵਾਦ ਛਿੜ ਗਿਆ ਹੈ। ਰੈਪ ‘ਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲੱਗਾ ਹੈ। ਗੀਤ ਨੂੰ ਲੈ ਕੇ ਬਾਲ ਅਤੇ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਹੈ।ਗਾਣੇ ਵਿਚ ਸਕੂਲ ਵਰਦੀ ਵਿਚ ਨਾਬਾਲਗ ਕੁੜੀਆਂ ਨੂੰ ਸਕੂਲ ਬੈਗ ਸੁੱਟਦੇ ਹੋਏ ਦਿਖਾਇਆ ਗਿਆ ਹੈ।
ਗੀਤ 1 ਮਾਰਚ ਨੂੰ ਰਿਲੀਜ਼ ਹੋਇਆ ਸੀ। ਕੈਥਲ ਵਾਸੀ ਸਿਮਰਨ ਜੁਗਲਾਨ ਵੀ ਇਸ ਗਾਣੇ ਵਿਚ ਦਿਖਾਈ ਦੇ ਰਹੀ ਹੈ। ਪਹਿਲਾਂ ਹੀ 20 ਲੱਖ ਤੋਂ ਵੱਧ ਵਾਰ ਸੁਣਿਆ ਜਾ ਚੁੱਕਾ ਹੈ ਤੇ ਗਾਣੇ ਸਬੰਧੀ 2 ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਪਹਿਲੀ ਸ਼ਿਕਾਇਤ ਪਾਨੀਪਤ ਦੀ ਸਵਿਤਾ ਆਰੀਆ ਨੇ ਹਰਿਆਣਾ ਮਹਿਲਾ ਕਮਿਸ਼ਨ ਕੋਲ ਦਰਜ ਕਰਵਾਈ ਹੈ ਤੇ ਦੂਜੀ ਸ਼ਿਕਾਇਤ ਰੋਹਤਕ ਦੇ ਵਕੀਲ ਰਾਜ ਨਾਰਾਇਣ ਭੰਗਾਲ ਨੇ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਕੋਲ ਦਰਜ ਕਰਵਾਈ ਹੈ।
ਵਕੀਲ ਦਾ ਕਹਿਣਾ ਹੈ ਕਿ ਰੈਪਰ ਬਾਦਸ਼ਾਹ ਗਾਇਕ ਨੇ ਨਵੇਂ ਗੀਤ ਦੇ ਵੀਡੀਓ ਵਿਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਹੈ ਤੇ ਵੀਡੀਓ ਵਿਚ ਕੁਝ ਗਲਤ ਚੀਜ਼ਾਂ ਵੀ ਦਿਖਾਈਆਂ ਗਈਆਂ ਹਨ। ਗਾਣੇ ਵਿਚ ਹਰਿਆਣਾ ਸਰਕਾਰੀ ਸਕੂਲ ਦੀ ਵਰਦੀ ਵਿਚ ਨੌਜਵਾਨ ਕੁੜੀਆਂ ਨੂੰ ਆਪਣੀਆਂ ਕਿਤਾਬਾਂ ਸੁੱਟਦੇ ਦਿਖਾਇਆ ਗਿਆ ਹੈ ਜੋ ਕਿ ਬਹੁਤ ਹੀ ਜ਼ਿਆਦਾ ਗਲਤ ਹੈ। ਉਨ੍ਹਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਗੀਤ ਵਿਚ ਹਰਿਆਣਵੀ ਸੱਭਿਆਚਾਰ ਦਾ ਸੱਤਿਆਨਾਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੈਪਰ ਬਾਦਸ਼ਾਹ ਦਾ ਇਹ ਗੀਤ ਸਮਾਜ ਨੂੰ ਇਕ ਨੈਗੇਟਿਵ ਸੰਦੇਸ਼ ਦਿੰਦੇ ਹਨ। ਇਸ ਦੇ ਨਾਲ ਬੱਚੇ ਅਸ਼ਲੀਲ ਭਾਸ਼ਾ ਨੂੰ ਆਮ ਸਮਝ ਸਕਦੇ ਹਨ ਜਿਸ ਤੋਂ
Share this content:


Post Comment