Loading Now

“ਰਾਮਗੜ੍ਹੀਆ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਐਲੁਮਨੀ ਅੇਸੋਸੀਏਸ਼ਨ ‘ਰਕੋਸਾ’ ਨੇ ਹੋਣਹਾਰ ਵਿਦਿਆਰਅਥੀਆਂ ਨੂੰ 50,000 ਰੁਪਏ ਦੇ ਵਜ਼ੀਫੇ ਦਿਤੇ”

“ਰਾਮਗੜ੍ਹੀਆ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਐਲੁਮਨੀ ਅੇਸੋਸੀਏਸ਼ਨ ‘ਰਕੋਸਾ’ ਨੇ ਹੋਣਹਾਰ ਵਿਦਿਆਰਅਥੀਆਂ ਨੂੰ 50,000 ਰੁਪਏ ਦੇ ਵਜ਼ੀਫੇ ਦਿਤੇ”

photo5-300x117 “ਰਾਮਗੜ੍ਹੀਆ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਐਲੁਮਨੀ ਅੇਸੋਸੀਏਸ਼ਨ ‘ਰਕੋਸਾ’ ਨੇ ਹੋਣਹਾਰ ਵਿਦਿਆਰਅਥੀਆਂ ਨੂੰ 50,000 ਰੁਪਏ ਦੇ ਵਜ਼ੀਫੇ ਦਿਤੇ”
ਰਕੋਸਾ ਦੇ ਅਹੁਦੇਦਾਰ ਸਮੇਤ ਪ੍ਰਧਾਨ ਬਲਬੀਰ ਸਿੰਘ ਸੂਦਨ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ, ਰਾਮਗੜ੍ਹੀਆ ਕਾਲਜ ਦੇ ਪ੍ਰਿੰਸੀਪਲ ਮਨਜੀਤ ਸਿੰਘ, ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀ ਅਤੇ ਸਟਾਫ਼ ਮੈਂਬਰਾਨ।

ਫਗਵਾੜਾ,ਸਤੰਬਰ 22 (ਏ.ਡੀ.ਪੀ. ਨਿਊਜ਼)  –  ਰਾਮਗੜ੍ਹੀਆ ਕਾਲਜ ਫਗਵਾੜਾ ਦੇ ਪੁਰਾਣੇ ਵਿਦਿਆਰਥੀਆਂ ਦੀ ਐੇਲੁਮਨੀ ਅੇਸੋਸੀਏਸ਼ਨ ‘ਰਕੋਸਾ’ ਨੇ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ 50,000 ਰੁਪਏ ਦੇ ਵਜ਼ੀਫੇ ਦਿਤੇ।  ਰਾਮਗੜੀਆ ਕਾਲਜ ਓਲਡ ਸਟੂਡੈਂਟਜ਼ ਐੇਸੋਸੀਏਸ਼ਨ(ਰਕੋਸਾ) ਨੇ ਪ੍ਰਧਾਨ ਸ. ਬਲਬੀਰ ਸਿੰਘ ਸੂਦਨ,ਸੇਵਾ-ਮੁਕਤ ਆਈ.ਏ.ਐੇਸ.ਅਤੇ ਸਾਬਕਾ ਗ੍ਰਹਿ ਸਕੱਤਰ,ਪੰਜਾਬ, ਦੀ ਅਗਵਾਈ ਵਿਚ ਛਨੀਵਾਰ(20 ਸਤੰਬਰ) ਨੂੰ ਸੰਖੇਪ ਸਮਾਗਮ ਸਮੇਂ ਇਸ ਰਾਸ਼ੀ ਦੇ ਚੈੱਕ ਵਿਦਿਆਰਥੀਆਂ ਨੂੰ ਸੌਂਪੇ। ਨਾਲ ਸਰਟੀਫਿਕੇਟ ਵੀ ਦਿਤੇ ਗਏ।

photo3-300x138 “ਰਾਮਗੜ੍ਹੀਆ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਐਲੁਮਨੀ ਅੇਸੋਸੀਏਸ਼ਨ ‘ਰਕੋਸਾ’ ਨੇ ਹੋਣਹਾਰ ਵਿਦਿਆਰਅਥੀਆਂ ਨੂੰ 50,000 ਰੁਪਏ ਦੇ ਵਜ਼ੀਫੇ ਦਿਤੇ”

ਅੱਜ ਇਥੇ ਜਾਰੀ ਇਕ ਪ੍ਰੈਸ ਨੋਟ ਅਨੁਸਾਰ 2 ਵਿਦਿਆਰਥੀਆਂ ਨੂੰ ਦਸ-ਦਸ ਹਜ਼ਾਰ ਰੁਪਏ ਅਤੇ 4 ਵਿਦਿਆਰਥੀਆਂ ਨੂੰ ਪਝੱਤਰ-ਪਝੱਤਰ ਸੌ ਰੁਪਏ ਦੀ ਸਕਾਲਰਸ਼ਿਪ ਰਾਸ਼ੀ ਪ੍ਰਦਾਨ ਕੀਤੀ ਗਈ।

ਇਹਨਾਂ ਵਿਦਿਆਰਥੀਆਂ ਵਿਚ ਲੜਕੀਆਂ ਵੀ ਸ਼ਾਮਲ ਹਨ।

photo2-300x151 “ਰਾਮਗੜ੍ਹੀਆ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਐਲੁਮਨੀ ਅੇਸੋਸੀਏਸ਼ਨ ‘ਰਕੋਸਾ’ ਨੇ ਹੋਣਹਾਰ ਵਿਦਿਆਰਅਥੀਆਂ ਨੂੰ 50,000 ਰੁਪਏ ਦੇ ਵਜ਼ੀਫੇ ਦਿਤੇ”

ਇਸ ਮੌਕੇ ਰਕੋਸਾ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਭੱਟੀ,ਕਾਲਜ ਦੇ ਪ੍ਰਿੰਸੀਪਲ ਡਾ. ਮਨਜੀਤ ਸਿੰਘ,ਹੋਰ ਅਹੁਦੇਦਾਰ ਅਤੇ ਸਟਾਫ ਮੈਂਬਰ ਹਾਜ਼ਰ ਸਨ।

ਇਸ ਉਪਰੰਤ ਰਕੋਸਾ ਦੀ ਜਨਰਲ ਬਾਡੀ ਮੀਟਿੰਗ ਹੋਈ। ਇਸ ਦੀ ਪ੍ਰਧਾਨਗੀ ਸ.ਬਲਬੀਰ ਸਿੰਘ ਸੂਦਨ ਨੇ ਕੀਤੀ।ਜਨਰਲ ਸਕੱਤਰ ਸ. ਸਰਬਜੀਤ ਸਿੰਘ ਭੱਟੀ ਨੇ ਰਕੋਸਾ ਦੀਆਂ ਗਤੀ-ਵਿਧੀਆਂ ਵਾਰੇ ਦਸਿਆ।ਦੋਵਾਂ ਨੇ ਇਸ ਸੰਸਥਾ ਨੂੰ ਹੋਰ ਕਿਰਿਆਸ਼ੀਲ ਕਰਨ ਉਪਰ ਜ਼ੋਰ ਦਿਤਾ।

ਸੇਵਾ-ਮੁਕਤ ਕਰਨਲ ਵਰਿੰਦਰ ਜੁਨੇਜਾ ਨੇ ਸਕਾਲਰਸ਼ਿਪ ਸਕੀਮ ਦੀ ਨਿਯਮਤ ਮੌਨੀਟਰਿੰਗ ਕਰਨ ਲਈ ਕਿਹਾ।

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ,ਖਿਆਲਾ,ਪੰਜਾਬ ਦੇ ਉੱਪ ਕੁਲਪਤੀ ਡਾ.(ਪ੍ਰੋ.) ਧਰਮਜੀਤ ਸਿੰਘ ਬੰਗਾ ਨੇ ਨੈਸ਼ਨਲ ਅਸੈਸਮੈਂਟ ਅਤੇ ਐਕਰੀਡਿਟੇਸ਼ਨ ਕੌਂਸਲ(ਨੈਕ) ਵਲੋਂ ਉੱਚ-ਸਿਖਿਆ ਨਾਲ ਸਬੰਧਤ ਵਿਦਿਅਕ ਅਦਾਰਿਆਂ ਦਾ ਮੁਲੰਕਣ/ਮਾਨਤਾ ਕਰਨ ਵੇਲੇ ਐੇਲੁਮਨੀ ਐੇਸੋਸੀਏਸ਼ਨ ਨੂੰ ਇਕ ਮਹੱਤਵਪੂਰਨ ‘ਕੰਪੋਨੈਂਟ’(ਅੰਗ/ਹਿਸਾ) ਮੰਨੇ ਜਾਣ ਵਾਰੇ ਦਸਿਆ।

ਆਪ ‘ਨੈਕ’ ਦੇ ਪੈਨਲਾਂ ਦੀ ਚੇਅਰਮੈਨੀ ਦਾ ਕੀਮਤੀ ਤਜਰਬਾ ਰਖਣ ਵਾਲੇ ਡਾ. ਧਰਮਜੀਤ ਨੇ ਕਿਹਾ ਕਿ ਐੇਲੁਮਨੀ ਐੇਸੋਸੀਏਸ਼ਨ ਦੇ ਆਪਣੀ ਮਾਂ-ਸੰਸਥਾ ਨਾਲ ਸਰਗਰਮ ਸੰਪਰਕ ਅਤੇ ਇਸ ਦੇ ਵਿਕਾਸ ਵਿਚ ਦ੍ਰਿਸ਼ਟਮਾਨ ਯੋਗਦਾਨ ਨੂੰ ਸੰਸਥਾ ਦੀ ਦਰਜੇਬੰਦੀ(ਗਰੇਡਿੰਗ) ਵੇਲੇ ‘ਨੈਕ’ ਵਲੋਂ ਬਹੁਤ ਅਹਿਮੀਅਤ ਦਿਤੀ ਜਾਂਦੀ ਹੈ।

‘ਨੈਕ’ ਯੁਨੀਵਰਸਿਟੀ ਗਰਾਂਟਸ ਕਮਿਸ਼ਨ(ਯੂ.ਜੀ.ਸੀ.) ਵਲੋਂ ਥਾਪੀ ਜਾਂਦੀ ਇਕ ਖੁਦਮੁਖਤਾਰ ਸੰਸਥਾ ਹੈ ਜੋ ਯੂਨੀਵਰਸਿਟੀਆਂ ਅਤੇ ਕਾਲਜਾਂ ਦਾ ਮੁਲਾਂਕਣ ਕਰਦੀ ਹੈ।

ਸਭ ਮੈਂਬਰ ਆਪਣੇ ਵਿਦਿਆਰਥੀ ਜੀਵਨ-ਕਾਲ ਦੇ ‘ਸੁਨਹਿਰੀ’ ਦਿਨਾਂ ਅਤੇ ਉਪਰੰਤ ਆਪਣੀ ਵਿਵਸਾਇਕ-ਜੀਵਨ ਯਾਤਰਾ ਦੇ ਬਿਰਤਾਂਤ ਸਮੇਂ ਹੇਰਵੇ/ਉਦਰੇਵੇਂ ਵਾਲੀ ਆਵਸਥਾ ‘ਚ ਵਿਚਰਨ ਲਗੇ ਅਤੇ ਪੁਰਾਣੀਆਂ ਯਾਦਾਂ ਵਿਚ ਗੁਆਚ ਗਏ।

photo1-300x92 “ਰਾਮਗੜ੍ਹੀਆ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਐਲੁਮਨੀ ਅੇਸੋਸੀਏਸ਼ਨ ‘ਰਕੋਸਾ’ ਨੇ ਹੋਣਹਾਰ ਵਿਦਿਆਰਅਥੀਆਂ ਨੂੰ 50,000 ਰੁਪਏ ਦੇ ਵਜ਼ੀਫੇ ਦਿਤੇ”

ਉਹਨਾਂ ਨੇ ਆਪਣੇ ਖੱਟੇ-ਮਿੱਠੇ ਤਜਰਬੇ ਸਾਂਝੇ ਕੀਤੇ।

ਇਸ ਸਮੇਂ ‘ਰਕੋਸਾ’ ਦੇ ਬੜੇ ਹੀ ਅਹਿਮ ਮੈਂਬਰ ਸੇਵਾ-ਮੁਕਤ ਕਮਾਂਡੈਂਟ ਗਿਆਨ ਸਿੰਘ ਦੀ ਬੇਵਕਤ ਮੌਤ ਉਪਰ ਅਫਸੋਸ ਕੀਤਾ ਅਤੇ ਵਿਛੜੀ ਆਤਮਾਂ ਦੀ ਸ਼ਾਂਤੀ ਲਈ 2 ਮਿੰਟ ਦਾ ਮੋਨ ਧਾਰਿਆ।

ਮੀਟਿੰਗ ਵਿਚ ਬੀ.ਐਸ. ਸੂਦਨ ਅਤੇ ਸ.ਸ.ਭੱਟੀ ਤੋਂ ਇਲਾਵਾ ਬਾਕੀ ਅਹੁਦੇਦਾਰ/ਮੈਂਬਰਾਂ ‘ਚ ਜਗਦੀਸ਼ ਮਹੇ,ਪ੍ਰੋ. ਜਸਵੰਤ ਸਿੰਘ ਗੰਡਮ,ਕਰਨਲ(ਰਿਟ.) ਵਰਿੰਦਰ ਜੁਨੇਜਾ,ਬਲਵਿੰਦਰ ਸਿੰਘ ਜੱਸਲ,ਡੀ.ਐਸ.ਪਰਮਾਰ,ਪੀ.ਪੀ.ਪੱਬੀ,ਮਨੋਜ ਮਿੱਢਾ,ਰਾਮ ਲੁਭਾਇਆ,ਹਕੂਮਤ ਰਾਏ ਸ਼ਾਮਲ ਸਨ।

 

 

 

Share this content:

Post Comment