ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਕਹਾਣੀਕਾਰ ਸੁਖਜੀਤ ਨੂੰ ਸਮਰਪਿਤ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ ਜਰਮਨ ਵਿੱਚ – ਡਾ. ਬਲਦੇਵ ਸਿੰਘ ਧਾਲੀਵਾਲ ਹੋਣਗੇ ਮੁੱਖ ਮਹਿਮਾਨ

ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਦਿਨ ਐਤਵਾਰ 21 ਸਤੰਬਰ 2025 ਨੂੰ ਜਰਮਨ ਦੇ ਮੁੱਖ ਸ਼ਹਿਰ ਫ੍ਰੈਂਕਫਰਟ ਵਿਖੇ ਕਹਾਣੀਕਾਰ ਸੁਖਜੀਤ ਨੂੰ ਸਮਰਪਿਤ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ ਕਰਵਾਇਆ ਜਾ ਰਿਹਾ ਹੈ। ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਾਹਿਤਕ ਸਮਾਗਮ ਵਿੱਚ ਜਰਮਨ ਤੋਂ ਇਲਾਵਾ ਯੂਰਪ ਦੇ ਵੱਖ ਵੱਖ ਮੁੱਲਕਾਂ ਗਰੀਸ, ਬੈਲਜ਼ੀਅਮ, ਇਟਲੀ, ਬਰਤਾਨੀਆਂ, ਸਵੀਡਨ, ਹਾਲੈਂਡ, ਫਰਾਂਸ ਆਦਿ ਤੋਂ ਸਾਹਿਤਕਾਰ ਤੇ ਵਿਦਵਾਨ ਭਾਗ ਲੈਣਗੇ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਕਹਾਣੀਕਾਰ, ਆਲੋਚਕ ਤੇ ਸਿੱਖਿਆ ਸ਼ਾਸ਼ਤਰੀ ਡਾ ਬਲਦੇਵ ਸਿੰਘ ਧਾਲੀਵਾਲ ਹੋਣਗੇ। ਦੋ ਪੜਾਵਾਂ ਵਿੱਚ ਕੀਤੇ ਜਾ ਰਹੇ ਇਸ ਸਮਾਗਮ ਵਿੱਚ ਕਹਾਣੀਕਾਰ ਸੁਖਜੀਤ ਨੂੰ ਯਾਦ ਕਰਦਿਆਂ ਵੱਖ ਵੱਖ ਯੂਰਪੀ ਲੇਖਕਾਂ ਵੱਲੋਂ ਯੂਰਪੀ ਪੰਜਾਬੀ ਕਹਾਣੀ ਪੜੀ ਜਾਵੇਗੀ ਅਤੇ ਸ਼ਾਇਰਾਂ ਵੱਲੋਂ ਮੁਸ਼ਇਰਾ ਵੀ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਇਪਲਾ ਦੇ ਬੁਲਾਰੇ ਨੇ ਦੱਸਿਆ ਕਿ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਅਜਿਹੇ ਕਾਰਜਾਂ ਰਾਹੀਂ ਯੂਰਪੀ ਪੰਜਾਬੀ ਸਾਹਿਤ ਨੂੰ ਇੱਥੋਂ ਦੀਆਂ ਸਥਾਨਕ ਭਾਸ਼ਾਵਾਂ ਨਾਲ ਤਾਲਮੇਲ ਤੇ ਅਨੁਵਾਦ ਆਦਿ ਨੂੰ ਜਾਰੀ ਰੱਖੇਗੀ।
Share this content:


Post Comment