ਯੁਵਕ ਸੇਵਾਵਾਂ ਕਲੱਬ ਭੁੱਲਾਰਾਈ ਨੇ ਨੇਤਰਹੀਣ ਆਸ਼ਰਮ ਸਪਰੋੜ ਵਿਖੇ ਕਰਵਾਇਆ ਨਸ਼ਾਖੋਰੀ ਵਿਰੁੱਧ ਜਾਗਰੂਕਤਾ ਪ੍ਰੋਗਰਾਮ
* ਨਸ਼ਿਆਂ ਦੀ ਬੁਰਾਈ ਦੇ ਖਾਤਮੇ ਲਈ ਇਕਜੁੱਟ ਹੋਣ ਪੰਜਾਬੀ – ਰਵੀ ਦਾਰਾ
ਫਗਵਾੜਾ, 2 ਅਗਸਤ (ਏ.ਡੀ.ਪੀ ਨਿਊਜ਼) – ਯੁਵਕ ਸੇਵਾਵਾਂ ਕਲੱਬ ਭੁੱਲਾਰਾਈ ਵਲੋਂ ਕਲੱਬ ਦੇ ਪ੍ਰਧਾਨ ਜਸ਼ਨਪ੍ਰੀਤ ਦੀ ਦੇਖਰੇਖ ਹੇਠ ਨਸ਼ਾਖੋਰੀ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਸਥਾਨਕ ਗੁਰੂ ਨਾਨਕ ਮਿਸ਼ਨ ਨੇਤਰਹੀਣ ਤੇ ਬਿਰਧ ਆਸ਼ਰਮ ਸਪਰੋੜ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਹਾਇਕ ਡਾਇਰੈਕਟਰ ਰਵੀ ਦਾਰਾ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਨੇ ਹਾਜਰੀ ਲਗਵਾਈ। ਸਹਾਇਕ ਡਾਇਰੈਕਟਰ ਰਵੀ ਦਾਰਾ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਵਿਚੋਂ ਨਸ਼ੇ ਖ਼ਤਮ ਕਰਨ ਲਈ ਪੂਰੇ ਯਤਨ ਕਰ ਰਹੀ ਹੈ।
ਨਸ਼ਿਆਂ ਦੀ ਇਸ ਬੁਰਾਈ ਦੇ ਖਾਤਮੇ ਲਈ ਸਮੂਹ ਪੰਜਾਬੀਆਂ ਦਾ ਇਕਜੁੱਟ ਹੋਣਾ ਬਹੁਤ ਜਰੂਰੀ ਹੈ ਅਤੇ ਚੰਗੀ ਗੱਲ ਹੈ ਕਿ ਪੰਜਾਬ ਦੇ ਬਹਾਦਰ ਲੋਕ ਹੁਣ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਰਵੱਈਆ ਅਖਤਿਆਰ ਕਰ ਚੁੱਕੇ ਹਨ। ਐਡਵੋਕੇਟ ਕਸ਼ਮੀਰ ਸਿੰਘ ਮੱਲੀ ਨੇ ਕਿਹਾ ਕਿ ਨਫ਼ਰਤ ਹਮੇਸ਼ਾ ਨਸ਼ੇ ਤੋਂ ਕਰਨੀ ਚਾਹੀਦੀ ਹੈ, ਨਸ਼ੇੜੀ ਵਿਆਕਤੀ ਤੋਂ ਨਹੀਂ। ਨਸ਼ਾ ਕਰਨ ਦੇ ਆਦੀ ਵਿਅਕਤੀ ਦੀ ਕੌਂਸਲਿੰਗ ਕਰਕੇ ਨਸ਼ਾ ਤਿਆਗ ਦੇਣ ਲਈ ਮਾਨਸਿਕ ਤੌਰ ਤੇ ਉਸਨੂੰ ਤਿਆਰ ਕਰਨ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਤਾਂ ਜੋ ਉਹ ਸਮਾਜ ‘ਚ ਇਕ ਵਧੀਆ ਤੇ ਤੰਦਰੁਸਤ ਨਸ਼ਾ ਰਹਿਤ ਜੀਵਨ ਜੀਉ ਸਕੇ। ਇਸ ਸਮੇਂ ਸਾਬਕਾ ਸਰਪੰਚ ਕੁਲਦੀਪ ਰਾਮ ਨੇ ਸਮਾਜ ਵਿੱਚ ਨਸ਼ੇ ਖ਼ਤਮ ਕਰਨ ਲਈ ਕਿਹਾ। ਉਹਨਾ ਆਪਣੇ ਵਿਸਥਾਰਤ ਭਾਸ਼ਨ ‘ਚ ਨਸ਼ਿਆਂ ਦੇ ਕਾਰਨਾਂ ਵਿੱਚ ਬੇਰੁਜ਼ਗਾਰੀ, ਅਨਪੜ੍ਹਤਾ, ਮਾਪਿਆਂ ਵਲੋਂ ਬੱਚਿਆਂ ਦੀ ਅਣਦੇਖੀ ਅਤੇ ਵੱਧ ਰਹੇ ਸੋਸ਼ਲ ਮੀਡੀਆ ਦੇ ਪ੍ਰਭਾਵ ਨੂੰ ਜਿੰਮੇਵਾਰ ਠਹਿਰਾਇਆ। ਉਹਨਾਂ ਨੇ ਕਿਹਾ ਕਿ ਸਮਾਜ ਵਿੱਚ ਮੁਢ ਕਦੀਮ ਤੋਂ ਨਸ਼ੇ ਹਨ, ਪਰ ਇਸ ਵੇਲੇ ਪੰਜਾਬੀ ਸਮਾਜ ਬੁਰੀ ਤਰ੍ਹਾਂ ਨਸ਼ਿਆਂ ਤੋਂ ਗ੍ਰਸਤ ਹੈ।
ਸਮਾਜ ਸੇਵਕ ਰਮਨ ਨਹਿਰਾ ਨੇ ਕਿਹਾ ਕਿ ਨਸ਼ਾ ਇੱਕ ਬੀਮਾਰੀ ਹੈ ਅਤੇ ਇਸ ਤੋਂ ਛੁਟਕਾਰਾ ਪਾਉਣ ਲਈ ਦਵਾਈ ਦੀ ਤਾਂ ਲੋੜ ਹੈ ਹੀ, ਸਗੋਂ ਪਰਿਵਾਰ, ਸਮਾਜ ਦੀ ਵੀ ਨਸ਼ੱਈ ਵਲੋਂ ਨਸ਼ਾ ਛੱਡਾਉਣ ‘ਚ ਵਿਸ਼ੇਸ਼ ਭੂਮਿਕਾ ਹੈ। ਮੰਚ ਦਾ ਸੰਚਾਲਨ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾ-ਖ਼ੂਬੀ ਕੀਤਾ। ਸਭਾ ਵਲੋਂ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਅਖੀਰ ਵਿਚ ਆਸ਼ਰਮ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਨੇ ਸਮੂਹ ਮਹਿਮਾਨਾਂ ਅਤੇ ਪਤਵੰਤਿਆਂ ਤੋਂ ਇਲਾਵਾ ਕਮਿਊਨੀਟੀ ਡਿਵੈਲਪਮੈਂਟ ਪ੍ਰੋਜੈਕਟ ਵਾਲੇ ਵਿਦਿਆਰਥੀਆਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸਾਹਿਬਜੀਤ ਸਾਬੀ, ਮਨਦੀਪ ਬਾਸੀ, ਰਾਕੇਸ਼ ਕੋਛੜ, ਨਰਿੰਦਰ ਸਿੰਘ ਸੈਣੀ, ਜਸ਼ਨਜੀਤ ਸਿੰਘ, ਰਾਜ ਕੁਮਾਰ ਰਾਜਾ, ਜਸ਼ਨ ਮਹਿਰਾ, ਜਗਜੀਤ ਸਿੰਘ ਸੇਠ, ਗੁਲਸ਼ਨ ਕਪੂਰ, ਮੈਡਮ ਤਨੂੰ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਨਵਨੀਤ, ਪ੍ਰਾਚੀ, ਕਾਜਲ, ਮੋਨਿਕਾ, ਭਾਰਤੀ, ਖੁਸ਼ੀ, ਮਨਜਿੰਦਰ, ਸੁਰਖਾਬ, ਰੇਣੂ, ਕਾਂਤਾ, ਰਾਧਿਕਾ, ਤਰਨਪ੍ਰੀਤ, ਮਹਿਕ ਪ੍ਰੀਤ, ਮੁਸਕਾਨ, ਅਰਾਧਨਾ, ਸਿੰਮੀ, ਲਵਪ੍ਰੀਤ, ਕਵਿਤਾ, ਵੰਦਨਾ, ਹਰਜੀਤ, ਨੀਲਮ, ਰਿੰਕੀ, ਰੀਤਿਕਾ, ਨਿਡਰਪਾਲ ਆਦਿ ਹਾਜ਼ਰ ਸਨ।
Share this content:


Post Comment