ਮੰਦਰ ’ਚ ਭਗਦੜ, 6 ਮੌਤਾਂ
ਹਰਿਦੁਆਰ, 28 ਜੁਲਾਈ – ਹਰਿਦੁਆਰ ਦੇ ਮਨਸਾ ਦੇਵੀ ਮੰਦਰ ਵਿੱਚ ਐਤਵਾਰ ਸਵੇਰੇ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਮਚੀ ਭਗਦੜ ਵਿੱਚ 6 ਲੋਕਾਂ ਦੀ ਮੌਤ ਹੋ ਗਈ ਜਦੋਂਕਿ 28 ਦੇ ਕਰੀਬ ਲੋਕ ਜ਼ਖ਼ਮੀ ਦੱਸੇ ਜਾਂਦੇ ਹਨ। ਹਾਦਸੇ ਮਗਰੋਂ ਮੰਦਰ ਕੰਪਲੈਕਸ ਵਿਚ ਅਫ਼ਰਾ ਤਫ਼ਰੀ ਮਚ ਗਈ ਤੇ ਵੱਡੀ ਗਿਣਤੀ ਵਿਚ ਮੌਜੂਦ ਸ਼ਰਧਾਲੂਆਂ ’ਚ ਦਹਿਸ਼ਤ ਫੈਲ ਗਈ। ਐਤਵਾਰ ਹੋਣ ਕਰਕੇ, 500 ਫੁੱਟ ਤੋਂ ਵੱਧ ਉਚਾਈ ‘ਤੇ ਸ਼ਿਵਾਲਿਕ ਪਹਾੜੀਆਂ ‘ਤੇ ਸਥਿਤ ਮੰਦਰ ਵਿੱਚ ਸ਼ਰਧਾਲੂਆਂ ਦੀ ਵੱਡੀ ਭੀੜ ਇਕੱਠੀ ਹੋਈ ਸੀ।
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਘਟਨਾ ਦੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਖ਼ਮੀਆਂ ਦੀ ਖ਼ਬਰਸਾਰ ਲਈ ਹਰਿਦੁਆਰ ਪੁੱਜੇ ਮੁੱਖ ਮੰਤਰੀ ਧਾਮੀ ਨੇ ਕਿਹਾ, ‘‘ਸਵੇਰੇ ਮਨਸਾ ਦੇਵੀ ਮੰਦਰ ਵਿੱਚ ਇੱਕ ਅਫਵਾਹ ਕਾਰਨ ਭਗਦੜ ਮਚ ਗਈ…. ਅਸੀਂ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਅਫਵਾਹ ਫੈਲਾਉਣ ਵਾਲਿਆਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।’’ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁਖ਼ ਜਤਾਇਆ ਹੈ।
Share this content:



Post Comment