Loading Now

ਮੋਗਾ ਵਿਖੇ “ਆਪਣਾ ਕਾਰੋਬਾਰ-ਆਪਣੀ ਪਹਿਚਾਣ” ਮੁਹਿੰਮ ਤਹਿਤ 100 ਮਹਿਲਾ ਉੱਦਮੀਆਂ ਦਾ ਸਨਮਾ

ਮੋਗਾ ਵਿਖੇ “ਆਪਣਾ ਕਾਰੋਬਾਰ-ਆਪਣੀ ਪਹਿਚਾਣ” ਮੁਹਿੰਮ ਤਹਿਤ 100 ਮਹਿਲਾ ਉੱਦਮੀਆਂ ਦਾ ਸਨਮਾ

*ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਕੀਤੀ ਵਿਸ਼ੇਸ਼ ਸ਼ਿਰਕਤ*
*23000 ਤੋਂ ਵੱਧ ਮਹਿਲਾਵਾਂ ਸੈਲਫ ਹੈਲਪ ਗਰੁੱਪਾਂ ਨਾਲ ਜੁੜ ਕੇ ਆਜੀਵਿਕਾ ਗਤੀਵਿਧੀਆਂ  ਵਿੱਚ ਨਿਭਾਅ ਰਹੀਆਂ ਸਰਗਰਮ ਭੂਮਿਕਾ -ਏ.ਡੀ.ਸੀ. ਕੁਲਪ੍ਰੀਤ ਸਿੰਘ*
ਮੋਗਾ, 18 ਮਾਰਚ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਜਰੀਏ ਔਰਤਾਂ ਦੇ ਸਸ਼ਕਤੀਕਰਨ ਵਿੱਚ ਵਾਧਾ ਕਰਨ ਲਈ ਯਤਨ ਜਾਰੀ ਹਨ। ਇਸ ਮਿਸ਼ਨ ਤਹਿਤ ਮਹਿਲਾ ਉੱਦਮਤਾ ਪਲੇਟਫਾਰਮ ਮਹਿਲਾ ਉੱਦਮੀਆਂ ਲਈ ਇੱਕ ਸਮਰੱਥ ਵਾਤਾਵਰਣ ਪ੍ਰਣਾਲੀ ਬਣਾਉਣ ਲਈ ਤਿਆਰ ਕੀਤੀ ਗਈ ਹੈ। ਇਹ ਮਹਿਲਾ ਉੱਦਮਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ, ਨਵੀਨਤਾ ਨੂੰ ਉਤਸ਼ਾਹਿਤ ਕਰਨ, ਅਤੇ ਉਹਨਾਂ ਦੇ ਕਾਰੋਬਾਰਾਂ ਲਈ ਟਿਕਾਊ ਰਣਨੀਤੀਆਂ ਵਿਕਸਿਤ ਕਰਨ ਲਈ ਸ਼ਕਤੀ ਪ੍ਰਦਾਨ ਕਰਦੀ ਹੈ। ਇਸ ਮਿਸ਼ਨ ਜਰੀਏ ਉੱਦਮੀ ਮਹਿਲਾਵਾਂ ਆਪਣਾ ਕਾਰੋਬਾਰ ਸ਼ੁਰੂ ਕਰਕੇ ਹੋਰਨਾਂ ਲਈ ਵੀ ਰੋਜਗਾਰ ਦੇ ਸਾਧਨ ਬਣ ਰਹੀਆਂ ਹਨ।
pic-2-1 ਮੋਗਾ ਵਿਖੇ "ਆਪਣਾ ਕਾਰੋਬਾਰ-ਆਪਣੀ ਪਹਿਚਾਣ” ਮੁਹਿੰਮ ਤਹਿਤ 100 ਮਹਿਲਾ ਉੱਦਮੀਆਂ ਦਾ ਸਨਮਾ
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਆਪਣਾ ਕਾਰੋਬਾਰ ਆਪਣੀ ਪਹਿਚਾਣ ਮੁਹਿੰਮ ਤਹਿਤ ਮਹਿਲਾ ਉੱਦਮੀਆਂ ਨੂੰ ਸਨਮਾਨਿਤ ਤੇ ਉਤਸ਼ਾਹਿਤ ਕਰਨ ਲਈ ਰੱਖੇ ਗਏ ਵਿਸ਼ੇਸ਼ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਵੱਡੀ ਗਿਣਤੀ ਵਿੱਚ ਮੋਗਾ ਦੀਆਂ ਔਰਤਾਂ ਵੀ ਇਸ ਮਿਸ਼ਨ ਦਾ ਲਾਭ ਪ੍ਰਾਪਤ ਕਰਕੇ ਹੋਰਨਾਂ ਲਈ ਰੋਜਗਾਰ ਦਾ ਸਾਧਨ ਤੇ ਪ੍ਰੇਰਨਾ ਸਰੋਤ ਬਣ ਰਹੀਆਂ ਹਨ। ਉਹਨਾਂ ਦੱਸਿਆ ਕਿ ਆਪਣਾ ਕਾਰੋਬਾਰ ਆਪਣੀ ਪਹਿਚਾਣ ਮੁਹਿੰਮ ਦੇ ਤਹਿਤ ਮਹਿਲਾ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਆਨਲਾਈਨ ਪੋਰਟਲ ਤਿਆਰ ਕੀਤਾ ਗਿਆ ਸੀ ਜਿਸ ਮਹਿਲਾ ਉਦਯੋਗਪਤੀਆਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਸੀ। ਇਸ ਤਹਿਤ ਹਲਕਾ ਪੱਧਰ ਤੇ 600 ਅਰਜੀਆਂ ਪ੍ਰਾਪਤ ਹੋਈਆਂ ਸਨ। ਇਹਨਾਂ ਵਿੱਚੋਂ ਵਿਸ਼ੇਸ਼ ਕਾਰਗੁਜਾਰੀ ਵਾਲੀਆਂ ਚੁਣੀਆਂ ਗਈਆਂ 100 ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਇਹਨਾਂ ਉੱਦਮੀਆਂ ਵਿੱਚੋਂ ਰਾਜ ਪੱਧਰੀ ਸਮਾਗਮ ਵਿੱਚ ਵੀ ਸਨਮਾਨਿਤ ਕੀਤਾ ਜਾ ਸਕਦਾ ਹੈ।
pic-3-1 ਮੋਗਾ ਵਿਖੇ "ਆਪਣਾ ਕਾਰੋਬਾਰ-ਆਪਣੀ ਪਹਿਚਾਣ” ਮੁਹਿੰਮ ਤਹਿਤ 100 ਮਹਿਲਾ ਉੱਦਮੀਆਂ ਦਾ ਸਨਮਾ
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਕੁਲਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ 23000 ਤੋਂ ਵੱਧ ਮਹਿਲਾਵਾਂ ਸੈਲਫ ਹੈਲਪ ਗਰੁੱਪਾਂ ਨਾਲ ਜੁੜ ਕੇ ਬਚਤ, ਕਰਜਾ ਅਤੇ ਆਜੀਵਿਕਾ ਗਤੀਵਿਧਈਆਂ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੀਆਂ ਹਨ।ਇਹਨਾਂ ਸੈਲਫ ਹੈਲਪ ਗਰੁੱਪਾਂ ਵੱਲੋਂ ਲਗਭਗ 20000 ਵਰਦੀਆਂ ਦੀ ਸਿਲਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬਾਘਾਪੁਰਾਣਾ ਅਤੇ ਮੋਗਾ -2 ਬਲਾਕਾਂ ਵਿੱਚੋਂ 4 ਖੇਤੀਬਾੜੀ ਡਰੋਨ ਵੰਡੇ ਗਏ ਹਨ। ਪਿੰਡ ਰੱਤੀਆਂ ਦੀ ਜਸਵਿੰਦਰ ਕੌਰ ਨੇ ਡਰੋਨ ਰਾਹੀਂ ਦੇਸ਼ ਵਿੱਚ ਸਭ ਤੋਂ ਵੱਧ ਖੇਤਰ ਵਿੱਚ ਛਿੜਕਾਅ ਕਰਕੇ ਇੱਕ ਕੌਮੀ ਪੱਧਰ ਦੀ ਉਪਲੱਭਧੀ ਹਾਸਲ ਕੀਤੀ ਹੈ ਜਿਹੜੀ ਕਿ ਜ਼ਿਲ੍ਹਾ ਮੋਗਾ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਚੇਅਰਮੈਨ ਹਰਜਿੰਦਰ ਕੋਕਰੀ,  ਹਰਿੰਦਰਪਾਲ ਕੌਰ ਪੰਡੋਰੀ ਹਲਕਾ ਕੋਆਰਡੀਨੇਟਰ, ਜ਼ਿਲ੍ਹਾ ਪ੍ਰੀਸ਼ਦ ਮੌਂਬਰ ਮਨਦੀਪ ਕੌਰ ਖੰਭੇ, ਦਰਸ਼ਨ ਕੌਰ ਹਲਕਾ ਕੋਆਰਡੀਨੇਟਰ, ਲਵਲੀ ਸਿੰਗਲਾ ਜ਼ਿਲ੍ਹਾ ਸੈਕਟਰੀ, ਜਸਪ੍ਰੀਤ ਕੌਰ ਹਲਕਾ ਕੋਆਰਡੀਨੇਟਰ, ਇੰਦਰਜੀਤ ਕੌਰ ਬਲਾਕ ਪ੍ਰਧਾਨ ਮੋਗਾ, ਗਗਨਦੀਪ ਸ਼ਾਹੀ ਆਦਿ ਹਾਜਰ ਸਨ।

Share this content:

Post Comment