ਮਹਿਲਾਵਾਂ ਦੇ 5000 ਤੇ 1500 ਮੀਟਰ ਦੇ ਵਿਸ਼ਵ ਰਿਕਾਰਡ ਟੁੱਟੇ
ਯੂਜੀਨ (ਅਮਰੀਕਾ), 7 ਜੁਲਾਈ – ਕੀਨੀਆ ਦੀ ਬੀਟਰਾਈਸ ਚੇਬੇਟ ਨੇ ਪ੍ਰੀਫੋਂਟੇਨ ਕਲਾਸਿਕ ਅਥਲੈਟਿਕ ਮੁਕਾਬਲੇ ਵਿੱਚ ਮਹਿਲਾਵਾਂ ਦੀ 5000 ਮੀਟਰ ਦੌੜ 13 ਮਿੰਟ 58.06 ਸੈਕਿੰਡ ਨਾਲ ਜਿੱਤ ਕੇ ਵਿਸ਼ਵ ਰਿਕਾਰਡ ਬਣਾਇਆ। ਚੇਬੇਟ ਇਸ ਮੁਕਾਬਲੇ ਵਿੱਚ 14 ਮਿੰਟ ਤੋਂ ਘੱਟ ਸਮਾਂ ਕੱਢਣ ਵਾਲੀ ਪਹਿਲੀ ਮਹਿਲਾ ਅਥਲੀਟ ਬਣ ਗਈ ਹੈ। ਉਸ ਨੇ ਇਥੋਪੀਆ ਦੀ ਗੁਡਾਫ਼ ਤਸੇਗੇ ਵੱਲੋਂ ਬਣਾਏ ਗਏ 14:00:21 ਦੇ ਪਿਛਲੇ ਰਿਕਾਰਡ ਨੂੰ ਤੋੜਿਆ। ਤਸੇਗੇ ਨੇ 2023 ਪ੍ਰੀਫੋਂਟੇਨ ਕਲਾਸਿਕ ਵਿੱਚ ਇਹ ਰਿਕਾਰਡ ਬਣਾਇਆ ਸੀ। ਇਸੇ ਤਰ੍ਹਾਂ ਕੀਨੀਆ ਦੀ ਹੀ ਫੇਥ ਕਿਪਯੇਗੋਨ ਨੇ ਮਹਿਲਾਵਾਂ ਦੀ 1500 ਮੀਟਰ ਦੌੜ ਤਿੰਨ ਮਿੰਟ 48.68 ਸੈਕਿੰਡ ਵਿੱਚ ਪੂਰੀ ਕਰਕੇ ਵਿਸ਼ਵ ਰਿਕਾਰਡ ਬਣਾਇਆ।
Share this content:



Post Comment