Loading Now

ਮਮਦਾਨੀ ਦੀ ਰਿਹਾਇਸ਼ ’ਤੇ ਬੰਬ ਹਮਲੇ ਦੀ ਕੋਸ਼ਿਸ਼

ਮਮਦਾਨੀ ਦੀ ਰਿਹਾਇਸ਼ ’ਤੇ ਬੰਬ ਹਮਲੇ ਦੀ ਕੋਸ਼ਿਸ਼

ਨਿਊਯਾਰਕ, 9 ਮਾਰਚ – ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਦੀ ਸਰਕਾਰੀ ਰਿਹਾਇਸ਼ ‘ਗ੍ਰੇਸੀ ਮੈਨਸ਼ਨ’ ਦੇ ਬਾਹਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਵਿਰੋਧੀ ਪ੍ਰਦਰਸ਼ਨਕਾਰੀ ਸਮੂਹਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਬੰਬ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਨੇ ਇਸ ਮਾਮਲੇ ਵਿੱਚ ਦੋ ਮੁੱਖ ਮੁਲਜ਼ਮਾਂ ਸਮੇਤ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਹਿੰਸਾ ਇੱਕ ਇਸਲਾਮ ਵਿਰੋਧੀ ਸਮੂਹ ਅਤੇ ਜਵਾਬੀ ਪ੍ਰਦਰਸ਼ਨਕਾਰੀਆਂ ਵਿਚਕਾਰ ਟਕਰਾਅ ਕਾਰਨ ਸ਼ੁਰੂ ਹੋਈ ਸੀ। ਪੁਲਸ ਮੁਤਾਬਕ ਇੱਕ 18 ਸਾਲਾ ਨੌਜਵਾਨ ਨੇ ਸੜਦਾ ਹੋਇਆ ਸ਼ੱਕੀ ਯੰਤਰ ਭੀੜ ਵੱਲ ਸੁੱਟਿਆ ਅਤੇ ਫਿਰ ਆਪਣੇ ਸਾਥੀ ਤੋਂ ਦੂਜਾ ਯੰਤਰ ਲੈ ਕੇ ਉਸ ਨੂੰ ਵੀ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਬਰਾਮਦ ਕੀਤੇ ਗਏ ਯੰਤਰਾਂ ਵਿੱਚ ਨਟ-ਬੋਲਟ, ਪੇਚ ਅਤੇ ਫਿਊਜ਼ ਵਰਗੀਆਂ ਚੀਜ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਜਾਂਚ ਫੋਰੈਂਸਿਕ ਟੀਮ ਵੱਲੋਂ ਕੀਤੀ ਜਾ ਰਹੀ ਹੈ। ਮੇਅਰ ਮਮਦਾਨੀ ਅਤੇ ਉਨ੍ਹਾਂ ਦੀ ਪਤਨੀ ਰਾਮਾ ਦੁਆਜੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਨਿਊਯਾਰਕ ਪੁਲਸ ਕਮਿਸ਼ਨਰ ਜੈਸਿਕਾ ਟਿਸ਼ ਨੇ ਦੱਸਿਆ ਕਿ ਇਹ ਯੰਤਰ ਪੁਲਸ ਮੁਲਾਜ਼ਮਾਂ ਦੇ ਬਹੁਤ ਨੇੜੇ ਡਿੱਗੇ ਸਨ, ਜਿਸ ਕਾਰਨ ਵੱਡਾ ਨੁਕਸਾਨ ਹੋ ਸਕਦਾ ਸੀ। ਮੇਅਰ ਦੇ ਬੁਲਾਰੇ ਨੇ ਇਸ ਘਟਨਾ ਨੂੰ ਨਫਰਤ ਭਰੀ ਅਤੇ ਇਸਲਾਮੋਫੋਬਿਕ ਕਰਾਰ ਦਿੱਤਾ ਹੈ।

Share this content:

Post Comment