Loading Now

ਮਨੀਪੁਰ ਵਿਚ ਛੇ ਮਹੀਨਿਆਂ ਲਈ ਵਧਾਇਆ ਜਾਵੇਗਾ ਰਾਸ਼ਟਰਪਤੀ ਸ਼ਾਸਨ

ਮਨੀਪੁਰ ਵਿਚ ਛੇ ਮਹੀਨਿਆਂ ਲਈ ਵਧਾਇਆ ਜਾਵੇਗਾ ਰਾਸ਼ਟਰਪਤੀ ਸ਼ਾਸਨ

ਨਵੀਂ ਦਿੱਲੀ, 25 ਜੁਲਾਈ – ਮਨੀਪੁਰ ਵਿਚ ਰਾਸ਼ਟਰਪਤੀ ਸ਼ਾਸਨ ਛੇ ਮਹੀਨਿਆਂ ਲਈ ਵਧਾਇਆ ਜਾਵੇਗਾ, ਜੋ 13 ਅਗੱਸਤ, 2025 ਤੋਂ ਪ੍ਰਭਾਵੀ ਹੋਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇਸ ਸਬੰਧ ਵਿਚ ਦਿਤੇ ਵਿਧਾਨਕ ਮਤੇ ਨੂੰ ਰਾਜ ਸਭਾ ਵਿਚ ਪ੍ਰਵਾਨ ਕਰ ਲਿਆ ਗਿਆ ਹੈ। ਵਿਧਾਨਕ ਮਤੇ ਵਿਚ ਕਿਹਾ ਗਿਆ ਹੈ “ਇਹ ਸਦਨ ਸੰਵਿਧਾਨ ਦੀ ਧਾਰਾ 356 ਦੇ ਤਹਿਤ ਮਨੀਪੁਰ ਦੇ ਸਬੰਧ ਵਿਚ 13 ਫ਼ਰਵਰੀ, 2025 ਨੂੰ ਰਾਸ਼ਟਰਪਤੀ ਵਲੋਂ ਜਾਰੀ ਕੀਤੇ ਗਏ ਐਲਾਨ ਨੂੰ 13 ਅਗੱਸਤ, 2025 ਤੋਂ ਛੇ ਮਹੀਨਿਆਂ ਦੀ ਮਿਆਦ ਲਈ ਜਾਰੀ ਰੱਖਣ ਨੂੰ ਮਨਜ਼ੂਰੀ ਦਿੰਦਾ ਹੈ।” ਸੰਵਿਧਾਨ ਦੀ ਧਾਰਾ 356 (3) ਦੇ ਤਹਿਤ, ਸੰਸਦ ਦੀ ਪ੍ਰਵਾਨਗੀ ਨਾਲ ਰਾਸ਼ਟਰਪਤੀ ਸ਼ਾਸਨ ਨੂੰ ਛੇ ਮਹੀਨਿਆਂ ਲਈ ਵਧਾਇਆ ਜਾ ਸਕਦਾ ਹੈ। ਇਹ ਤਿੰਨ ਸਾਲਾਂ ਤਕ ਕੀਤਾ ਜਾ ਸਕਦਾ ਹੈ

Share this content:

Post Comment