Loading Now

ਬ੍ਰੈਸਟ ਕੈਂਸਰ ਦੀ ਜਾਂਚ ਲਈ ‘ਖ਼ਤਰਾ ਆਧਾਰਿਤ ਸਕ੍ਰੀਨਿੰਗ’ ਸਭ ਤੋਂ ਵਧੀਆ

ਬ੍ਰੈਸਟ ਕੈਂਸਰ ਦੀ ਜਾਂਚ ਲਈ ‘ਖ਼ਤਰਾ ਆਧਾਰਿਤ ਸਕ੍ਰੀਨਿੰਗ’ ਸਭ ਤੋਂ ਵਧੀਆ

ਨਵੀਂ ਦਿੱਲੀ, 30 ਦਸੰਬਰ – ਇਕ ਨਵੀਂ ਖੋਜ ’ਚ ਦਾਅਵਾ ਕੀਤਾ ਗਿਆ ਹੈ ਕਿ ਬ੍ਰੈਸਟ ਕੈਂਸਰ ਦੀ ਜਾਂਚ ਲਈ ਸਾਲਾਨਾ ਮੈਮੋਗ੍ਰਾਮ ਦੀ ਬਜਾਏ ਮਰੀਜ਼ਾਂ ਦੇ ਖ਼ਤਰੇ ਦਾ ਮੁਲਾਂਕਣ ਕਰਨ ਵਾਲਾ ਨਿੱਜੀ ਨਜ਼ਰੀਆ ਵੱਧ ਪ੍ਰਭਾਵਸ਼ਾਲੀ ਹੈ। ਇਹ ਕੈਂਸਰ ਨੂੰ ਐਡਵਾਂਸ ਸਟੇਜ ’ਚ ਜਾਣ ਤੋਂ ਪਹਿਲਾਂ ਫੜਨ ’ਚ ਮਦਦਗਾਰ ਸਾਬਿਤ ਹੋ ਸਕਦਾ ਹੈ। ਕੈਲੀਫੋਰਨੀਆ ਯੂਨੀਵਰਸਿਟੀ ਵੱਲੋਂ 46 ਹਜ਼ਾਰ ਔਰਤਾਂ ’ਤੇ ਇਹ ਅਧਿਐਨ ਕੀਤਾ ਗਿਆ। ਇਹ ਜਾਂਚ ਨਜ਼ਰੀਏ ਨੂੰ ਸਿਰਫ ਉਮਰ ਆਧਾਰਿਤ ਨਜ਼ਰੀਏ ਤੋਂ ਬਦਲ ਕੇ ਇਕ ਵੱਡੇ ਖ਼ਤਰਾ ਮੁਲਾਂਕਣ ਤੋਂ ਸ਼ੁਰੂ ਕਰਨ ਦੀ ਸਿਫਾਰਿਸ਼ ਕਰਦਾ ਹੈ ਤਾਂਕਿ ਹਰੇਕ ਮਹਿਲਾ ਨੂੰ ਬਿਹਤਰ ਇਲਾਜ ਮਿਲ ਸਕੇ। ਯੂਸੀਐੱਸਐੱਫ ਬ੍ਰੈਸਟ ਕੇਅਰ ਸੈਂਟਰ ਦੀ ਡਾਇਰੈਕਟਰ ਲਾਰਾ ਜੇ. ਐਸਰਮੈਨ ਨੇ ਕਿਹਾ ਕਿ ਇਨ੍ਹਾਂ ਸਿੱਟਿਆਂ ਨਾਲ ਬ੍ਰੈਸਟ ਕੈਂਸਰ ਦੀ ਜਾਂਚ ਲਈ ਸਕ੍ਰੀਨਿੰਗ ਦੀਆਂ ਹਦਾਇਤਾਂ ’ਚ ਅਹਿਮ ਬਦਲਾਅ ਆਉਣਾ ਚਾਹੀਦਾ ਹੈ ਤੇ ਇਸ ਅਭਿਆਸ ’ਚ ਵੀ ਤਬਦੀਲੀ ਆਉਣੀ ਚਾਹੀਦੀ ਹੈ।

ਐਸਰਮੈਨ ਨੇ ਅੱਗੇ ਕਿਹਾ, ‘ਨਿੱਜੀ ਨਜ਼ਰੀਆ ਖ਼ਤਰਾ ਮੁਲਾਂਕਣ ਤੋਂ ਸ਼ੁਰੂ ਹੁੰਦਾ ਹੈ, ਜਿਸ ਵਿਚ ਅਨੁਵਾਂਸ਼ਿਕ, ਜੈਵਿਕ ਤੇ ਜੀਵਨਸ਼ੈਲੀ ਕਾਰਨਾਂ ਨੂੰ ਸ਼ਾਮਲ ਕੀਤਾ ਜੰਦਾ ਹੈ, ਜੋ ਪ੍ਰਭਾਵਸ਼ਾਲੀ ਰੋਕਥਾਮ ਰਣਨੀਤੀਆਂ ਦਾ ਮਾਰਗਦਰਸ਼ਨ ਕਰ ਸਕਦੇ ਹਨ। ਬ੍ਰੈਸਟ ਕੈਂਸਰ ਮਹਿਲਾਵਾਂ ’ਚ ਸਭ ਤੋਂ ਆਮ ਕੈਂਸਰ ਹੈ, ਜਿਸਦੇ ਆਲਮੀ ਪੱਧਰ ’ਤੇ ਅੰਦਾਜ਼ਨ 23 ਲੱਖ ਮਾਮਲੇ ਤੇ ਛੇ ਲੱਖ 70 ਹਜ਼ਾਰ ਮੌਤਾਂ ਹੁੰਦੀਆਂ ਹਨ। ਦਹਾਕਿਆਂ ਤੋਂ ਸਕ੍ਰੀਨਿੰਗ ’ਚ ਇਹ ਮੰਨ ਲਿਆ ਜਾਂਦਾ ਸੀ ਕਿ ਸਾਰੀਆਂ ਔਰਤਾਂ ’ਚ ਖ਼ਤਰਾ ਬਰਾਬਰ ਹੈ ਤੇ ਹਦਾਇਤਾਂ ਮੁੱਖ ਤੌਰ ’ਤੇ ਉਮਰ ’ਤੇ ਆਧਾਰਿਤ ਸਨ, ਜਦਕਿ ਇਹ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਨਿੱਜੀ ਖ਼ਤਰਾ ਵੱਡੇ ਰੂਪ ’ਚ ਵੱਖਰਾ ਹੁੰਦਾ ਹੈ।

Share this content:

Post Comment