Loading Now

ਪੰਜਾਬ ਭਵਨ ਕੈਨੇਡਾ ਵਲੋਂ ਸੁਰੂ ‘ਨਵੀਆਂ ਕਲਮਾਂ ਨਵੀਂ ਉਡਾਣ’ ਮੁਹਿੰਮ ਨੂੰ ਸਮਾਜ ਸੇਵੀ ਮੋੜਾ

ਪੰਜਾਬ ਭਵਨ ਕੈਨੇਡਾ ਵਲੋਂ ਸੁਰੂ ‘ਨਵੀਆਂ ਕਲਮਾਂ ਨਵੀਂ ਉਡਾਣ’ ਮੁਹਿੰਮ ਨੂੰ ਸਮਾਜ ਸੇਵੀ ਮੋੜਾ

*ਬਾਲ ਲੇਖਕਾਂ ਦੀਆਂ ਅੱਖਾਂ ਦਾਨ, ਖੂਨ ਦਾਨ, ਅੰਗ ਦਾਨ ਅਤੇ ਸਰੀਰ ਦਾਨ ਵੱਲ ਪ੍ਰੇਰਦੀਆਂ ਰਚਨਾਵਾਂ ਦੀ ਕਿਤਾਬ ਛਾਪਣ ਦਾ ਫੈਸਲਾ

ਸਰੀ, 3 ਜੁਲਾਈ – ਵਿਸ਼ਵ ਭਰ ‘ਚ ਪੰਜਾਬ ਭਵਨ ਕੈਨੇਡਾ ਵਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ‘ਨਵੀਆਂ ਕਲਮਾਂ ਨਵੀਂ ਉਡਾਣ’ ਮੁਹਿੰਮ ਤਹਿਤ ਜਿਥੇ ਹੁਣ ਤੱਕ ਪੰਜਾਬ ਸਮੇਤ ਹੋਰ ਰਾਜਾਂ ਤੇ ਦੇਸ਼ਾਂ ਦੇ ਹਜ਼ਾਰਾਂ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਦੇਣ ਅਤੇ ਬਾਲ ਕਾਨਫਰੰਸਾਂ ਕਰਵਾ ਕੇ ਲੇਖਕ ਵਿਦਿਆਰਥੀਆਂ ਨੂੰ ਇਕ ਵੱਡਾ ਮੰਚ ਦੇਣ ਤੋਂ ਬਾਅਦ ਜਿਥੇ ਇਸ ਲੜੀ ਨੂੰ ਜਾਰੀ ਰੱਖਦਿਆਂ ਨਵੇਂ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਕਿਤਾਬਾਂ ਛਾਪੀਆਂ ਜਾ ਰਹੀਆਂ ਹਨ, ਉਥੇ ਬਾਲ ਕਲਮਾਂ ਨੂੰ ਸਮਾਜ ਸੇਵੀ ਰਚਨਾਵਾਂ ਲਿਖਣ ਲਈ ਮੋੜਾ ਦਿੰਦਿਆਂ ਖੂਨ ਦਾਨ, ਅੱਖਾਂ ਦਾਨ , ਸਰੀਰ ਦਾਨ ਅਤੇ ਅੰਗ ਦਾਨ ਵੱਲ ਪ੍ਰੇਰਦੀਆਂ ਰਚਨਾਵਾਂ ਲਿਖਣ ਬਾਰੇ ਸੱਦਾ ਦਿੱਤਾ ਗਿਆ ਅਤੇ ਜਲਦੀ ਹੀ ਇਨ੍ਹਾਂ ਰਚਨਾਵਾਂ ਨੂੰ ਕਿਤਾਬ ਦਾ ਰੂਪ ਦੇਣ ਦਾ ਵੀ ਐਲਾਨ ਕੀਤਾ|

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਭਵਨ ਦੇ ਮੁੱਖ ਸੰਚਾਲਕ ਸੁੱਖੀ ਬਾਠ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਲੇਖਕ ਲੋਕ ਮੁੱਦਿਆਂ ਵੱਲ ਧਿਆਨ ਦਿਵਾਉਂਦੀਆਂ ਤੇ ਸਮਾਜ ਸੇਵੀ ਕਾਰਜਾਂ ਨੂੰ ਉਤਸਾਹਿਤ ਕਰਦੀਆਂ ਰਚਨਾਵਾਂ ਲਿਖਣ ਤਾਂ ਕਿ ਸਮਾਜ ਨੂੰ ਲਾਭ ਹੋ ਸਕੇ | ਉਨ੍ਹਾਂ ਕਿਹਾ ਕਿ ਇਨ੍ਹਾਂ ਲਿਖਤਾਂ ਨਾਲ ਜਿਥੇ ਵਿਦਿਆਰਥੀ ਸਮਾਜ ਨੂੰ ਪ੍ਰੇਰਨਗੇ, ਉਥੇ ਖੁਦ ਵੀ ਸਮਾਜ ਸੇਵੀ ਕਾਰਜਾਂ ਵੱਲ ਪ੍ਰੇਰਤ ਹੋਣਗੇ | ਬਾਠ ਨੇ ਦੱਸਿਆ ਕਿ ਇਸ ਕਾਰਜ ਲਈ ਖੂਨ ਦਾਨ, ਅੰਗ ਦਾਨ , ਸਰੀਰ ਦਾਨ ਅਤੇ ਅੱਖਾਂ ਦਾਨ ਕਰਨ ਲਈ ਜਾਗਰੂਕਤਾ ਲਹਿਰ ਚਲਾਉਣ ਵਾਲੀ ਸ਼ਖ਼ਸੀਅਤ ਅਸ਼ੋਕ ਮਹਿਰਾ ਅਤੇ ਮੁਸਕਾਨ ਮਹਿਰਾ ਦਾ ਵੀ ਸਹਿਯੋਗ ਲਿਆ ਜਾ ਰਿਹਾ | ਸ਼. ਬਾਠ ਨੇ ਨਵੀਆਂ ਕਲਮਾਂ ਨਵੀਂ ਉਡਾਣ ਮੁਹਿੰਮ ਦੇ ਅਗਲੇ ਪ੍ਰੋਗਰਾਮ ਬਾਰੇ ਵੀ ਜਲਦੀ ਖੁਲਾਸਾ ਕਰਨ ਦਾ ਪ੍ਰਗਟਾਵਾ ਕੀਤਾ |

Share this content:

Post Comment