ਪੰਜਾਬ ‘ਚ ਬਿਜਲੀ ਹੋਵੇਗੀ ਸਸਤੀ, ਘਰੇਲੂ ਖਪਤਕਾਰਾਂ ਲਈ 1.5 ਰੁਪਏ ਪ੍ਰਤੀ ਯੂਨਿਟ ਤੱਕ ਦੀ ਕਟੌਤੀ
ਚੰਡੀਗੜ੍ਹ, 6 ਮਾਰਚ – ਪੰਜਾਬ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ। ਪੰਜਾਬ ਵਿੱਚ ਬਿਜਲੀ 1.5 ਰੁਪਏ ਪ੍ਰਤੀ ਯੂਨਿਟ ਸਸਤੀ ਕਰ ਦਿੱਤੀ ਹੈ। ਇਹ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ
ਪੰਜਾਬ ਵਿੱਚ ਬਿਜਲੀ ਦੀਆਂ ਨਵੀਆਂ ਦਰਾਂ
• ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ 1.5 ਰੁਪਏ ਪ੍ਰਤੀ ਯੂਨਿਟ ਤੱਕ ਦੀ ਕਮੀ।
• ਵਪਾਰਕ ਦੁਕਾਨਾਂ/ਯੂਨਿਟ ਲਈ ਬਿਜਲੀ ਦਰਾਂ ਵਿੱਚ 79 ਪੈਸੇ ਪ੍ਰਤੀ ਯੂਨਿਟ ਤੱਕ ਦੀ ਕਮੀ।
• ਉਦਯੋਗਿਕ ਇਕਾਈਆਂ ਲਈ ਬਿਜਲੀ ਦਰਾਂ ਵਿੱਚ 74 ਪੈਸੇ ਪ੍ਰਤੀ ਯੂਨਿਟ ਦੀ ਕਮੀ।
• ਈਵੀ ਚਾਰਜਿੰਗ ਸਟੇਸ਼ਨਾਂ ਲਈ ਬਿਜਲੀ ਦਰਾਂ ਵਿੱਚ 5 ਰੁਪਏ ਪ੍ਰਤੀ ਯੂਨਿਟ ਦੀ ਕਮੀ – ਦੇਸ਼ ਵਿੱਚ ਸਭ ਤੋਂ ਘੱਟ।
• ਨਵੇਂ ਟੈਰਿਫ ਆਰਡਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਪੀਐਸਪੀਸੀਐਲ ਪਹਿਲੀ ਵਾਰ ਇੱਕ ਕੁਸ਼ਲ ਅਤੇ ਲਾਭਕਾਰੀ ਕੰਪਨੀ ਬਣ ਗਈ ਹੈ।
Share this content:


Post Comment