Loading Now

ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਮਨੀ ਕੁਲਾਰ ਦੀ ਹੋਈ ਮੌਤ

ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਮਨੀ ਕੁਲਾਰ ਦੀ ਹੋਈ ਮੌਤ

ਚੰਡੀਗੜ੍ਹ, 5 ਦਸੰਬਰ – ਪੰਜਾਬੀ ਫਿਲਮ ਉਦਯੋਗ ਵਿੱਚ ਬਤੌਰ ਅਦਾਕਾਰ ਅਤੇ ਨਿਰਦੇਸ਼ਕ ਸ਼ਾਨਦਾਰ ਅਤੇ ਸਫ਼ਲ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਮਨੀ ਕੁਲਾਰ, ਜਿੰਨ੍ਹਾਂ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ ਹੈ, ਜਿੰਨਾਂ ਦੇ ਇਸ ਅਚਾਨਕ ਅਕਾਲ ਚਲਾਣੇ ਉਤੇ ਵੱਖ-ਵੱਖ ਸਿਨੇ ਸ਼ਖਸ਼ੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਆਉਣ ਵਾਲੀ ਵੈੱਬ ਸੀਰੀਜ਼ ‘ਤੂਤਾਂ ਵਾਲਾ ਖੂਹ’ ਦਾ ਇੱਕ ਦਿਨ ਪਹਿਲਾਂ ਤੱਕ ਸ਼ੂਟ ਕਰ ਰਹੇ ਇਸ ਹੋਣਹਾਰ ਅਦਾਕਾਰ ਦੀ ਮੌਤ ਨੇ ਹਰ ਸਿਨੇ ਪ੍ਰੇਮੀ ਅਤੇ ਇਸ ਪੂਰੇ ਉਦਯੋਗ ਨੂੰ ਹੈਰਾਨ ਅਤੇ ਮਾਯੂਸ ਕਰਕੇ ਰੱਖ ਦਿੱਤਾ ਹੈ, ਜੋ ਸਾਰੇ ਇਹ ਯਕੀਨ ਨਹੀਂ ਕਰ ਪਾ ਰਹੇ ਕਿ ਹੱਸਦੇ ਅਤੇ ਕਲੋਲਾਂ ਕਰਦੇ ਰਹਿਣ ਵਾਲੇ ਇਸ ਪੂਰਨ ਤੰਦਰੁਸਤ ਇਨਸਾਨ ਨਾਲ ਇਹ ਅਣਹੋਣੀ ਕਿਵੇਂ ਵਾਪਰ ਗਈ, ਹਾਲਾਂਕਿ ਦੂਜੇ ਪਾਸੇ ਇਸ ਦੁਖਦਾਈ ਮੌਤ ਸੰਬੰਧੀ ਪਰਿਵਾਰ ਜਾਂ ਸਿਨੇਮਾ ਉਦਯੋਗ ਵੱਲੋਂ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਰੱਖੀ ਗਈ।

ਪਾਲੀਵੁੱਡ ਗਲਿਆਰਿਆਂ ਵਿੱਚ ਚੋਖੀ ਭੱਲ ਰੱਖਦੇ ਇਸ ਬਾਕਮਾਲ ਅਦਾਕਾਰ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਅਪਣਾ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰਨ ਵਿੱਚ ਕਾਮਯਾਬ ਰਹੇ, ਜਿੰਨ੍ਹਾਂ ਦੁਆਰਾ ਹਾਲ ਹੀ ਦੇ ਕਰੀਅਰ ਦੌਰਾਨ ਕੀਤੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਇੰਨਾਂ ਵਿੱਚ ਅਮਰਦੀਪ ਸਿੰਘ ਗਿੱਲ ਵੱਲੋਂ ਨਿਰਦੇਸ਼ਿਤ ਕੀਤੀ ਬਹੁ-ਚਰਚਿਤ ਵੈੱਬ ਸੀਰੀਜ਼ ‘ਦਾਰੋ’ ਵੀ ਸ਼ੁਮਾਰ ਰਹੀ ਹੈ, ਜਿਸ ਵਿੱਚ ਉਨ੍ਹਾਂ ਦੀ ਪ੍ਰਭਾਵਪੂਰਨ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਬੇਹੱਦ ਸਰਾਹਿਆ ਗਿਆ। ਨੌਜਵਾਨੀ ਉਮਰੇ ਜਹਾਨੋਂ ਤੁਰ ਜਾਣ ਵਾਲੇ ਇਸ ਬਾਕਮਾਲ ਅਦਾਕਾਰ ਦੀ ਮੌਤ ਨਾਲ ਪੰਜਾਬੀ ਫਿਲਮ ਉਦਯੋਗ ਕਾਫ਼ੀ ਸਦਮੇ ‘ਚ ਹੈ, ਜਿਸ ਮੱਦੇਨਜ਼ਰ ਹੀ ਇਸ ਸੰਬੰਧਤ ਸ਼ੋਕ ਦਾ ਪ੍ਰਗਟਾਵਾ ਕਰਦਿਆਂ ਅਦਾਕਾਰਾ ਤੇਜੀ ਸੰਧੂ, ਅਦਾਕਾਰ ਗੁਰਪ੍ਰੀਤ ਤੋਤੀ ਆਦਿ ਨੇ ਇਸ ਨੂੰ ਇੱਕ ਹੋਰ ਪੂਰਾ ਨਾ ਹੋ ਸਕਣ ਵਾਲਾ ਘਾਟਾ ਦੱਸਿਆ ਹੈ। ਓਧਰ ਇਸੇ ਸੰਬੰਧੀ ਦੁੱਖ ਸਾਂਝਿਆ ਕਰਦਿਆ ਲੇਖਕ ਰਿੰਪਲ ਢੀਂਡਸਾ ਨੇ ਕਿਹਾ ਕਿ “ਕਿਵੇਂ ਮੰਨ ਲਵਾਂ ਕਿ ਤੂੰ ਬਾਈ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ।

Share this content:

Post Comment