ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਨੇ ਪੈਨਸ਼ਨਰ ਦਿਵਸ ਦਾ ਕੀਤਾ ਲੇਖਾ ਜੋਖਾ
*ਐਸ ਕੇ ਐਮ ਤੇ ਸਹਿਯੋਗੀ ਜਥੇਬੰਦੀਆਂ ਦੇ ਜਿਲ੍ਹਾ ਪੱਧਰੀ ਧਰਨੇ ਚ ਕੀਤੀ ਭਰਵੀਂ ਸ਼ਮੂਲੀਅਤ : ਲੈਕ ਸੁਖਮੰਦਰ ਸਿੰਘ*
ਮੋਗਾ, 17 ਜਨਵਰੀ (ਏ.ਡੀ.ਪੀ ਨਿਊਜ਼) – ਫਰੀਡਮ ਫਾਈਟਰ ਯਾਦਗਰੀ ਭਵਨ ਮੋਗਾ ਵਿਖੇ ਹੋਈ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਦੀ ਕਾਰਵਾਈ ਪ੍ਰੈਸ ਲਈ ਰੀਲੀਜ ਕਰਦਿਆਂ ਜਿਲ੍ਹਾ ਸਕੱਤਰ ਸਰਬਜੀਤ ਦੌਧਰ ਨੇ ਜਾਣਕਾਰੀ ਦਿੱਤੀ ਕਿ ਮੀਟਿੰਗ ਦੇ ਸ਼ੁਰੂ ਵਿੱਚ ਸਦੀਵੀ ਵਿਛੋੜਾ ਦੇ ਗਏ ਸੁਰਿੰਦਰ ਕੌਰ , ਸ਼ੀਲਾ ਰਾਣੀ , ਜਿਲ੍ਹਾ ਪ੍ਰੀਸ਼ਦ ਚੋਣਾਂ ਚ ਪ੍ਰਸਾਸ਼ਨ ਦੇ ਮਾੜੇ ਪ੍ਰਬੰਧਾਂ ਦੀ ਭੇਂਟ ਚੜ ਗਈ ਅਧਿਆਪਕ ਜੋੜੀ , ਜਸਕਰਨ ਭੁੱਲਰ ਅਤੇ ਕਮਲਜੀਤ ਕੌਰ , ਪ੍ਰੈਸ ਸਕੱਤਰ ਗਿਆਨ ਸਿੰਘ ਦੀ ਭੈਣ ਚਰਨਜੀਤ ਕੌਰ ਜੀ , ਪੰਜਾਬ ਕੋ ਐਜੂਕੇਸ਼ਨ ਵਿੱਚ ਕੰਮ ਕਰ ਰਹੀ ਹਰਜੀਤ ਕੌਰ ਅਤੇ ਉਸ ਦੇ ਭਾਈ ਅਤੇ ਸਾਮ ਸੁੰਦਰ ਡਰੋਲੀ ਭਾਈ ਦੇ ਜਵਾਈ ਨੂੰ ਸ਼ਲਾਂਜਲੀ ਭੇਂਟ ਕੀਤੀ ਗਈ ।
ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬਿਜਲੀ ਬਿੱਲ 2025 ਨੂੰ ਲਾਗੂ ਕਰਨ ਦੇ ਸਰਕਾਰ ਦੇ ਮਨਸੂਬੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਦੁਆਰਾ ਪੈਨਸ਼ਨਰਾਂ ਦੀਆਂ ਮੰਗਾਂ ਡੀ. ਏ ਦੀਆਂ ਕਿਸ਼ਤਾਂ ਜਾਮ ਕਰਨ ਛੇਵੇਂ, ਪੈ ਕਮਿਸ਼ਨ ਦੀਆਂ ਸਿਫਾਰਸਾਂ ਬਾਰੇ ਨਾਹ ਪੱਖੀ ਰਵਈਏ ਨੂੰ ਪੈਨਸਨਰਾਂ ਦੇ ਹੱਕਾਂ ਤੇ ਹਮਲਾ ਕਰਾਰ ਦਿੱਤਾ ‘ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਮੁਲਾਜਮ ਪੈਨਸਨਰ ਸਾਂਝਾ ਫਰੰਟ ਦੀਆਂ 23 ਦਸੰਬਰ 25 ਦੀ ਮੀਟਿੰਗ ਤੋਂ ਹੁਣ ਤੱਕ ਦੀਆਂ ਸਰਗਰਮੀਆਂ ਦੀ ਰਿਪੋਰਟਿੰਗ ਕੀਤੀ ਅਤੇ ਵਿਰੋਧੀ ਪਾਰਟੀਆਂ ਦੇ ਵਿਧਾਨ ਸਭਾ ਵਿੱਚ ਆਗੂਆਂ ਨੂੰ ਮੰਹ ਪੱਤਰ ਸੌਂਪਣ ਬਾਰੇ ਚਾਨਣਾ ਪਾਇਆ। ਪ੍ਰੇਮ ਕੁਮਾਰ ਵਿਤ ਸਕੱਤਰ ਨੇ 18 ਦਸੰਬਰ ਨੂੰ ਮਨਾਏ ਗਏ ਪੈਨਸ਼ਨਰਜ਼ ਡੇ ਦੇ ਆਮਦਨ ਖਰਚ ਦਾ ਵੇਰਵਾ ਪੇਸ਼ ਕੀਤਾ ਅਤੇ ਇੱਕ ਇਨਕਲਾਬੀ ਗੀਤ ਪੇਸ਼ ਕੀਤਾ।
ਸੀਨੀਅਰ ਮੀਤ ਪ੍ਰਧਾਨ ਚਮਕੌਰ ਸਿੰਘ ਸਰਾਂ ਨੇ ਪੰਜਾਬ ਦੇ ਲੋਕਾਂ ਦੇ ` ਮਸਲੇ ਹੱਲ ਕਰਨ ਦੀ ਬਜਾਏ ਪੰਜਾਬ ਸਰਕਾਰ ਦੁਆਰਾਂ ਮੈਡੀਕਲ ਕਾਲਜਾਂ ਨੀਂਹ ਪੱਥਰ ਰੱਖ ਕੇ ਉਹਨਾਂ ਤੇ ਪੂਰਾ ਨਾ ਉਤਰਨਾ ਅਤੀ ਨਿੰਦਣ ਯੋਗ ਹੈ। ਮੋਗਾ ਸਮੇਤ ਪੰਜ ਸਰਕਾਰੀ ਹਸਪਤਾਲ ਸੇਲ ਤੇ ਲਾ ਕੇ ਲੋਕਾਂ ਤੋਂ ਸਸਤੀਆਂ ਸਿਹਤ ਸਹੂਲਤਾਂ ਖੋਹਣ ਅਤੇ ਨਿੱਜੀ ਕਰਨ ਵੱਲ ਕਦਮ ਵਧਾਉਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਅਤੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਅਤੇ ਪੰਜਾਬ ਸਰਕਾਰ ਦਆਰਾ ਬਿਜਲੀ ਬੋਰਡ ਅਤੇ ਹੋਰ ਮਹਿਕਮਿਆਂ ਦੀਆਂ ਕੀਮਤੀ ਜਾਇਦਾਦਾ ਕੌਡੀਆਂ ਦੇ ਭਾਅ ਵੇਚਣ ਬਾਰੇ ਦੱਸਦਿਆਂ – ਲੋਕ ਏਕਤਾ ਜੋਰ ਦਿੰਦਿਆਂ ਦੂਜੀਆਂ ਕਿਸਾਨ ਮਜ਼ਦੂਰ ਮੁਲਾਜਮ ਜਥੇਬੰਦੀਆਂ ਨਾਲ ਏਕਤਾ ਤੇ ਜੋਰ ਦਿੱਤਾ। ਜਿਲ੍ਹਾ ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ ਡੀ.ਪੀ. ਆਰ ਓ ਨੇ ਦੱਸਿਆ ਕਿ ਮੀਟਿੰਗ ਤੋਂ ਬਾਅਦ ਕਾਫ਼ਲੇ ਦੇ ਰੂਪ ਵਿੱਚ ਪੈਨਸ਼ਨਰਾਂ ਨੇ ਡੀ.ਸੀ. ਦਫ਼ਤਰ ਅੱਗੇ ਲੱਗੇ ਐਸ. ਕੇ. ਐਮ ਅਤੇ ਸਹਿਯੋਗੀ ਜਥੇਬੰਦੀਆਂ ਦੇ ਧਰਨੇ ਚ ਭਰਵੀਂ ਸ਼ਮੂਲੀਅਤ ਕੀਤੀ।
ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਇਸ ਧਰਨੇ ਚ ਆਪਣੇ ਵਿਚਾਰ ਪਰਗਟ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਾਮਰਾਜੀ ਪੱਖੀ ਕਾਰਪੋਰੇਟ ਹਿੱਤਾਂ ਲਈ ਲੋਕਾਂ ਦੇ ਹੱਕ ਖੋਹਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ । ਗੁਰਜੰਟ ਸਿੰਘ ਸੰਘਾ , ਜਸਵੰਤ ਸਿੰਘ ਕੋਟਲਾ , ਓਮਾਂ ਕਾਂਤ ਸੁਸ਼ਤਰੀ , ਬਲਵੀਰ ਸਿੰਘ , ਭੁਪਿੰਦਰ ਸਿੰਘ , ਜਗਜੀਤ ਸਿੰਘ ਰਖਰਾ , ਨਾਇਬ ਸਿੰਘ, ਮਨਜੀਤ ਸਿੰਘ , ਕੇਹਰ ਸਿੰਘ ,ਅਮਰਜੀਤ ਸਿੰਘ ਮਾਣੂਕੇ , ਇੰਦਰਜੀਤ ਸਿੰਘ ਮੋਗਾ , ਜਸਵੰਤ ਸਿੰਘ ਬਿਲਾਸਪੁਰ , ਬਿੱਕਰ ਸਿੰਘ ਮਾਛੀਕੇ , ਤੋਤਾ ਸਿੰਘ ਗੁਰਮੇਲ ਸਿੰਘ ਜਵਾਹਰ ਸਿੰਘ ਵਾਲਾ , ਪ੍ਰਤਾਪ ਸਿੰਘ ਧੂੜਕੋਟ ਅਤੇ ਹੋਰ ਜਿਲ੍ਹਾ ਆਸੂਆਂ ਨੇ ਸਮੂਹ ਪੈਨਸ਼ਨਰਾਂ ਨੂੰ 1874 ਨਵਰੀ ਨੂੰ ਸੰਘਰਸ਼ ਸੀਲ ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕ ਜੋੜੇ ਦੇ ਬੱਚਿਆਂ ਲਈ 2 – 2 ਕਰੋੜ ਮੁਆਵਜੇ ਦੀ ਮੰਗ ਅਤੇ ਪੱਕੀ ਨੌਕਰੀ , ਪੜ੍ਹਾਈ ਦੇ ਖਰਚੇ ਦੀ ਸੰਵਿਧਾਨਕ ਮੰਗ ਮਨਾਉਣ ਲਈ ਕੀਤੇ ਜਾ ਰਹੇ ਧਰਨੇ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਅੱਜ ਦੀ ਮੀਟਿੰਗ ਵਿੱਚ ਬਲਦੇਵ ਸਿੰਘ ਮੋਗਾ , ਬਚਿੱਤਰ ਸਿੰਘ , ਮੰਗਲ ਸਿੰਘ , ਬਲਵਿੰਦਰ ਸਿੰਘ ਸੰਘਾ , ਪਰਮਜੀਤ ਸਿੰਘ ਗਿੱਲ , ਲੈਕ: ਸੇਵਕ ਸਿੰਘ , ਹਰਜੀਤ ਸਿੰਘ ਬਹਾੜ , ਜਗਰਾਜ ਸਿੰਘ ਮਾਣੂਕੇ , ਜਸਪਾਲ ਸਿੰਘ ਕੰਡਾ , ਦਿਲਬਾਰਾ ਸਿੰਘ , ਸਮਸ਼ੇਰ ਸਿੰਘ ਮੋਗਾ , ਪ੍ਰੀਤਮ ਸਿੰਘ ਕੈਂਥ ਅਤੇ ਹੋਰ ਬਹੁਤ ਸਾਰੇ ਸਰਗਰਮ ਆਗੂ ਸ਼ਾਮਲ ਹੋਏ।
Share this content:

Post Comment