ਪੁਰਾਣੇ ਸਮਾਨ ਨਾਲ ਨਵੀਂ ਵਸਤਾਂ ਤਿਆਰ ਕਰਨਾ ਸਿਰਫ਼ ਕਲਾ ਨਹੀਂ, ਸਗੋਂ ਵਾਤਾਵਰਨ ਸੰਭਾਲ ਵੱਲ ਇੱਕ ਕਦਮ – ਮੀਨਲ ਵਰਮਾ

* ਸਰਬ ਨੌਜਵਾਨ ਸਭਾ ਨੇ ਐਲ.ਪੀ.ਯੂ. ਦੇ ਸਹਿਯੋਗ ਨਾਲ ਵਿੱਢੀ ਮੁਹਿੰਮ
ਫਗਵਾੜਾ 18 ਨਵੰਬਰ ( ਏ.ਡੀ.ਪੀ. ਨਿਊਜ਼) ਨੌਜਵਾਨਾਂ ਨੂੰ ਰਚਨਾਤਮਕਤਾ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪਿੰਡ ਮੇਹਟਾਂ ਵਿਖੇ ਇਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਭਾ ਅਤੇ ਐਲ.ਪੀ.ਯੂ. ਦੇ ਵਿਦਿਆਰਥੀਆਂ ਦੀ ਟੀਮ ਦਾ ਪਿੰਡ ਮੇਹਟਾਂ ਪੁੱਜਣ ਤੇ ਸਰਪੰਚ ਸੁਦੇਸ਼ ਕੁਮਾਰ ਅਤੇ ਗ੍ਰਾਮ ਪੰਚਾਇਤ ਮੇਹਟਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਨੌਜਵਾਨਾਂ ਨੂੰ ਪੁਰਾਣੀਆਂ ਇਸਤੇਮਾਲ ਹੋ ਚੁੱਕੀਆਂ ਬੇਕਾਰ ਵਸਤੁਆਂ ਨੂੰ ਨਵੀਂ ਸ਼ਕਲ ਦੇਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਵਾਤਾਵਰਣ ਪ੍ਰਦੂਸ਼ਣ ਨੂੰ ਦੇਖਦੇ ਹੋਏ ਰੀਸਾਈਕਲਿੰਗ ਅਤੇ ਬੇਕਾਰ ਚੀਜਾਂ ਨੂੰ ਦੁਬਾਰਾਂ ਤੋਂ ਉਪਯੋਗੀ ਬਨਾਉਣ ਦੀ ਸੋਚ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਇਸ ਪ੍ਰੋਗਰਾਮ ਰਾਹੀਂ ਨੌਜਵਾਨਾਂ ਵਿੱਚ ਸਿਰਜਨਾਤਮਕ ਸੋਚ ਪੈਦਾ ਹੋਵੇਗੀ, ਨਾਲ ਹੀ ਉਹ ਸਮਾਜਿਕ ਜ਼ਿੰਮੇਵਾਰੀ ਦੀ ਮਹੱਤਤਾ ਵੀ ਸਮਝਣਗੇ। ਇਸ ਵਿੱਚ ਵਿਭਿੰਨ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪੁਰਾਣੀਆਂ ਬੋਤਲਾਂ, ਡੱਬਿਆਂ, ਟਿਨ, ਪਲਾਸਟਿਕ ਅਤੇ ਹੋਰ ਬੇਕਾਰ ਸਮਾਨ ਨਾਲ ਤਿਆਰ ਕੀਤੀਆਂ ਨਵੀਂਆਂ ਵਸਤਾਂ ਨੂੰ ਪ੍ਰਦਰਸ਼ਿਤ ਕਰਨਗੇ। ਪ੍ਰੋਜੈਕਟ ਡਾਇਰੈਕਟਰ ਮੁਸਕਾਨ ਥਾਪਾ ਨੇ ਕਿਹਾ ਕਿ ਨੌਜਵਾਨਾਂ ਦੀ ਸੋਚ ਅਤੇ ਕਲਾ ਨੂੰ ਮੰਚ ਪ੍ਰਦਾਨ ਕਰਨਾ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਨੌਜਵਾਨ ਨਾ ਸਿਰਫ਼ ਆਪਣੇ ਕਲਾ ਕੌਸ਼ਲ ਦੀ ਪਹਿਚਾਣ ਕਰਦੇ ਹਨ, ਸਗੋਂ ਉਹਨਾਂ ਵਿੱਚ ਸਮਾਜ ਲਈ ਕੁਝ ਕਰਨ ਦਾ ਜਜ਼ਬਾ ਵੀ ਪੈਦਾ ਹੁੰਦਾ ਹੈ। ਕੌਸ਼ਲ ਪ੍ਰਧਾਨ , ਬ੍ਰਿਜੇਸ਼ ਨੇਬੇ, ਅਤੇ ਮੈਂਬਰ ਮਿੰਗ ਸ਼ਰਮਾ ਲਾਵਾਤੀ ਨੇ ਵੀ ਇਸ ਪ੍ਰੋਗਰਾਮ ਨੂੰ ਨੌਜਵਾਨਾਂ ਲਈ ਲਾਹੇਵੰਦ ਦੱਸਿਆ ਅਤੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਵਿੱਚ ’ਬੇਕਾਰ ਤੋਂ ਬਿਹਤਰ’ ਬਣਾਉਣ ਦੀ ਸੋਚ ਮਜ਼ਬੂਤ ਹੋਵੇਗੀ। ਮੁੱਖ ਬੁਲਾਰੇ ਵਜੋਂ ਪਹੁੰਚੇ ਮੈਡਮ ਮੀਨਲ ਵਰਮਾ ਨੇ ਸਭਾ ਦਾ ਸਹਿਯੋਗ ਲਈ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਕਿਹਾ ਕਿ ਸਰਬ ਨੌਜਵਾਨ ਸਭਾ ਸਮੂਹਿਕ ਵਿਕਾਸ ਦੇ ਯਤਨਾਂ ਵਿੱਚ ਹਮੇਸ਼ਾ ਅੱਗੇ ਰਹਿੰਦੀ ਹੈ। ਉਹਨਾਂ ਕਿਹਾ ਕਿ ਪੁਰਾਣੇ ਸਮਾਨ ਨਾਲ ਨਵੀਂਆਂ ਵਸਤਾਂ ਬਣਾਉਣਾ ਸਿਰਫ਼ ਕਲਾ ਨਹੀਂ, ਸਗੋਂ ਇਹ ਵਾਤਾਵਰਣ ਸੰਭਾਲ ਵੱਲ ਇੱਕ ਮਹੱਤਵਪੂਰਨ ਕਦਮ ਵੀ ਹੈ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਆਪ ਪਾਰਟੀ ਦੇ ਜਿਲ੍ਹਾ ਸਕੱਤਰ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਨੌਜਵਾਨ ਇਸ ਤਰ੍ਹਾਂ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਆਪਣਾ ਯੋਗਦਾਨ ਪਾਉਣ। ਉਹਨਾਂ ਨੇ ਇਹੋ ਜਿਹੇ ਪ੍ਰੋਗਰਾਮ ਕਰਾਉਣ ਲਈ ਸਭਾ ਦੀ ਪ੍ਰਸ਼ੰਸਾ ਕੀਤੀ। ਪ੍ਰੋਗਰਾਮ ਦੇ ਅਖੀਰ ਵਿੱਚ ਪਿੰਡ ਦੀਆਂ ਔਰਤਾਂ ਨੂੰ ਡਸਟ ਬਿਨ, ਡਸਟਰ ਆਦਿ ਭੇਂਟ ਕਰਦਿਆਂ ਸਵੱਛਤਾ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਗੌਤਮ, ਦੀਪਿਕਾ, ਈਸਟ ਵੁੱਡ, ਵਿੱਕੀ ਸਿੰਘ, ਮਦਲ ਨਾਨ ਕੋਰੋਟਾਨੀਆ, ਨਰਿੰਦਰ ਸੈਣੀ, ਮੈਡਮ ਆਸ਼ੂ ਬੱਗਾ, ਮੈਡਮ ਖੁਸ਼ੀ, ਹਰੀਕ੍ਰਿਸ਼ਨ ਪੰਚ, ਹਰਮੇਸ਼ ਲਾਲ ਪੰਚ, ਸੁਰਜੀਤ, ਅਰਵਿੰਦਰ, ਲੁਭਾਰਤੀ, ਕੁਲਜੀਤ, ਸਲੋਨੀ, ਖੁਸ਼ੀ, ਕਾਜਲ, ਮਨੀਸ਼ਾ, ਰੇਨੂੰ ਕੁਮਾਰੀ, ਪ੍ਰੀਤੀ, ਰਾਧਿਕਾ, ਕਾਂਤਾ, ਨਵਜੋਤ, ਮਸਕੀਨ ਆਦਿ ਹਾਜ਼ਰ ਸਨ।
Share this content:


Post Comment