Loading Now

ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ, ਹਦੀਆਬਾਦ ਵਿਖੇ “ਯੁੱਧ ਨਸ਼ਿਆਂ ਵਿਰੁੱਧ”  ਵਿਸ਼ੇ ‘ਤੇ ਕਰਵਾਇਆ ਗਿਆ ਸੈਮੀਨਾਰ

ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ, ਹਦੀਆਬਾਦ ਵਿਖੇ “ਯੁੱਧ ਨਸ਼ਿਆਂ ਵਿਰੁੱਧ”  ਵਿਸ਼ੇ ‘ਤੇ ਕਰਵਾਇਆ ਗਿਆ ਸੈਮੀਨਾਰ

IMG_20251024_104128-1024x768 ਪੀ.ਐੱਮ.ਸ਼੍ਰੀ ਸਰਕਾਰੀ ਹਾਈ ਸਕੂਲ, ਹਦੀਆਬਾਦ ਵਿਖੇ "ਯੁੱਧ ਨਸ਼ਿਆਂ ਵਿਰੁੱਧ"  ਵਿਸ਼ੇ 'ਤੇ ਕਰਵਾਇਆ ਗਿਆ ਸੈਮੀਨਾਰ

ਫਗਵਾੜਾ, 24 ਅਕਤੂਬਰ(ਏ.ਡੀ.ਪੀ. ਨਿਊਜ਼) ਅੱਜ ਪੀ.ਐੱਮ. ਸ਼੍ਰੀ ਸਰਕਾਰੀ ਹਾਈ ਸਕੂਲ, ਹਦੀਆਬਾਦ ਵਿਖੇ ਮੁੱਖ ਅਧਿਆਪਕਾ ਸ੍ਰੀਮਤੀ ਪਰਮਜੀਤ ਰਾਣਾ ਜੀ ਦੀ ਅਗਵਾਈ ਹੇਠ ਵਿਦਿਆਰਥੀਆਂ ਲਈ “ਯੁੱਧ ਨਸ਼ਿਆਂ ਵਿਰੁੱਧ”  ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।ਸਾਇੰਸ ਮਾਸਟਰ ਰਾਜੀਵ ਸੋਨੀ ਅਤੇ ਕਮਲੇਸ਼ ਸੰਧੂ ਨੇ ਪ੍ਰਭਾਵਸ਼ਾਲੀ ਭਾਸ਼ਣ ਰਾਹੀਂ ਅਤੇ ਅਮਨਦੀਪ ਸਿੰਘ ਨੇ ਨਸ਼ਿਆਂ ਦੇ ਅਸਰਾਂ ‘ਤੇ ਇੱਕ ਭਾਵੁਕ ਕਵਿਤਾ “ਯੁੱਧ ਨਸ਼ਿਆਂ ਵਿਰੁੱਧ” ਰਾਹੀਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ।ਰਾਜੀਵ ਸੋਨੀ ਨੇ ਰੋਜ਼ਾਨਾ ਦੀਆਂ ਆਦਤਾਂ ਅਤੇ ਅਨੁਸ਼ਾਸਨ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਮੁੱਖ ਹਥਿਆਰ ਵਜੋਂ ਦਰਸਾਇਆ। ਉਹਨਾਂ ਦੱਸਿਆ ਕਿ ਨਸ਼ਾ ਸਿਰਫ਼ ਮਾਦਕ ਪਦਾਰਥ ਹੀ ਨਹੀਂ — ਕੋਈ ਵੀ ਚੀਜ਼ ਜੋ ਇਨਸਾਨ ਨੂੰ ਲਤ ਲਾ ਦੇਵੇ, ਆਦੀ ਬਣਾ ਲਵੇ, ਉਹ ਨਸ਼ਾ ਹੈ।ਵਿਦਿਆਰਥੀਆਂ ਨੂੰ ਸਵੇਰੇ ਉੱਠਣ,ਮਾਪਿਆਂ ਦਾ ਸਤਿਕਾਰ ਕਰਨ,ਨਸ਼ਿਆਂ ਅਤੇ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਅਤੇ ਅਨੁਸ਼ਾਸਨ ਨੂੰ ਆਪਣੀ ਰੋਜ਼ਮਰਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ ਗਈ, ਤਾਂ ਜੋ ਉਹ ਗ਼ਲਤ ਰਾਹ ਤੋਂ ਬਚ ਸਕਣ।ਇਸ  ਮੌਕੇ ਅੰਤਰ -ਕਿਰਿਆਤਮਕ ਸੈਸ਼ਨ ਦੌਰਾਨ ਵਿਦਿਆਰਥੀਆਂ ਨਾਲ਼ ਗੱਲਬਾਤ ਅਤੇ ਨਸ਼ਿਆਂ ਦੀ ਰੋਕਥਾਮ ਬਾਰੇ ਚਰਚਾ ਕੀਤੀ ਗਈ।ਪੰਜਾਬੀ ਮਿਸਟ੍ਰੈੱਸ ਕਮਲੇਸ਼ ਸੰਧੂ ਨੇ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਕਿ ਨਸ਼ਿਆਂ ਦੀ ਲਤ ਉਨ੍ਹਾਂ ਦੀ ਸਿੱਖਿਆ, ਪਰਿਵਾਰ ਅਤੇ ਸਮਾਜਿਕ ਸਥਿਤੀ ਨੂੰ ਬਰਬਾਦ ਕਰ ਸਕਦੀ ਹੈ ਅਤੇ ਇਸ ਲਈ ਇਸ ਤੋਂ ਬਚਣ ਲਈ ਸਮੇਂ ਸਿਰ ਸਹਾਇਤਾ ਲੈਣ ਅਤੇ ਸਹਿਯੋਗ ਕਰਨ ਦੀ ਲੋੜ ਹੈ।ਵਿਦਿਆਰਥੀਆਂ ਦੇ ਮਾਧਿਅਮ ਰਾਹੀਂ ਸਾਰੇ ਮਾਪਿਆਂ, ਅਧਿਆਪਕਾਂ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਜੇ ਉਹ ਕਿਸੇ ਵਿਦਿਆਰਥੀ, ਨੌਜਵਾਨ ਨੂੰ ਨਸ਼ਿਆਂ ਦਾ ਸੇਵਨ ਕਰਦਾ ਦੇਖਣ ਤਾਂ ਤੁਰੰਤ ਸਹਾਇਤਾ ਅਤੇ ਮਾਰਗ ਦਰਸ਼ਨ ਲਈ ਸਕੂਲ ਅਧਿਕਾਰੀਆਂ ਜਾਂ ਨਜ਼ਦੀਕੀ ਸਹਾਇਤਾ ਕੇਂਦਰਾਂ ਨੂੰ ਸੂਚਿਤ ਕਰਨ।ਇਸ ਮੌਕੇ ਨਵਜੋਤ ਕਿਰਨ,ਮਨਪ੍ਰੀਤ ਕੌਰ,ਮਿੰਨੀ,ਸੋਨੀਆ,ਅਨੁਰਾਧਾ ਮੰਡਵਾਲ, ਹਰਮੀਤ ਕੌਰ, ਨਿਸ਼ੀ ਸੈਣੀ, ਰਣਬੀਰ ਸਿੰਘ, ਕਿਸ਼ੋਰ ਕੁਮਾਰ,ਜਸਵੀਰ ਕੌਰ ਅਤੇ ਸਕੂਲ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।

Share this content:

Post Comment