Loading Now

ਪਰਸਾਈਂ ਨੇ ਕਿਹਾ/ਨਜ਼ਮ/ਹੂਬਨਾਥ/ਅਨੁਵਾਦਕ ਯਸ਼ ਪਾਲ

ਪਰਸਾਈਂ ਨੇ ਕਿਹਾ/ਨਜ਼ਮ/ਹੂਬਨਾਥ/ਅਨੁਵਾਦਕ ਯਸ਼ ਪਾਲ

*ਪਰਸਾਈਂ ਨੇ ਕਿਹਾ-*

……………..

 

*ਧਰਮ ਜਦ*

*ਧੰਦੇ ਨਾਲ ਮਿਲ ਜਾਏ*

*ਤਾਂ ਯੋਗ ਕਹਾਉਂਦਾ ਹੈ*

 

*ਪਾਰਸਾਈਂ ਨੇ ਨਹੀਂ ਕਿਹਾ-*

 

*ਧਰਮ ਜਦ*

*ਰਾਜਨੀਤੀ ਨਾਲ ਮਿਲ ਜਾਏ*

*ਤਾਂ ਖੁਦ ਬਣ ਜਾਂਦਾ ਹੈ ਧੰਦਾ*

*ਤੇ ਮਹਾਯੋਗ ਕਹਾਉਂਦਾ ਹੈ*

 

*ਸਾਹਿਤਕਾਰ*

*ਸਭ ਕੁਸ਼ ਨਹੀਂ ਕਹਿੰਦਾ*

*ਕੁਸ਼ ਛੱਡ ਦਿੰਦਾ ਹੈ*

*ਵਕ਼ਤ ‘ਤੇ*

…… /……

 

 

*ਪ੍ਰੇਮ ਚੰਦ ਨੇ ਕਿਹਾ-*

……………….

 

*ਜਿਨ੍ਹਾਂ ਰੁੱਖਾਂ ਦੀਆਂ*

*ਜੜ੍ਹਾਂ ਹੁੰਦੀਆਂ ਨੇ*

*ਡੂੰਘੀਆਂ*

*ਉਨ੍ਹਾਂ ਨੂੰ ਨਹੀਂ ਹੁੰਦੀ*

*ਜ਼ਰੂਰਤ ਸਿੰਜਣ ਦੀ*

*ਵਾਰ ਵਾਰ*

 

*ਪ੍ਰੇਮ ਚੰਦ ਨੇ ਨਹੀਂ ਕਿਹਾ-*

 

*ਜਿਨ੍ਹਾਂ ਰੁੱਖਾਂ ਦੀਆਂ*

*ਨਹੀਂ ਹੁੰਦੀਆਂ ਜੜ੍ਹਾਂ*

*ਉਨ੍ਹਾਂ ਦਾ ਸੁੱਕਣਾ*

*ਤਾਂ ਤਹਿ ਹੀ ਹੈ*

*ਭਾਵੇਂ ਉਨ੍ਹਾਂ ਨੂੰ ਸਿੰਜੋ*

*ਅੰਮ੍ਰਿਤ ਨਾਲ ਵੀ*

 

*ਸਾਹਿਤਕਾਰ*

*ਨਹੀਂ ਕਹਿੰਦੇ ਸਭ ਕੁਸ਼*

*ਕੁੱਸ਼ ਛੱਡ ਦਿੰਦੇ ਨੇ*

*ਪਾਠਕਾਂ ‘ਤੇ ਵੀ*

 

*#ਹੂਬ ਨਾਥ*

 

ਹਿੰਦੀ ਤੋਂ ਪੰਜਾਬੀ:

*ਯਸ਼ ਪਾਲ ਵਰਗ ਚੇਤਨਾ*

(98145 35005)

Share this content:

Post Comment