Loading Now

ਪਟਿਆਲਾ ਦੇ ਸਨੌਰ ਇਲਾਕੇ ’ਚ ਤੇਜ਼ ਮੀਂਹ ਨਾਲ ਹੋਈ ਗੜ੍ਹੇਮਾਰੀ

ਪਟਿਆਲਾ ਦੇ ਸਨੌਰ ਇਲਾਕੇ ’ਚ ਤੇਜ਼ ਮੀਂਹ ਨਾਲ ਹੋਈ ਗੜ੍ਹੇਮਾਰੀ

ਸਨੌਰ, 27 ਜਨਵਰੀ – ਪਟਿਆਲਾ ਜ਼ਿਲ੍ਹੇ ਆਉਂਦੇ ਸਨੌਰ ਅਤੇ ਨੇੜਲੇ ਇਲਾਕਿਆਂ ਵਿਚ ਅੱਜ ਅਚਾਨਕ ਮੌਸਮ ਦਾ ਮਿਜਾਜ਼ ਬਦਲਿਆ ਅਤੇ ਤੇਜ਼ ਮੀਂਹ ਦੇ ਨਾਲ ਤੇਜ਼ ਗੜੇਮਾਰੀ ਹੋਈ । ਇਸ ਤੋਂ ਪਹਿਲਾਂ ਅਸਮਾਨ ਵਿਚ ਕਾਲੇ ਬੱਦਲ ਛਾ ਗਏ ਅਤੇ ਥੋੜ੍ਹੀ ਦੇਰ ਬਾਅਦ ਮੀਂਹ ਦੇ ਨਾਲ ਗੜੇ ਪੈਣੇ ਸ਼ੁਰੂ ਹੋ ਗਏ ਅਤੇ ਇਹ ਗੜੇਮਾਰੀ ਲਗਭਗ 10 ਮਿੰਟ ਤੱਕ ਹੋਈ। ਗੜੇ ਕਾਫ਼ੀ ਵੱਡੇ ਆਕਾਰ ਦੇ ਸਨ, ਜਿਸ ਕਾਰਨ ਸੜਕਾਂ, ਖੁੱਲ੍ਹੀਆਂ ਥਾਵਾਂ ਅਤੇ ਘਰਾਂ ਦੀਆਂ ਛੱਤਾਂ ’ਤੇ ਗੜਿਆਂ ਦੀ ਪਰਤ ਜਮ ਗਈ। ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਘਰਾਂ ਅੰਦਰ ਰਹਿਣ ਨੂੰ ਤਰਜੀਹ ਦਿੱਤੀ। ਕਈ ਥਾਵਾਂ ’ਤੇ ਮੀਂਹ ਦਾ ਪਾਣੀ ਇਕੱਠਾ ਹੋਣ ਨਾਲ ਹੇਠਲੇ ਇਲਾਕਿਆਂ ਵਿਚ ਜਲਭਰਾਵ ਦੀ ਸਥਿਤੀ ਬਣ ਗਈ। ਗੜੇਮਾਰੀ ਦੇ ਨਾਲ ਠੰਡੀ ਹਵਾ ਵੀ ਚੱਲੀ, ਜਿਸ ਨਾਲ ਮੌਸਮ ਵਿਚ ਅਚਾਨਕ ਠੰਡਕ ਮਹਿਸੂਸ ਕੀਤੀ ਗਈ।

Share this content:

Previous post

ਵਿਦੇਸ਼ੀ ਯੂਰੋ ਕੋਇਨ ਕੰਪਨੀ ‘ਚ ਨਿਵੇਸ਼ ਦੇ ਬਦਲੇ ਮਿਲੀ ਠੱਗੀ

Next post

ਡਾ. ਪ੍ਰਿਯੰਕਾ ਸੌਰਭ ਦੀਆਂ ਬਾਲ ਕਵਿਤਾਵਾਂ ਦੀਆਂ ਕਿਤਾਬਾਂ: “ਬੱਚਿਆਂ ਦੀ ਦੁਨੀਆਂ ਅਤੇ ਪਰੀਆਂ ਦੇ ਸੰਵਾਦ” – ਦਿਲਚਸਪੀ, ਗਿਆਨ ਅਤੇ ਨੈਤਿਕਤਾ ਦਾ ਸੁਮੇਲ/ਪ੍ਰਿਯੰਕਾ ਸੌਰਭ

Post Comment