Loading Now

ਨਿਊਯਾਰਕ ’ਚ ਟੂਰਿਸਟ ਬੱਸ ਪਲਟਨ ਕਾਰਨ 5 ਵਿਅਕਤੀਆਂ ਦੀ ਹੋਈ ਮੌਤ

ਨਿਊਯਾਰਕ ’ਚ ਟੂਰਿਸਟ ਬੱਸ ਪਲਟਨ ਕਾਰਨ 5 ਵਿਅਕਤੀਆਂ ਦੀ ਹੋਈ ਮੌਤ

ਨਿਊਯਾਰਕ, 23 ਅਗਸਤ – ਨਿਅਮਰੀਕਾ ਵਿੱਚ ਨਿਆਗਰਾ ਫਾਲ ਤੋਂ ਹਾਈਵੇਅ 90 ਰਾਹੀਂ ਨਿਊਯਾਰਕ ਜਾਂਦੀ ਹੋਈ ਸੈਲਾਨੀ ਬੱਸ ਪੈਂਬਰੋਕ ਕੋਲ ਪਲਟ ਗਈ, ਜਿਸ ਕਾਰਨ 5 ਯਾਤਰੀਆਂ ਦੀ ਮੌਤ ਹੋ ਗਈ ਜਦਕਿ 40 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਐੰਬੂਲੈਂਸ ਹੈਲੀਕੌਪਟਰਾਂ ਰਾਹੀਂ ਬਫਲੋ ਦੇ ਹਸਪਤਾਲ ਪਹੁੰਚਾਇਆ ਗਿਆ। ਬੱਸ ਵਿੱਚ 1 ਤੋਂ 74 ਸਾਲ ਦੇ 54 ਯਾਤਰੀ ਸਵਾਰ ਸਨ, ਜੋ ਭਾਰਤ, ਚੀਨ ਅਤੇ ਫਿਲਪੀਨ ਤੋਂ ਸੈਰ ਸਪਾਟੇ ਲਈ ਆਏ ਸਨ। ਹਾਦਸਾ ਸਥਾਨਕ ਸਮੇਂ ਮੁਤਾਬਕ ਦੁਪਹਿਰ ਸਵਾ 12 ਵਜੇ ਬਫਲੋ ਤੋਂ 40 ਕੁ ਕਿਲੋਮੀਟਰ ਦੂਰ ਵਾਪਰਿਆ। ਖਬਰ ਲਿਖੇ ਜਾਣ ਤੱਕ ਪੁਲੀਸ ਨੇ ਕਿਸੇ ਦੀ ਵੀ ਪਹਿਚਾਣ ਜਨਤਕ ਨਹੀਂ ਕੀਤੀ ਸੀ। ਨਿਊਯਾਰਕ ਸੂਬੇ ਦੀ ਗਵਰਨਰ ਕੈਥੀ ਹੋਚਲ ਨੇ ਐਕਸ ਖਾਤੇ ’ਤੇ ਪੋਸਟ ਰਾਹੀਂ ਹਾਦਸੇ ’ਤੇ ਦੁੱਖ ਪ੍ਰਗਟਾਉਂਦਿਆਂ ਹੋਏ ਜ਼ਖ਼ਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਦੁੱਖ ਵੰਡਾਉਣ ਵਿੱਚ ਕਸਰ ਨਹੀਂ ਛੱਡੇਗੀ।

Share this content:

Post Comment