Loading Now

ਨਿਊਜ਼ੀਲੈਂਡ ਦੀ ਰਾਸ਼ਟਰੀ ਲਾਇਬ੍ਰੇਰੀ 5 ਲੱਖ ਕਿਤਾਬਾਂ ਨੂੰ ਅਲਵਿਦਾ ਆਖੇਗੀ – ਦਹਾਕਿਆਂ ਤੋਂ ਕਿਸੇ ਨੇ ਨਹੀਂ ਪੜ੍ਹੀਆਂ

ਨਿਊਜ਼ੀਲੈਂਡ ਦੀ ਰਾਸ਼ਟਰੀ ਲਾਇਬ੍ਰੇਰੀ 5 ਲੱਖ ਕਿਤਾਬਾਂ ਨੂੰ ਅਲਵਿਦਾ ਆਖੇਗੀ – ਦਹਾਕਿਆਂ ਤੋਂ ਕਿਸੇ ਨੇ ਨਹੀਂ ਪੜ੍ਹੀਆਂ

*ਬਸ ਪੜ੍ਹਨ ਦੇ ਢੰਗ ਬਦਲ ਗਏ

*ਸ਼ੈਲਫਾਂ ਤੋਂ ਲੈ ਕੇ ਸਕ੍ਰੀਨਾਂ ਤੱਕ-ਕਹਾਣੀ ਜਿਉਂਦੀ ਰਹਿੰਦੀ ਹੈ
*2017 ਤੋਂ 2020 ਤੱਕ 1% ਤੋਂ ਵੀ ਘੱਟ ਕਿਤਾਬਾਂ ਲੋਕਾਂ ਨੇ ਪੜ੍ਹਨ ਵਾਸਤੇ ਉਧਾਰ ਲਈਆਂ
*ਕਿਤਾਬ ਮੇਲਿਆਂ ’ਚ ਨਾਮਾਤਰ ਦਾਨ ’ਤੇ ਵੀ ਨਹੀਂ ਮਿਲੇ ਚਾਹਵਾਨ

ਔਕਲੈਂਡ, 21 ਜੂਨ 2025 (ਹਰਜਿੰਦਰ ਸਿੰਘ ਬਸਿਆਲਾ) – ਕਦੇ ਜ਼ਮਾਨਾ ਸੀ ਜਨਤਕ ਲਾਇਬ੍ਰੇਰੀਆਂ, ਸਕੂਲ ਕਾਲਜ ਦੀਆਂ ਲਾਇਬ੍ਰੇਰੀਆਂ ਦੇ ਵਿਚ ਕਿਤਾਬਾਂ ਦਾ ਆਦਾਨ-ਪ੍ਰਦਾਨ ਏਨਾ ਹੁੰਦਾ ਸੀ ਕਿ ਮਹੱਤਵਪੂਰਨ ਕਿਤਾਬਾਂ ਦੀ ਥੁੜ ਪੈ ਜਾਂਦੀ ਸੀ। ਪਰ ਅੱਜ ਦ ਦਾ ਜ਼ਮਾਨਾ ਬਦਲ ਗਿਆ ਹੈ, ਲਾਇਬ੍ਰੇਰੀਆਂ ਦੀਆਂ ਕਿਤਾਬਾਂ ਪਾਠਕਾਂ ਨੂੰ ਉਡੀਕ-ਉਡੀਕ ਥੱਕ ਗਈਆਂ ਹਨ ਅਤੇ ਲਾਇਬ੍ਰੇਰੀਆਂ ਦੇ ਲਈ ਬਿਨ੍ਹਾਂ ਵਜ਼ਾ ਦੀ ਜ਼ਿੰਮੇਵਾਰੀ ਬਣ ਗਈ ਹੈ। ਇਸਦੀ ਤਾਜ਼ਾ ਉਦਾਹਰਣ ਹੈ ਕਿ ਕਿ ਨਿਊਜ਼ੀਲੈਂਡ ਦੀ ਰਾਸ਼ਟਰੀ ਲਾਇਬ੍ਰੇਰੀ 500,000 ਕਿਤਾਬਾਂ ਦਾ ਨੂੰ ਅਲਵਿਦਾ ਆਖਣ ਜਾ ਰਹੀ ਹੈ। ਨਿਊਜ਼ੀਲੈਂਡ ਦੀ ਨੈਸ਼ਨਲ ਲਾਇਬ੍ਰੇਰੀ ਨੇ ਓਵਰਸੀਜ਼ ਪਬਲਿਸ਼ਡ ਕਲੈਕਸ਼ਨ (OPC) ਤੋਂ 500,000 ਤੋਂ ਵੱਧ ਪ੍ਰਕਾਸ਼ਨਾਂ ਦਾ ਨਿਪਟਾਰਾ ਕਰਨ ਦੀ ਯੋਜਨਾ ਬਣਾਈ  ਹੈ ਅਤੇ ਇਹਨਾਂ ਚੀਜ਼ਾਂ ਦੇ ਸੁਰੱਖਿਅਤ ਵਿਨਾਸ਼ ਦਾ ਫੈਸਲਾ ਕੀਤਾ ਹੈ। ਕਈ ਵਿਕਲਪਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਅਤੇ ਮੁੱਖ ਹਿੱਸੇਦਾਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ, ਨੈਸ਼ਨਲ ਲਾਇਬ੍ਰੇਰੀ ਨੇ ਇਹ ਫੈਸਲਾ ਕੀਤਾ ਹੈ।

ਨੈਸ਼ਨਲ ਲਾਇਬ੍ਰੇਰੀ ਆਫ਼ ਨਿਊਜ਼ੀਲੈਂਡ ਐਕਟ ਦੇ ਤਹਿਤ ਇਹਨਾਂ ਚੀਜ਼ਾਂ ਨੂੰ ਹਟਾਉਣ ਲਈ ਨੈਸ਼ਨਲ ਲਾਇਬ੍ਰੇਰੀ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਵਿਚਾਰੇ ਗਏ ਨਿਪਟਾਰੇ ਦੇ ਵਿਕਲਪਾਂ ਵਿੱਚ ਤਬਾਦਲਾ, ਵਿਕਰੀ, ਦਾਨ ਅਤੇ ਵਿਨਾਸ਼ ਸ਼ਾਮਲ ਹਨ। ਜਦੋਂ ਕਿ 15,000 ਸੰਗ੍ਰਹਿ ਕਿਤਾਬ ਸਿਰਲੇਖਾਂ ਨੂੰ ਹੋਰ ਲਾਇਬ੍ਰੇਰੀਆਂ ਵਿੱਚ ਤਬਦੀਲ ਕੀਤਾ ਗਿਆ ਹੈ, 2020 ਵਿੱਚ ਕਿਤਾਬ ਮੇਲਿਆਂ ਵਿੱਚ ਲਗਭਗ 50,000 ਕਿਤਾਬ ਸਿਰਲੇਖਾਂ ਦਾਨ ਕਰਨ ਦੇ ਤਜਰਬੇ ਦੇ ਨਤੀਜੇ ਵਜੋਂ ਜਨਤਾ ਤੋਂ ਇੱਕ ਮਾਮੂਲੀ ਰਾਸ਼ੀ ਪ੍ਰਾਪਤ ਹੋਈ। ਜਿਸ ਨੇ ਪਹਿਲਾਂ ਨਿਪਟਾਰੇ ਦੇ ਉਦੇਸ਼ ਨੂੰ ਹੋਰ ਮਜ਼ਬੂਤ ਕੀਤਾ ਅਤੇ ਫੈਸਲਾ ਲੈਣਾ ਪਿਆ। ਵਰਨਣਯੋਗ ਹੈ ਕਿ 2017 ਤੋਂ 2020 ਤੱਕ ਸ਼ਾਮਿਲ ਕਿਤਾਬਾਂ ਦੇ ਵਿੱਚੋਂ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਕਿਤਾਬਾਂ ਉਧਾਰ ਲਈਆਂ ਗਈਆਂ। ਜ਼ਿਆਦਾਤਰ ਕਿਤਾਬਾਂ ਪਿਛਲੇ 20 ਤੋਂ 30 ਸਾਲਾਂ ਤੋਂ ਕਿਸੇ ਨੇ ਪੜ੍ਹਨ ਵਾਸਤੇ ਜਾਰੀ ਨਹੀਂ ਕਰਵਾਈਆਂ।

Share this content:

Post Comment