‘ਨਸ਼ਿਆਂ ਵਿਰੁੱਧ ਜੰਗ’ ਬਾਰੇ ਪਿੰਡ ਪਲਾਹੀ ‘ਚ ਸੈਮੀਨਾਰ

-ਨਸ਼ਿਆਂ ਦੇ ਖ਼ਾਤਮੇ ਲਈ ਚੱਲ ਰਹੀ ਹੈ ਲਹਿਰ – ਬੀਡੀਪੀਓ ਰਾਮਪਾਲ ਸਿੰਘ ਰਾਣਾ
ਫਗਵਾੜਾ, 29 ਸਤੰਬਰ (ਏ.ਡੀ.ਪੀ ਨਿਊਜ਼) – ਇਤਹਾਸਿਕ ਪਿੰਡ ਪਲਾਹੀ ਵਿਖੇ ਨਸ਼ਿਆਂ ਵਿਰੁੱਧ ਜੰਗ ਦੀ ਲੜੀ ਤਹਿਤ ਪਿੰਡ ਪਲਾਹੀ ਵਿਖੇ ਸੈਮੀਨਾਰ ਸਮੇਂ ਬੋਲਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਮਪਾਲ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਗਰੂਕਤਾ ਅਤੇ ਨਸ਼ਾ ਗ੍ਰਸਤ ਲੋਕਾਂ ਦੇ ਇਲਾਜ ਰਾਹੀਂ ਪਿੰਡਾਂ ਤੇ ਸ਼ਹਿਰਾਂ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਪਿੰਡਾਂ ‘ਚ ਜਾਕੇ ਨਸ਼ਿਆਂ ਦੇ ਵਿਰੁੱਧ ਸਕੂਲਾਂ, ਪਿੰਡਾਂ ਦੀਆਂ ਸੱਥਾਂ ‘ਚ ਪ੍ਰੋਗਰਾਮ ਕੀਤੇ ਜਾ ਰਹੇ ਹਨ।
ਇਸ ਸਮੇਂ ਸਮਾਜ ਸੇਵਿਕਾ ਸੀਮਾ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਦੀ ਸਹੀ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਕਿ ਉਹ ਬੁਰੀ ਸੰਗਤ ‘ਚ ਨਾ ਪੈਣ। ਇਸ ਸਮੇਂ ਰਵੀਪਾਲ ਪੰਚ, ਰਵੀ ਸੱਗੂ ਪੰਚ, ਮਦਨ ਲਾਲ ਪੰਚ, ਸੰਨੀ ਚੰਦੜ ਪੰਚ, ਹਰਮੇਲ ਗਿੱਲ, ਸੁਖਵਿੰਦਰ ਸਿੰਘ ਡਾਇਰੈਕਟਰ ਪਲਾਹੀ ਸਹਿਕਾਰੀ ਸੁਸਾਇਟੀ, ਪਿੰਦਰ ਸਿੰਘ, ਗੁਰਬਖਸ਼ ਸਿੰਘ, ਮੇਜਰ ਸਿੰਘ, ਨਿਰਮਲ ਜੱਸੀ, ਬਲਵਿੰਦਰ ਸਿੰਘ ਫੋਰਮੈਨ, ਪਲਜਿੰਦਰ ਸਿੰਘ ਪ੍ਰਧਾਨ ਹਾਜ਼ਰ ਸਨ।
Share this content:


Post Comment