Loading Now

ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ 40 ਮਿੰਟਾਂ ਤੱਕ ਸਾਫਟਵੇਅਰ ਸਿਸਟਮ ਠੱਪ

ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ 40 ਮਿੰਟਾਂ ਤੱਕ ਸਾਫਟਵੇਅਰ ਸਿਸਟਮ ਠੱਪ

ਨਵੀਂ ਦਿੱਲੀ, 19 ਫਰਵਰੀ – ਭਾਰਤ ਵਿੱਚ ਸਾਫਟਵੇਅਰ ਦੀ ਸਮੱਸਿਆ ਕਾਰਨ ਏਅਰਲਾਈਨਾਂ ਨੂੰ ਚੈੱਕ-ਇਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੂਤਰਾਂ ਅਨੁਸਾਰ, ਵੀਰਵਾਰ ਸਵੇਰੇ 40 ਮਿੰਟਾਂ ਤੋਂ ਵੱਧ ਸਮੇਂ ਤੱਕ ਸਾਫਟਵੇਅਰ ਸਿਸਟਮ ਠੱਪ ਰਿਹਾ। ਜਿਸ ਕਾਰਨ ਵੱਖ-ਵੱਖ ਹਵਾਈ ਅੱਡਿਆਂ ‘ਤੇ ਯਾਤਰੀਆਂ ਦੇ ਚੈੱਕ-ਇਨ ਦੌਰਾਨ ਏਅਰਲਾਈਨਾਂ ਨੂੰ ਦਿੱਕਤਾਂ ਆਈਆਂ। ਸੂਤਰਾਂ ਮੁਤਾਬਿਕ ਦਿੱਲੀ, ਮੁੰਬਈ ਅਤੇ ਹੋਰ ਹਵਾਈ ਅੱਡਿਆਂ ‘ਤੇ ਇੰਡੀਗੋ , ਏਅਰ ਇੰਡੀਆ ਐਕਸਪ੍ਰੈਸ , ਸਪਾਈਸਜੈੱਟ ਅਤੇ ਅਕਾਸਾ ਏਅਰ ਪ੍ਰਭਾਵਿਤ ਹੋਈਆਂ। ਸਾਫਟਵੇਅਰ ਆਊਟੇਜ ਕਾਰਨ ਚੈੱਕ-ਇਨ ਸਿਸਟਮ ਸਵੇਰੇ ਲਗਭਗ 6.45 ਵਜੇ ਤੋਂ 7.28 ਵਜੇ ਤੱਕ ਬੰਦ ਰਿਹਾ। ਜਾਣਕਾਰੀ ਅਨੁਸਾਰ ਸਮੱਸਿਆ ਦਾ ਹੱਲ ਕਰ ਲਿਆ ਗਿਆ ਹੈ ਅਤੇ ਸਿਸਟਮ ਦਾ ਕੰਮਕਾਜ ਆਮ ਵਾਂਗ ਹੋ ਗਿਆ ਹੈ।

Share this content:

Post Comment