Loading Now

ਤੇਲ, ਊਰਜਾ ਸੰਕਟ : ਪਾਕਿਸਤਾਨ ਨੇ ਗਣਤੰਤਰ ਦਿਵਸ ਜਸ਼ਨ ਕੀਤੇ ਰੱਦ

ਤੇਲ, ਊਰਜਾ ਸੰਕਟ : ਪਾਕਿਸਤਾਨ ਨੇ ਗਣਤੰਤਰ ਦਿਵਸ ਜਸ਼ਨ ਕੀਤੇ ਰੱਦ

ਇਸਲਾਮਾਬਾਦ, 19 ਮਾਰਚ – ਪਾਕਿਸਤਾਨ ਨੇ 23 ਮਾਰਚ ਨੂੰ ਕੌਮੀ ਦਿਵਸ ਲਈ ਹੋਣ ਵਾਲੇ ਫ਼ੌਜੀ ਪਰੇਡ ਅਤੇ ਸਬੰਧਤ ਸਮਾਰੋਹਾਂ ਨੂੰ ਰੱਦ ਕਰ ਦਿਤਾ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਦਫ਼ਤਰ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਜਸ਼ਨ ਰੱਦ ਕਰਨ ਦਾ ਫ਼ੈਸਲਾ ਖਾੜੀ ਤੇਲ ਸੰਕਟ ਅਤੇ ਖ਼ਰਚੇ ਘਟਾਉਣ ਕਾਰਨ ਲਿਆ ਗਿਆ ਹੈ। 23 ਮਾਰਚ ਨੂੰ ਪਾਕਿਸਤਾਨ ਦੇ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਫ਼ੈਸਲਾ ਮੱਧ ਪੂਰਬ ਵਿਚ ਚੱਲ ਰਹੇ ਸੰਕਟ ਕਾਰਨ ਪਾਕਿਸਤਾਨ ਨੂੰ ਤੇਲ ਸਪਲਾਈ ਵਿਚ ਵਿਘਨ ਕਾਰਨ ਲਿਆ ਗਿਆ ਹੈ। ਪਾਕਿਸਤਾਨ ਇਸ ਸਮੇਂ ਗੰਭੀਰ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

Share this content:

Post Comment