Loading Now

ਤਿੰਨ ਸਾਬਕਾ ਮੁੱਖ ਮੰਤਰੀਆਂ ਦੀ ਜਹਾਜ਼ ਹਾਦਸੇ ‘ਚ ਗਈ ਜਾਨ

ਤਿੰਨ ਸਾਬਕਾ ਮੁੱਖ ਮੰਤਰੀਆਂ ਦੀ ਜਹਾਜ਼ ਹਾਦਸੇ ‘ਚ ਗਈ ਜਾਨ

14, ਜੂਨ – 12 ਜੂਨ 2025 ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਦੌਰਾਨ 241 ਯਾਤਰੀਆਂ ਸਮੇਤ 275 ਮੌਤਾਂ ਹੋ ਚੁੱਕੀਆਂ ਹਨ | ਹਾਲਾਂਕਿ ਇਸ ਹਾਦਸੇ ਨੂੰ ਇਤਿਹਾਸ ਦਾ ਸਭ ਤੋਂ ਭਿਆਨਕ ਹਾਦਸਾ ਕਿਹਾ ਜਾ ਰਿਹਾ ਹੈ ਤੇ ਇਸ ਜਹਾਜ ਹਾਦਸੇ ਦੌਰਾਨ ਗੁਜਰਾਤ ਦੇ ਸਾਬਕਾ ਮੁਖ ਮੰਤਰੀ ਵਿਜੇ ਰੁਪਾਣੀ ਦੀ ਵੀ ਮੌਤ ਹੋ ਗਈ ਹੈ, ਜੋ ਆਪਣੇ ਪਰਿਵਾਰ ਨੂੰ ਮਿਲਣ ਲਈ ਲੰਡਨ ਜਾ ਰਹੇ ਸਨ | ਏਆਈ 171 ਜਹਾਜ ਨਾਲ ਵਾਪਰੇ ਇਸ ਹਾਦਸੇ ਨੇ ਪਿਛਲੇ ਸਮੇ ਦੌਰਾਨ ਹੋਏ ਭਿਆਨਕ ਹਾਦਸਿਆਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ | ਸਾਬਕਾ ਮੁਖ ਮੰਤਰੀ ਵਿਜੇ ਰੁਪਾਣੀ ਦੀ ਤਰ੍ਹਾਂ ਅਨੇਕਾਂ ਜਾਣੇ-ਪਹਿਚਾਣੇ ਵੱਡੇ ਚੇਹਰੇ ਜਹਾਜ ਹਾਦਸੇ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ |ਜਹਾਜ਼ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਆਗੂਆਂ ਦੀ ਸੂਚੀ ਵਿੱਚ ਸੰਜੇ ਗਾਂਧੀ, ਕਾਂਗਰਸ ਦੇ ਸੀਨੀਅਰ ਆਗੂ ਮਾਧਵਰਾਜ ਸਿੰਧੀਆ ਸਮੇਤ ਤਿੰਨ ਸਬਕ ਮੁੱਖ ਮੰਤਰੀਆਂ ਦੇ ਨਾਮ ਵੀ ਸ਼ਾਮਲ ਹਨ।

ਗੁਜਰਾਤ ਦੇ ਸਾਬਕਾ ਮੁਖ ਮੰਤਰੀ ਵਿਜੇ ਰੁਪਾਣੀ

ਆਓ ਹੁਣ ਤੁਹਾਨੂੰ ਇਨ੍ਹਾਂ ਹਾਦਸਿਆਂ ਬਾਰੇ ਵਿਸਥਾਰ ਨਾਲ ਦੱਸਦੇ ਹਾਂ…

1980 ਦੇ ਵਿਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੁੱਤਰ ਸੰਜੇ ਗਾਂਧੀ ਦੀ ਵੀ ਇੱਕ ਜਹਾਜ਼ ਹਾਦਸੇ ਦੌਰਾਨ ਮੌਤ ਹੋ ਗਈ ਸੀ। 23 ਜੂਨ, 1980 ਦੀ ਸਵੇਰ ਸੰਜੇ ਗਾਂਧੀ ਹਵਾਈ ਸਟੰਟ ਕਰ ਰਹੇ ਸਨ, ਜਿਸ ਮੌਕੇ ਜਹਾਜ ਦਾ ਕੰਟਰੋਲ ਗੁਆ ਦਿੱਤਾ ਤੇ ਜਹਾਜ਼ ਨਵੀਂ ਦਿੱਲੀ ਦੇ ਡਿਪਲੋਮੈਟਿਕ ਐਨਕਲੇਵ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਕੈਪਟਨ ਸੁਭਾਸ਼ ਸਕਸੈਨਾ ਦੀ ਵੀ ਮੌਤ ਹੋ ਗਈ ਸੀ ।

ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੁੱਤਰ ਸੰਜੇ ਗਾਂਧੀ

ਲੋਕ ਸਭਾ ਦੇ ਸਾਬਕਾ ਸਪੀਕਰ ਅਤੇ ਟੀਡੀਪੀ ਦੇ ਨੇਤਾ ਜੀਐਮਸੀ ਬਾਲਯੋਗੀ ਦੀ 3 ਮਾਰਚ, 2002 ਨੂੰ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ । ਜਾਣਕਾਰੀ ਅਨੁਸਾਰ, ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਭੀਮਾਵਰਮ ਤੋਂ ਇੱਕ ਨਿੱਜੀ ਹੈਲੀਕਾਪਟਰ ਆਂਧਰਾ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਇੱਕ ਤਲਾਅ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ ।

ਲੋਕ ਸਭਾ ਦੇ ਸਾਬਕਾ ਸਪੀਕਰ ਅਤੇ ਟੀਡੀਪੀ ਦੇ ਨੇਤਾ ਜੀਐਮਸੀ ਬਾਲਯੋਗੀ

ਇਸ ਦੇ ਨਾਲ ਹੀ ਹਰਿਆਣਾ ਦੇ ਦਿੱਗਜ ਨੇਤਾ ਅਤੇ ਰਾਜ ਮੰਤਰੀ ਓਮ ਪ੍ਰਕਾਸ਼ ਜਿੰਦਲ ਦੀ ਵੀ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਮੌਤ 31 ਮਾਰਚ 2005 ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਹੋਈ ਸੀ। ਦਿੱਲੀ ਤੋਂ ਚੰਡੀਗੜ੍ਹ ਜਾਂਦੇ ਸਮੇਂ ਉਨ੍ਹਾਂ ਦਾ ਹੈਲੀਕਾਪਟਰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਹਾਦਸਾਗ੍ਰਸਤ ਹੋ ਗਿਆ।

ਹਰਿਆਣਾ ਦੇ ਦਿੱਗਜ ਨੇਤਾ ਅਤੇ ਰਾਜ ਮੰਤਰੀ ਓਮ ਪ੍ਰਕਾਸ਼ ਜਿੰਦਲ

ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵਾਈਐਸ ਰਾਜਸ਼ੇਖਰ ਰੈਡੀ ਦੀ ਵੀ ਸਾਲ 2009 ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਸੀ। ਤੁਹਾਨੂੰ ਦੱਸ ਦੇਈਏ ਕਿ 2 ਦਸੰਬਰ, 2009 ਨੂੰ, ਉਹ ਆਪਣੇ ਬੈੱਲ 430 ਹੈਲੀਕਾਪਟਰ ਵਿੱਚ ਉਡਾਣ ਭਰ ਰਹੇ ਸਨ। ਇਸ ਦੌਰਾਨ, ਹੈਲੀਕਾਪਟਰ ਨੱਲਮਾਲਾ ਦੇ ਜੰਗਲਾਂ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਕਰਕੇ ਵਾਈਐਸ ਰਾਜਸ਼ੇਖਰ ਰੈਡੀ ਦੀ ਮੌਤ ਹੋ ਗਈ ।

Share this content:

Post Comment