Loading Now

ਤਿੰਨ ਤਖ਼ਤਾ ਦੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਸੰਧਵਾਂ ਦਾ ਧੰਨਵਾਦ

ਤਿੰਨ ਤਖ਼ਤਾ ਦੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਸੰਧਵਾਂ ਦਾ ਧੰਨਵਾਦ

ਫ਼ਰੀਦਕੋਟ, 25 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸਿੱਖ ਧਰਮ ਦੇ ਤਿੰਨ ਤਖ਼ਤ ਸਾਹਿਬਾਨ ਦੇ ਸ਼ਹਿਰਾਂ ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਐਲਾਨ ਕਰਨ ਲਈ ਪੰਜਾਬ ਹਿਤੈਸ਼ੀ ਲੋਕਾਂ ਚ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।  ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਸੁਖਵੰਤ ਸਿੰਘ ਪੱਕਾ, ਗੁਰਮੀਤ ਸਿੰਘ ਧੂਰਕੋਟ, ਸੁਖਮੰਦਰ ਸਿੰਘ ਚਾਹਲ ਸਰਪੰਚ ਨਾਨਕਸਰ, ਰਾਜਪਾਲ ਸਿੰਘ ਢੁੱਡੀ, ਗੁਰਮੀਤ ਸਿੰਘ ਆਰੇ ਵਾਲੇ, ਸੀਪਾ ਸਰਪੰਚ ਪੱਕਾ, ਮਿਹਰ ਸਿੰਘ ਚਾਨੀ, ਮਨਜੀਤ ਸ਼ਰਮਾ, ਜਗਜੀਤ ਸਿੰਘ ਸੁਪਰਡੈਂਟ, ਗੁਰਮੀਤ ਸਿੰਘ ਕੋਟ ਸੁਖੀਆ, ਪ੍ਰਦੀਪ ਸਿੰਘ ਬਰਾੜ ਠਾੜਾ, ਮਨਜਿੰਦਰ ਸਿੰਘ ਗੋਪੀ MC, ਅਮਰੀਕ ਸਿੰਘ ਸਰਪੰਚ, ਭਜਨ ਸਿੰਘ ਭਾਣਾ, ਹਰਵਿੰਦਰ ਸਿੰਘ ਨੱਥੇਵਾਲਾ, ਦਿਲਬਾਗ ਸਿੰਘ ਸਰਪੰਚ ਚਮੇਲੀ, ਜਸਵਿੰਦਰ ਸਿੰਘ ਲੱਕੀ ਖਾਲਸਾ ਸਰਪੰਚ, ਜੱਸਾ ਢਿੱਲੋ ਕੋਠੇ ਗੱਜਣ ਸਿੰਘ, ਜਸਪ੍ਰੀਤ ਸਿੰਘ ਚਾਹਲ, ਸੁਖਦੀਪ ਸਿੰਘ ਨੱਥੇ ਵਾਲਾ, ਕੁਲਦੀਪ ਸਿੰਘ ਮੌੜ, ਗੁਰਮੇਲ ਸਿੰਘ ਬਾਹਮਣ ਵਾਲਾ, ਬੱਬੂ ਸੇਖੋਂ,ਹਰਬੰਸ ਸਿੰਘ ਸਰਪੰਚ ਸਿੱਖਾਂ ਵਾਲਾ, ਪ੍ਰਗਟ ਸਿੰਘ ਸਿੱਖਾਂ ਵਾਲਾ, ਸੁਦਾਗਰ ਸਿੰਘ ਖਾਲਸਾ, ਰਾਜਿੰਦਰਜੀਤ ਸਿੰਘ ਸਰਪੰਚ ਭੈਰੋ ਭੱਟੀ, ਸੇਵਕ ਸਿੰਘ ਧੂਰਕੋਟ , ਸਰਬਜੀਤ ਸਿੰਘ ਮੋਰਾਂਵਾਲੀ, ਹਰਨੇਕ ਸਿੰਘ ਦੇਵੀ ਵਾਲਾ ਸਮੇਤ ਅਨੇਕਾਂ ਸਖ਼ਸ਼ੀਅਤਾਂ ਨੇ ਇਸ ਕਦਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਇਤਿਹਾਸ, ਰੂਹਾਨੀ ਪਰੰਪਰਾਵਾਂ ਅਤੇ ਕੌਮੀ ਪਛਾਣ ਲਈ ਬਹੁਤ ਹੀ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪੰਜਾਬ ਸਰਕਾਰ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਅਧਿਕਾਰਿਕ ਤੌਰ ’ਤੇ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਹੈ।
ਇਹ ਉਹ ਮੰਗ ਸੀ ਜੋ ਕਈ ਦਹਾਕਿਆਂ ਤੋਂ ਪੰਜਾਬੀ ਜਨਤਾ ਦੇ ਮਨਾਂ ਵਿੱਚ ਵੱਸਦੀ ਆ ਰਹੀ ਸੀ ਅਤੇ ਅੱਜ ਉਸਦਾ ਪੂਰਾ ਹੋਣਾ ਸਾਰੇ ਪੰਜਾਬੀਆਂ ਲਈ ਮਾਣ ਦਾ ਵਿਸ਼ਾ ਹੈ। ਓਹਨਾਂ ਕਿਹਾ ਕਿ ਇਹ ਇਤਿਹਾਸਕ ਕਦਮ ਸਿੱਖ ਕੌਮ ਲਈ ਖ਼ਾਸ ਤੌਰ ’ਤੇ ਮਹੱਤਵਪੂਰਨ ਹੈ ਕਿਉਂਕਿ ਇਹ ਤਿੰਨੇ ਸ਼ਹਿਰ ਸਿੱਖ ਇਤਿਹਾਸ, ਸ਼ਹੀਦੀਆਂ ਅਤੇ ਰੂਹਾਨੀ ਪਰੰਪਰਾਵਾਂ ਦੇ ਕੇਂਦਰ ਹਨ। ਸੰਸਾਰ ਭਰ ਦੇ ਸਿੱਖ ਅਤੇ ਪੰਜਾਬੀ ਇਨ੍ਹਾਂ ਸ਼ਹਿਰਾਂ ਨੂੰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਜੀਵਨ ਦੇ ਮੂਲ ਸੂਤਰ ਮੰਨਦੇ ਹਨ। ਸਪੀਕਰ ਸੰਧਵਾਂ ਦਾ ਵਿਸੇਸ਼ ਧੰਨਵਾਦ ਕਰਦਿਆਂ ਉਪ੍ਰੋਕਤ ਆਗੂਆਂ ਨੇ ਕਿਹਾ ਕਿ ਇਹ ਮਹੱਤਵਪੂਰਨ ਉਪਲਬਧੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਸੰਨਤਾ, ਬੇਅੰਤ ਕਿਰਪਾ ਅਤੇ ਸੇਵਕਾਂ ਦੀ ਨਿਸ਼ਕਾਮ ਸੇਵਾ ਨਾਲ ਹੀ ਸੰਭਵ ਹੋਈ ਹੈ। ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਨਾ ਸਿਰਫ਼ ਪਰੰਪਰਾ ਦਾ ਸਤਿਕਾਰ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਰੂਹਾਨੀ ਵਿਰਸੇ ਦੀ ਰੱਖਿਆ ਵੱਲ ਵੱਡਾ ਕਦਮ ਹੈ। ਵੱਖ ਵੱਖ ਪਿੰਡਾਂ ਦੇ ਸਰਪੰਚਾਂ ਪੰਚਾਂ ਅਤੇ ਸਿੱਖ ਸੰਸਥਾਵਾਂ ਨਾਲ ਸਬੰਧਿਤ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਪੂਰੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਚਿਰਕਾਲੀਤ ਮੰਗ ਪੂਰੀ ਕਰਕੇ ਪੰਜਾਬੀਅਤ ਨੂੰ ਨਵਾਂ ਮਾਣ ਬਖ਼ਸ਼ਿਆ ਗਿਆ ਹੈ।
ਸਾਰੇ ਆਗੂਆਂ ਨੇ ਇੱਕ ਸੁਰ ਚ ਅਪੀਲ ਕੀਤੀ ਕਿ ਹੁਣ ਇਹ ਜ਼ਰੂਰੀ ਹੈ ਕਿ ਪਵਿੱਤਰ ਸ਼ਹਿਰਾਂ ਦੀ ਇਸ ਘੋਸ਼ਣਾ ਨੂੰ ਹਰ ਪੱਧਰ ’ਤੇ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਤਾਂ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਦੀ ਪਵਿੱਤਰਤਾ, ਗਰਿਮਾ ਅਤੇ ਸਤਿਕਾਰ ਦੀ ਪੂਰੀ ਰੱਖਿਆ ਹੋ ਸਕੇ। ਇਸ ਲਈ ਇਨ੍ਹਾਂ ਸ਼ਹਿਰਾਂ ਵਿੱਚ ਸ਼ਰਾਬ, ਨਸ਼ੇ, ਜੂਏ ਅਤੇ ਹੋਰ ਅਣਚਾਹੀਆਂ ਗਤੀਵਿਧੀਆਂ ’ਤੇ ਪਾਬੰਦੀ ਸਮੇਤ ਸਾਰੇ ਨਿਯਮ ਵਾਜਬ ਤਰੀਕੇ ਨਾਲ ਲਾਗੂ ਕਰਨ ਦੀ ਲੋੜ ਹੈ। ਸਪੀਕਰ ਸੰਧਵਾਂ ਦੇ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਸੰਧਵਾਂ  ਨੇ ਕਿਹਾ ਕਿ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਾਨੂੰ ਹਮੇਸ਼ਾਂ ਬਲ, ਬੁੱਧੀ ਅਤੇ ਸੁਮੱਤ ਬਖ਼ਸ਼ਦੇ ਰਹਿਣ, ਤਾਂ ਜੋ ਅਸੀਂ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੇ ਹਿੱਤਾਂ ਵਿੱਚ ਹੋਰ ਨਿੱਡਰਤਾ, ਦ੍ਰਿੜਤਾ ਅਤੇ ਸੇਵਾ ਭਾਵਨਾ ਨਾਲ ਕੰਮ ਕਰ ਸਕੀਏ।

Share this content:

Post Comment