ਤਰਬੂਜ ਦੇ ਬੀਜ ਖਾਣ ਦੇ ਕਮਾਲ ਦੇ ਫਾਇਦੇ, ਦਿਲ ਸਣੇ ਪਾਚਨ ਕਿਰਿਆ ਰਹੇਗੀ ਸਿਹਤਮੰਦ
ਨਵੀਂ ਦਿੱਲੀ, 26 ਜੂਨ – ਤਰਬੂਜ ਦੇ ਬੀਜ ਦਿਲ ਦੇ ਮਰੀਜਾਂ ਲਈ ਲਾਭਕਾਰੀ ਹੁੰਦੇ ਹਨ। ਇਹ ਬੀਜ ਲਹੂ ਦੇ ਸੰਚਾਰ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ। ਜੇਕਰ ਤੁਹਾਨੂੰ ਦਿਲ ਦੀ ਕੋਈ ਸਮੱਸਿਆ ਹੈ, ਤਾਂ ਤੁਸੀਂ ਤਰਬੂਜ ਦੇ ਬੀਜ ਖਾਣਾ ਸ਼ੁਰੂ ਕਰ ਸਕਦੇ ਹੋ। ਤਰਬੂਜ ਦੇ ਬੀਜ ਸਿਰਫ਼ ਸਵਾਦ ਵਿੱਚ ਹੀ ਨਹੀਂ, ਸਗੋਂ ਸਿਹਤ ਲਈ ਵੀ ਬਹੁਤ ਹੀ ਲਾਭਦਾਇਕ ਮੰਨੇ ਜਾਂਦੇ ਹਨ। ਇਨ੍ਹਾਂ ਬੀਜਾਂ ਵਿੱਚ ਚੰਗੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜੋ ਸਾਡੀ ਪਾਚਨ ਕਿਰਿਆ ਨੂੰ ਸੁਚੱਜਾ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਜਦੋਂ ਅਸੀਂ ਇਨ੍ਹਾਂ ਬੀਜਾਂ ਨੂੰ ਭੁੰਨ ਕੇ ਜਾਂ ਉਬਾਲ ਕੇ ਖਾਂਦੇ ਹਾਂ, ਤਾਂ ਇਹ ਸਾਡੇ ਪਾਚਨ ਤੰਤਰ ਵਿੱਚ ਸਹੀ ਤਰੀਕੇ ਨਾਲ ਲੰਘਦੇ ਹਨ ਅਤੇ ਅੰਦਰੋਂ ਸਾਫ਼-ਸਫਾਈ ਕਰਨ ਦਾ ਕੰਮ ਕਰਦੇ ਹਨ। ਤਰਬੂਜ ਦੇ ਬੀਜਾਂ ‘ਚ ਕਈ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਵਿੱਚ ਮੌਜੂਦ ਫਾਈਬਰ ਸਾਡੀ ਹਜਮ ਪਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਲਿਵਰ ਦੇ ਕੰਮ ਨੂੰ ਵੀ ਸੁਧਾਰਦਾ ਹੈ। ਖ਼ਾਸ ਕਰਕੇ ਪੀਲੀਏ (ਜੌਂਡਿਸ) ਵਰਗੇ ਰੋਗਾਂ ਵਿੱਚ ਤਰਬੂਜ ਦੇ ਬੀਜ ਲਾਭਦਾਇਕ ਸਾਬਤ ਹੋ ਸਕਦੇ ਹਨ, ਕਿਉਂਕਿ ਇਹ ਲਿਵਰ ਦੀ ਸਫਾਈ ਕਰਕੇ ਥਕਾਵਟ, ਉਬਕਾਈ ਅਤੇ ਭੁੱਖ ਨਾ ਲੱਗਣ ਜਿਹੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਨ੍ਹਾਂ ਬੀਜਾਂ ਨੂੰ ਭੁੰਨ ਕੇ ਜਾਂ ਉਬਾਲ ਕੇ ਖਾਣ ਨਾਲ ਇਸਦੇ ਗੁਣਾਂ ਦਾ ਪੂਰਾ ਲਾਭ ਮਿਲ ਸਕਦਾ ਹੈ।
Share this content:


Post Comment